15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਪੰਜਾਬ 'ਚ ਕਾਂਗਰਸ ਪੂਰੀ ਤਰ੍ਹਾਂ ਮਜ਼ਬੂਤ, ਸਥਾਨਕ ਚੋਣਾਂ 'ਚ ਹੁਕਮਰਾਨ ਪਾਰਟੀ ਦੀ ਧੱਕੇਸ਼ਾਹੀ ਜਿੱਤੀ-ਕੈਪਟਨ ਸੰਧੂ

ਅਜੀਤ ਡੈਸਕ 13-06-2026
ਮੁੱਲਾਂਪੁਰ-ਦਾਖਾ, 12 ਜੂਨ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਪੰਜਾਬ ਚੋਣਾਂ ਲਈ ਬਿਆਨ ਦੇ ਬਾਅਦ ਪੰਜਾਬ ਕਾਂਗਰਸ ਦੇ ਜਨ: ਸਕੱਤਰ (ਇੰਚਾਰਜ) ਕੈਪਟਨ ਸੰਦੀਪ ਸੰਧੂ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਕਿਹਾ ਕਿ ਬੜਾ ਸਪੱਸ਼ਟ ਹੈ ਕਿ ਪੰਜਾਬ 'ਚ ਹੋਣ ਵਾਲੀਆਂ ਅਗਲੀਆਂ ਚੋਣਾਂ ਪਾਰਟੀ ਦੇ ਕੌਮੀ ਪ੍ਰਧਾਨ ਮਲਿਕਅਰਜੁਨ ਖੜਗੇ ਅਤੇ ਲੋਕ ਸਭਾ 'ਚ ਵਿਰੋਧੀ ਧਿਰ ਨੇਤਾ ਰਾਹੁਲ ਗਾਂਧੀ ਦੀ ਅਗਵਾਈ 'ਚ ਲੜੀਆਂ ਜਾਣਗੀਆਂ | ਕੈਪਟਨ ਸੰਧੂ ਨੇ ਸਪੱਸ਼ਟ ਕੀਤਾ ਕਿ ਚੋਣਾਂ 2026 ਵਿਚ ਹੋਣ ਜਾਂ 2027 'ਚ ਪੰਜਾਬ 'ਚ ਅਗਲੀ ਸਰਕਾਰ ਕਾਂਗਰਸ ਦੀ ਬਣੇਗੀ, ਇਹ ਪੰਜਾਬ ਦੇ ਵੋਟਰਾਂ ਦੀ ਭਵਿੱਖਬਾਣੀ ਹੈ | ਲਗਾਤਾਰ 12 ਸਾਲ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਪ੍ਰਧਾਨ ਮੰਤਰੀ ਕਾਰਜਕਾਲ ਨਾਲ ਤੁਲਨਾ ਦੀ ਚੱਲ ਰਹੀ ਚਰਚਾ ਬਾਰੇ ਸਵਾਲ 'ਚ ਕੈਪਟਨ ਸੰਧੂ ਕਿਹਾ ਕਿ ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਹਨ, ਪ੍ਰੰਤੂ ਪੰਡਤ ਨਹਿਰੂ ਨਾਲ ਤੁਲਨਾ ਉਚਿਤ ਨਹੀਂ, ਕਿਉਂਕਿ ਪੰਡਿਤ ਨਹਿਰੂ ਨੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਦੇਸ਼ ਦੀ ਆਜ਼ਾਦੀ ਲਈ ਅੰਦੋਨਲ ਨੂੰ ਸਮਰਪਿਤ ਕੀਤਾ, ਉਨ੍ਹਾਂ ਦੀ ਸ਼ਖ਼ਸੀਅਤ ਦੇਸ਼ ਦੇ ਸੰਵਿਧਾਨ ਨੂੰ ਘੜਨ ਵਾਲਿਆਂ 'ਚ ਵਿਸ਼ੇਸ਼ ਹੈ | ਜਾਤਾਂ-ਬਰਾਦਰੀਆਂ ਪੰਡਿਤ ਨਹਿਰੂ ਜੀ ਦੇ ਰਾਜ 'ਚ ਬਰਾਬਰ ਦਾ ਹੱਕ ਰੱਖਦੀਆਂ ਸੀ, ਹੁਣ ਭਾਰਤ ਦੇ ਕਿਸਾਨ-ਮਜ਼ਦੂਰ ਨਾਲ ਵਿਤਕਰਾ ਹੋ ਰਿਹਾ | ਨਗਰ ਨਿਗਮ, ਨਗਰ ਕੌਂਸਲ ਚੋਣਾਂ 'ਚ ਪੰਜਾਬ ਕਾਂਗਰਸ ਵਲੋਂ ਪੱਛੜ ਜਾਣ ਵਾਲੇ ਸਵਾਲ 'ਚ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਉਹ ਪਹਿਲਾਂ ਹੀ ਆਖ ਚੁੱਕਾ ਕਿ ਹਲਕਾ ਦਾਖਾ ਤੋਂ ਲੈ ਕੇ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ 'ਚ ਕਾਂਗਰਸ ਪੂਰੀ ਤਰ੍ਹਾਂ ਮਜ਼ਬੂਤ ਹੈ, ਕਾਰਪੋਰੇਸ਼ਨ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਹੁਕਮਰਾਨ ਪਾਰਟੀ ਦੀ ਧੱਕੇਸ਼ਾਹੀ ਜੇਤੂ ਰਹੀ, ਜਦ ਕਿ ਵੋਟ ਫੀਸਦੀ ਤਾਂ ਕਾਂਗਰਸ ਦੀ ਵਧੀ |
ਪਿਛਲੀ ਖ਼ਬਰ ਸੁਖਬੀਰ ਨੇ ਹਰਸ਼ਵੀਰ ਝੱਮਟ ਨੂੰ ਯੂਥ ਵਿੰਗ ਅਕਾਲੀ ਦਲ ਦੇ ਹਲਕਾ ਗਿੱਲ ਦਾ ਪ੍ਰਧਾਨ ਬਣਨ 'ਤੇ ਦਿੱਤੀ ਵਧਾਈ ਅਗਲੀ ਖ਼ਬਰ ਅਕਾਲੀ ਦਲ 'ਵਾਰਿਸ ਪੰਜਾਬ ਦੇ' ਆਗੂ ਵਿਧਾਇਕ ਇਯਾਲੀ ਦਾ ਪਮਾਲ ਵਿਖੇ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।