ਅਵਤਾਰ ਸਿੰਘ ਰਸੂਲਪੁਰ ਨੂੰ ਹਠੂਰ ਪੁਲਿਸ ਨੇ ਕੀਤਾ ਗ੍ਰਿਫਤਾਰ
ਹਠੂਰ, 29 ਅਕਤੂਬਰ (ਜਸਵਿੰਦਰ ਸਿੰਘ ਛਿੰਦਾ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪਿੰਡ ਕਮਾਲਪੁਰਾ ਵਿਖੇ ਰੱਖੇ ‘ਲੋਕ ਮਿਲਣੀ’ ਪ੍ਰੋਗਰਾਮ ਤਹਿਤ ਅੱਜ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਅਵਤਾਰ ਸਿੰਘ ਰਸੂਲਪੁਰ ਨੇ ਵੀ ਸਵੇਰੇ ਗ੍ਰਿਫ਼ਤਾਰੀ ਤੋਂ ਪਹਿਲਾਂ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਹੜੀ ਆਮ ਆਦਮੀ ਪਾਰਟੀ ਧਰਨਿਆਂ ’ਚੋਂ ਪੈਦਾ ਹੋਈ ਸੀ, ਹੁਣ ਉਹ ਆਪਣੀ ਸਰਕਾਰ ਸਮੇਂ ਇਨ੍ਹਾਂ ਧਰਨਿਆਂ ਤੋਂ ਡਰਨ ਲੱਗੀ ਹੈ। ਉਨ੍ਹਾਂ ਕਿਹਾ ਕਿ ਲੋਕ ਮਿਲਣੀ ਪ੍ਰੋਗਰਾਮ ਰੱਖ ਕੇ ਭਗਵੰਤ ਮਾਨ ਕਿਹੜੇ ਲੋਕਾਂ ਨੂੰ ਮਿਲ ਰਿਹਾ ਕਿਉਂਕਿ ਆਮ ਲੋਕਾਂ ਨੂੰ ਤਾਂ ਇਸ ਦੀ ਤਾਨਾਸ਼ਾਹੀ ਪੁਲਿਸ ਗ੍ਰਿਫਤਾਰ ਕਰ ਰਹੀ ਹੈ ਅਤੇ ਇਸ ਪ੍ਰੋਗਰਾਮ ਵਿਚ ਇਸ ਦੇ ਆਪਣੀ ਪਾਰਟੀ ਦੇ ਆਗੂ ਵਰਕਰ ਹੀ ਸ਼ਾਮਿਲ ਹੁੰਦੇ ਹਨ।
ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਅਵਤਾਰ ਸਿੰਘ ਰਸੂਲਪੁਰ ਨੂੰ ਹਠੂਰ ਪੁਲਿਸ ਗ੍ਰਿਫ਼ਤਾਰ ਕਰ ਕੇ ਲਿਜਾਣ ਸਮੇਂ । ਤਸਵੀਰ: ਛਿੰਦਾ
30-10-2026