15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਅਕਾਲੀ ਦਲ 'ਵਾਰਿਸ ਪੰਜਾਬ ਦੇ' ਆਗੂ ਵਿਧਾਇਕ ਇਯਾਲੀ ਦਾ ਪਮਾਲ ਵਿਖੇ ਸਨਮਾਨ

ਅਜੀਤ ਡੈਸਕ 13-06-2026
ਮੁੱਲਾਂਪੁਰ-ਦਾਖਾ, 12 ਜੂਨ (ਨਿਰਮਲ ਸਿੰਘ ਧਾਲੀਵਾਲ)-ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਤੋਂ ਕਿਨਾਰਾ ਕਰਕੇ ਅਕਾਲੀ ਦਲ 'ਵਾਰਿਸ ਪੰਜਾਬ ਦੇ' ਵਿਚ ਸ਼ਾਮਿਲ ਹੋਏ ਮਨਪ੍ਰੀਤ ਸਿੰਘ ਇਯਾਲੀ ਦੇ ਪੰਥ ਪ੍ਰਤੀ ਚਿਹਰੇ ਤੋਂ ਖੁਸ਼ ਹੋ ਕੇ ਅੱਜ 'ਵਾਰਿਸ ਪੰਜਾਬ ਦੇ' ਸੀਨੀਅਰ ਆਗੂ ਰਛਪਾਲ ਸਿੰਘ ਪਮਾਲ, ਬਲਾਕ ਸੰਮਤੀ ਚੇਅਰਪਰਸਨ ਦਲਜੀਤ ਕੌਰ, ਪ੍ਰਧਾਨ ਗੁਰਦੇਵ ਸਿੰਘ ਸੇਖੋਂ ਦੀ ਅਗਵਾਈ ਹੇਠ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦਾ ਪਮਾਲ ਪਹੁੰਚਣ 'ਤੇ ਨਿੱਘਾ ਸਵਾਗਤ ਹੋਇਆ | ਇਸ ਮੌਕੇ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਢਾਡੀ ਰਛਪਾਲ ਸਿੰਘ ਨੇ ਕਿਹਾ ਕਿ ਤਿੰਨੇ ਖੇਤੀ ਕਾਨੂੰਨਾਂ ਅਤੇ ਲੈਂਡ ਪੂਲਿੰਗ ਦੇ ਵਿਰੋਧ 'ਚ ਮਨਪ੍ਰੀਤ ਸਿੰਘ ਇਯਾਲੀ ਨੇ ਕਿਸਾਨ-ਮਜ਼ਦੂਰ ਦਾ ਪੱਖ ਪੂਰਿਆ, ਇੱਥੋਂ ਤੱਕ ਕਿ ਕਾਲੇ ਕਾਨੂੰਨਾਂ ਦੇ ਰੋਸ ਵਜੋਂ ਰਾਸ਼ਟਰਪਤੀ ਨੂੰ ਵੋਟ ਦਾ ਵੀ ਬਾਈਕਾਟ ਕੀਤਾ, ਜਦ ਕਿ ਕਿਸਾਨਾਂ ਨਾਲ ਖੜ੍ਹਨ ਦੇ ਉਲਟ ਜਾ ਕੇ ਬਾਦਲਕਿਆਂ, ਹਰਸਿਮਰਤ ਕੌਰ ਬਾਦਲ, ਸੁਖਬੀਰ ਸਿੰਘ ਬਾਦਲ ਦੋਵਾਂ ਸਾਂਸਦਾਂ ਭਾਜਪਾ ਦੀ ਉਮੀਦਵਾਰ ਦ੍ਰੋਪਦੀ ਮੁਰਮੂ ਨੂੰ ਵੋਟ ਪਾਈ | ਰਛਪਾਲ ਸਿੰਘ ਪਮਾਲ ਨੇ ਕਿਹਾ ਕਿ ਅੱਜ ਪੰਜਾਬ ਦਾ ਪੰਥਕ ਵੋਟ ਮਨਪ੍ਰੀਤ ਸਿੰਘ ਇਯਾਲੀ ਨਾਲ ਚੱਟਾਨ ਵਾਂਗ ਖੜ੍ਹਾ ਹੈ | ਪ੍ਰਧਾਨ ਗੁਰਦੇਵ ਸਿੰਘ ਸੇਖੋਂ ਨੇ ਕਿਹਾ ਕਿ ਹਲਕਾ ਦਾਖਾ 'ਚ ਪਿਛਲੇ ਢਾਈ ਦਹਾਕੇ ਮਨਪ੍ਰੀਤ ਸਿੰਘ ਇਯਾਲੀ ਦੀ ਬਦੌਲਤ ਹਲਕਾ ਦਾਖਾ ਅੰਦਰ ਸਰਵਪੱਖੀ ਵਿਕਾਸ ਅਤੇ ਡਾ. ਬੀ.ਆਰ ਅੰਬੇਡਕਰ ਦੀ ਯਾਦ 'ਚ ਅੰਬੇਡਕਰ ਭਵਨ ਮੰਡੀ ਮੁੱਲਾਂਪੁਰ, ਕਈ ਹੋਰ ਵੱਡੇ ਪ੍ਰਾਜੈਕਟ ਨਿਰਮਾਣ ਹੇਠ ਆਏ |
ਅਕਾਲੀ ਦਲ ਵਾਰਿਸ ਪੰਜਾਬ ਦੇ' ਪਾਰਟੀ ਲਈ ਸਰਗਰਮ ਯੂਥ ਆਗੂ ਜਗਰੂਪ ਸਿੰਘ ਹਸਨਪੁਰ ਨੇ ਕਿਹਾ ਕਿ ਅਕਾਲੀ ਦਲ 'ਵਾਰਿਸ ਪੰਜਾਬ ਦੇ' ਨੂੰ ਹਲਕਾ ਦਾਖਾ ਤੋਂ ਜਿੱਤ ਸ਼ੁਰੂ ਹੋ ਕੇ 117 ਹਲਕਿਆਂ 'ਚ ਪਾਰਟੀ ਉਮੀਦਵਾਰਾਂ ਨੂੰ ਵੱਡੀ ਲੀਡ ਮਿਲੇਗੀ | ਪਿੰਡ ਪਮਾਲ ਵਿਖੇ ਮਨਪ੍ਰੀਤ ਸਿੰਘ ਇਯਾਲੀ ਦੇ ਸਨਮਾਨ ਸਮੇਂ ਪੰਚ ਖੁਸ਼ਪਾਲ ਸਿੰਘ ਪਮਾਲ, ਸਖਦੇਵ ਸਿੰਘ ਪਿਰਤਾ, ਆਤਮਾ ਸਿੰਘ ਪਮਾਲ, ਅਵਤਾਰ ਸਿੰਘ ਨੀਲਾ, ਹਰਦੇਵ ਸਿੰਘ ਕਾਲਾ, ਜਸਵੀਰ ਸਿੰਘ, ਨਛੱਤਰ ਸਿੰਘ ਬਾਬਾ, ਸੁਖਪਾਲ ਸਿੰਘ ਫੌਜੀ, ਗੁਰਮੀਤ ਸਿੰਘ, ਪ੍ਰਦੀਪ ਸਿੰਘ, ਜਗਤਾਰ ਸਿੰਘ, ਸ਼ਮਸ਼ੇਰ ਸਿੰਘ ਪਮਾਲ, ਹਰਵਿੰਦਰ ਸਿੰਘ, ਜਗਜੀਤ ਸਿੰਘ, ਮੋਹਣ ਸਿੰਘ ਪਮਾਲ, ਹੋਰ ਮੌਜੂਦ ਰਹੇ |
ਪਿਛਲੀ ਖ਼ਬਰ ਪੰਜਾਬ 'ਚ ਕਾਂਗਰਸ ਪੂਰੀ ਤਰ੍ਹਾਂ ਮਜ਼ਬੂਤ, ਸਥਾਨਕ ਚੋਣਾਂ 'ਚ ਹੁਕਮਰਾਨ ਪਾਰਟੀ ਦੀ ਧੱਕੇਸ਼ਾਹੀ ਜਿੱਤੀ-ਕੈਪਟਨ ਸੰਧੂ ਅਗਲੀ ਖ਼ਬਰ ਦਾਣਾ ਮੰਡੀ ਜਗਰਾਉਂ 'ਚ ਚੱਲਦੀ ਟਰਾਲੀ ਤੋਂ ਮੂੰਗੀ ਚੋਰੀ ਕਰਦੇ 2 ਨੌਜਵਾਨ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।