09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਇਲੀਟ ਅਕੈਡਮੀ ਮੰਡੀ ਮੁੱਲਾਂਪੁਰ ਵਿਖੇ ‘ਤੀਆਂ ਤੀਜ ਪ੍ਰੋਗਰਾਮ’ ’ਚ ਮੁਟਿਆਰਾਂ ਨੇ ਧਮਾਲ ਪਾਈ

ਮੁੱਲਾਂਪੁਰ-ਦਾਖਾ, 8 ਅਗਸਤ (ਨਿਰਮਲ ਸਿੰਘ ਧਾਲੀਵਾਲ)-ਮੰਡੀ ਮੁੱਲਾਪੁਰ-ਦਾਖਾ ਪੰਜਾਬ ਐਂਡ ਸਿੰਧ ਬੈਂਕ ਨੇੜੇ ਡਰੀਮਪਲੈਕਸ ਬਿਲਡਿੰਗ ਅੰਦਰ ਆਈਲੈਟਸ ਦੀ ਤਿਆਰੀ ਅਤੇ ਨੈਨੀ ਕੋਰਸ ਵਾਲੇ ਨਾਮਵਰ ਸੈਂਟਰ ਇਲੀਟ ਇੰਟਰਨੈਸ਼ਨਲ ਅਕੈਡਮੀ ਅੰਦਰ ਨੈਨੀ ਕੋਰਸ ਅਤੇ ਆਈਲੈਟਸ ਦੀ ਤਿਆਰੀ ਕਰ ਰਹੀਆਂ ਵਿਦਿਆਰਥਣਾਂ ਵਲੋਂ ਇੰਸਟੀਚਿਊਟ ਸੰਚਾਲਕ ਮੈਡਮ ਸਿਮਰਨ ਸਿੱਧੂ, ਹੋਰ ਸਟਾਫ਼ ਨਾਲ ਮਿਲ ਕੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਆਈਲੈਟਸ ਸੈਂਟਰ ਅੰਦਰ ਸਵੇਰ ਤੋਂ ਹੀ ਪੰਜਾਬੀ ਪਹਿਰਾਵੇ ਵਿਚ ਸਜ ਫਬ ਕੇ ਪਹੁੰਚੀਆਂ ਮੁਟਿਆਰਾਂ ਵਿਚ ਤੀਆਂ ਪ੍ਰਤੀ ਬੜਾ ਚਾਅ, ਜੋਸ਼ ਅਤੇ ਉਤਸ਼ਾਹ ਸੀ।

ਅਜੀਤ ਡੈਸਕ 09-08-2026
ਮੁੱਲਾਂਪੁਰ-ਦਾਖਾ, 8 ਅਗਸਤ (ਨਿਰਮਲ ਸਿੰਘ ਧਾਲੀਵਾਲ)-ਮੰਡੀ ਮੁੱਲਾਪੁਰ-ਦਾਖਾ ਪੰਜਾਬ ਐਂਡ ਸਿੰਧ ਬੈਂਕ ਨੇੜੇ ਡਰੀਮਪਲੈਕਸ ਬਿਲਡਿੰਗ ਅੰਦਰ ਆਈਲੈਟਸ ਦੀ ਤਿਆਰੀ ਅਤੇ ਨੈਨੀ ਕੋਰਸ ਵਾਲੇ ਨਾਮਵਰ ਸੈਂਟਰ ਇਲੀਟ ਇੰਟਰਨੈਸ਼ਨਲ ਅਕੈਡਮੀ ਅੰਦਰ ਨੈਨੀ ਕੋਰਸ ਅਤੇ ਆਈਲੈਟਸ ਦੀ ਤਿਆਰੀ ਕਰ ਰਹੀਆਂ ਵਿਦਿਆਰਥਣਾਂ ਵਲੋਂ ਇੰਸਟੀਚਿਊਟ ਸੰਚਾਲਕ ਮੈਡਮ ਸਿਮਰਨ ਸਿੱਧੂ, ਹੋਰ ਸਟਾਫ਼ ਨਾਲ ਮਿਲ ਕੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਆਈਲੈਟਸ ਸੈਂਟਰ ਅੰਦਰ ਸਵੇਰ ਤੋਂ ਹੀ ਪੰਜਾਬੀ ਪਹਿਰਾਵੇ ਵਿਚ ਸਜ ਫਬ ਕੇ ਪਹੁੰਚੀਆਂ ਮੁਟਿਆਰਾਂ ਵਿਚ ਤੀਆਂ ਪ੍ਰਤੀ ਬੜਾ ਚਾਅ, ਜੋਸ਼ ਅਤੇ ਉਤਸ਼ਾਹ ਸੀ। ਪੰਜਾਬੀ ਪਹਿਰਾਵੇ ਵਿਚ ਮੁਟਿਆਰਾਂ ਵਲੋਂ ਸਾਡੇ ਸੱਭਿਆਚਾਰ ਦੀ ਜਿੰਦ ਜਾਨ ਗਿੱਧਾ, ਬੋਲੀਆਂ ਪਾ ਹੋਰ ਅੱਲ੍ਹੜਾਂ ਨੂੰ ਤਾੜੀ ਲਈ ਮਜ਼ਬੂਰ ਕੀਤਾ। ਤੀਆਂ ਪ੍ਰੋਗਰਾਮ ਸਮੇਂ ਜੁੜੀਆਂ ਲੜਕੀਆਂ ਨੂੰ ਸੰਬੋਧਨ ਹੁੰਦਿਆਂ ਅਕੈਡਮੀ ਸੰਚਾਲਕ ਮੈਡਮ ਸਿਮਰਨ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਅਮੀਰ ਵਿਰਸੇ ਦਾ ਅੰਗ ਤੀਆਂ ਜਿਥੇ ਪੰਜਾਬੀ ਸੱਭਿਆਚਾਰ ਦਾ ਪ੍ਰਤੀਕ ਹੈ, ਉਥੇ ਤੀਆਂ ਦੇ ਪਿੜ ’ਚ ਭਾਈਚਾਰਕ ਸਾਂਝ ਵੀ ਡੁੱਲ੍ਹ-ਡੁੱਲ੍ਹ ਪੈਂਦੀ ਹੈ। ਉਨ੍ਹਾਂ ਕਿਹਾ ਕਿ ਪੱਛਮੀ ਸੱਭਿਆਚਾਰ ਦੀ ਚਕਾਚੌਂਦ ਵਿਚ ਸਾਨੂੰ ਆਪਣਾ ਵਿਰਸਾ ਨਹੀਂ ਭੁੱਲਣਾ ਚਾਹੀਦਾ।
ਪਿਛਲੀ ਖ਼ਬਰ ਮਹਿਫ਼ਲ-ਏ-ਅਦੀਬ ਜਗਰਾਉਂ ਦੀ ਸਾਉਣ ਮਹੀਨੇ ਦੀ ਇਕੱਤਰਤਾ ਹੋਈ ਅਗਲੀ ਖ਼ਬਰ ਸਿੱਖਿਆ ਮੰਤਰੀ ਬੈਂਸ ਨੇ ਕੰਮ ਵਿੱਚ ਤੇਜੀ ਲਿਆਉਣ ਦਾ ਦਿੱਤਾ ਭਰੋਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।