02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਬਿੰਜਲ ਤੋਂ ਲੋਹਟਬੱਦੀ ਤੱਕ ਸੜਕ ਦੀ ਰਿਪੇਅਰ ਦੇ ਕੰਮ ਦੀ ਸ਼ੁਰੂਆਤ

ਅਜੀਤ ਡੈਸਕ 28-03-2026
ਰਾਏਕੋਟ, 27 ਮਾਰਚ (ਬਲਵਿੰਦਰ ਸਿੰਘ ਲਿੱਤਰ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਸੂਬਾਵਾਸੀਆਂ ਨੂੰ ਉੱਚ ਪੱਧਰੀ ਆਵਾਜਾਈ ਸਹੂਲਤ ਉਪਲੱਬਧ ਕਰਵਾਉਣ ਲਈ ਪਿੰਡਾਂ ਤੇ ਸ਼ਹਿਰਾਂ ਨੂੰ ਆਪਸ ਵਿਚ ਜੋੜ੍ਹਨ ਲਈ ਸੜਕੀ ਜਾਲ ਵਿਛਾਉਣ ਦਾ ਜੋ ਸੰਕਲਪ ਲਿਆ ਗਿਆ ਸੀ, ਉਸੇ ਤਹਿਤ ਸੜਕਾਂ ਦੀ ਨੁਹਾਰ ਬਦਲਣ ਲਈ ਕੰਮ ਜ਼ੋਰਾਂ 'ਤੇ ਚੱਲ ਰਿਹਾ ਹੈ | ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਨ ਸਭਾ ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਆਖਿਆ ਕਿ 'ਆਪ' ਸਰਕਾਰ ਸੜਕਾਂ ਦੇ ਨਵੀਨੀਕਰਨ ਲਈ ਪੂਰੀ ਲਗਨ ਨਾਲ ਕੰਮ ਕਰ ਰਹੀ ਹੈ | ਜਿਸ ਤਹਿਤ ਬਿੰਜਲ ਤੋਂ ਲੋਹਟਬੱਦੀ (21.75 ਕਿਲੋਮੀਟਰ) ਵਾਲੀ ਸੜਕ 'ਤੇ 19 ਕਰੋੜ 81 ਲੱਖ ਰੁਪਏ ਦੀ ਲਾਗਤ ਨਾਲ ਸੜਕ ਉੱਪਰ ਪ੍ਰੀਮਿਕਸ ਪਾਇਆ ਜਾ ਰਿਹਾ ਹੈ | ਇਸ ਕਾਰਜ਼ ਨੂੰ ਜਲਦ ਨੇਪਰੇ ਚਾੜ੍ਹ ਕਰਕੇ ਲੋਕਾਂ ਦੀ ਸਹੂਲਤ ਲਈ ਸਪੁਰਦ ਕਰ ਦਿੱਤਾ ਜਾਵੇਗਾ | ਉਨ੍ਹਾਂ ਆਖਿਆ ਕਿ ਇਹ ਸੜਕ ਵਿਧਾਨ ਸਭਾ ਹਲਕਾ ਰਾਏਕੋਟ ਦੀ ਪ੍ਰਮੁੱਖ ਸੜਕ ਹੈ ਅਤੇ ਇਸ ਸੜਕ 'ਤੇ 24 ਘੰਟੇ ਆਵਾਜਾਈ ਰਹਿੰਦੀ ਹੈ | ਇਸ ਲਈ ਰਾਹਗੀਰਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਸੜਕ ਦੀ ਰਿਪੇਅਰ ਦੇ ਕੰਮ ਨੂੰ ਸ਼ੁਰੂ ਕੀਤਾ ਹੈ | ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਕਿਹਾ ਕਿ ਹਲਕਾ ਰਾਏਕੋਟ ਦੀਆਂ ਹੋਰਨਾਂ ਖਸਤਾ ਹਾਲਤ ਸੜਕਾਂ ਨੂੰ ਵੀ ਰਿਪੇਅਰ ਕਰਵਾਇਆ ਜਾਵੇਗਾ ਤਾਂ ਜੋ ਸੜਕਾਂ ਦੀ ਨੁਹਾਰ ਬਦਲੀ ਜਾ ਸਕੇ | ਇਸ ਮੌਕੇ ਗੁਰਮਿੰਦਰ ਸਿੰਘ ਤੂਰ ਚੇਅਰਮੈਨ ਮਾਰਕੀਟ ਕਮੇਟੀ ਰਾਏਕੋਟ, ਪੀ.ਏ. ਕਮਲ ਸਿੰਘ ਸੁਖਾਣਾ, ਜੱਸ ਸਿੰਘ ਹਲਵਾਰਾ, ਸਰਪੰਚ ਸੰਦੀਪ ਕੌਰ ਲੋਹਟਬੱਦੀ, ਅੰਮਿ੍ਤਪਾਲ ਸਿੰਘ ਬੜੂੰਦੀ, ਸੁਖਵਿੰਦਰ ਸਿੰਘ, ਰਾਏ ਸਿੰਘ, ਨਾਇਬ ਸਿੰਘ ਕਲਸੀਆਂ, ਹਰਜੀਤ ਸਿੰਘ, ਬਾਬਾ ਸੋਹਣ ਸਿੰਘ, ਸਰਪੰਚ ਮਨਜੀਤ ਸਿੰਘ ਸੁਖਾਣਾ, ਕਰਮਜੀਤ ਸਿੰਘ, ਸਰਪੰਚ ਸਰਬਜੀਤ ਕੌਰ ਭੈਣੀ ਬੜਿੰਗਾ, ਜਗਦੇਵ ਸਿੰਘ, ਰਵਿੰਦਰ ਸਿੰਘ, ਨਿਰਮਲ ਸਿੰਘ, ਗੁਰਮੇਲ ਕੌਰ, ਰਮਨਦੀਪ ਕੌਰ, ਜੇ.ਈ. ਕਰਮਜੀਤ ਸਿੰਘ ਪੀ.ਡਬਲਿਯੂ.ਡੀ., ਅਵਤਾਰ ਸਿੰਘ ਰਾਏਕੋਟ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਹਾਂਸ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਅਗਲੀ ਖ਼ਬਰ ਰਾਏਕੋਟ ਦਾ ਬਾਂਸਲ ਹਸਪਤਾਲ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਸੂਚੀਬੱਧ ਹੋਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।