30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਨਵੇਂ ਬਣੇ ਬਲਾਕ ਮੁੱਲਾਂਪੁਰ ਲਈ ਅਜੇ ਨੋਟੀਫਿਕੇਸ਼ਨ ਜਾਰੀ ਨਾ ਹੋਣ ’ਤੇ ਤਨਖਾਹਾਂ ਤੋਂ ਵਾਂਝੇ ਮੁਲਾਜ਼ਮਾਂ ਦੀ ਕਲਮਛੋੜ ਹੜਤਾਲ ਸੱਤਵੇਂ ਦਿਨ ਵਿਚ ਦਾਖ਼ਲ

ਸਿੱਧਵਾਂ ਬੇਟ, 29 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਮਾਨ ਸਰਕਾਰ ਦੇ ਪੰਚਾਇਤੀ ਵਿਭਾਗ ਨੇ ਜ਼ਿਲ੍ਹਾ ਲੁਧਿਆਣਾ ਦੇ ਬਲਾਕ ਸਿੱਧਵਾਂ ਬੇਟ, ਬਲਾਕ ਸੁਧਾਰ ਅਤੇ ਬਲਾਕ ਪੱਖੋਵਾਲ ਨੂੰ ਮਰਜ਼ ਕਰਕੇ ਬਣਾਏ ਗਏ ਨਵੇਂ ਬਲਾਕ ਮੁੱਲਾਂਪੁਰ ਲਈ ਤਾਂ ਅਜੇ ਕੋਈ ਨੋਟੀਫਿਕੇਸਨ ਹੀ ਜਾਰੀ ਨਹੀਂ ਹੋਇਆ। ਜਿਸ ਕਾਰਨ ਕਈ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਤੋਂ ਦੁਖੀ ਮੁਲਾਜ਼ਮਾਂ ਵੱਲੋਂ ਸਥਾਨਕ ਕਸਬੇ ਦੇ ਪੰਚਾਇਤ ਸੰਮਤੀ ਦਫ਼ਤਰ ਵਿਖੇ ਕੀਤੀ ਜਾ ਰਹੀ ਕਲਮਛੋੜ ਹੜਤਾਲ ਭਾਵੇਂ ਅੱਜ ਸੱਤਵੇਂ ਦਿਨ ਵਿੱਚ ਦਾਖ਼ਲ ਹੋ ਗਈ ਹੈ ਪਰ ਅਜੇ ਤੱਕ ਪੰਚਾਇਤ ਮੰਤਰੀ ਅਤੇ ਪੰਚਾਇਤੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਮੁਲਾਜ਼ਮਾਂ ਵੱਲੋਂ ਕੀਤੀ ਜਾ ਰਹੀ ਹੜਤਾਲ ਦਾ ਤਾਂ ਕੋਈ ਅਸਰ ਨਹੀਂ ਹੋਇਆ ਪਰ ਪਿੰਡਾਂ ਦੇ ਵਿਕਾਸ ਕੰਮਾਂ ਨੂੰ ਇੱਕ ਵਾਰ ਬਰੇਕਾਂ ਲੱਗ ਗਈਆਂ ਹਨ।

ਪੰਚਾਇਤ ਸੰਮਤੀ ਸਿੱਧਵਾਂ ਬੇਟ ਦੇ ਦਫ਼ਤਰ ਸਾਹਮਣੇ ਸੱਤਵੇਂ ਦਿਨ ਕਲਮਛੋੜ ਹੜਤਾਲ ਕਰ ਕੇ ਮੁਲਾਜ਼ਮ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ। ਤਸਵੀਰ: ਜਸਵੰਤ ਸਿੰਘ ਸਲੇਮਪੁਰੀ 30-10-2026
ਸਿੱਧਵਾਂ ਬੇਟ, 29 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਮਾਨ ਸਰਕਾਰ ਦੇ ਪੰਚਾਇਤੀ ਵਿਭਾਗ ਨੇ ਜ਼ਿਲ੍ਹਾ ਲੁਧਿਆਣਾ ਦੇ ਬਲਾਕ ਸਿੱਧਵਾਂ ਬੇਟ, ਬਲਾਕ ਸੁਧਾਰ ਅਤੇ ਬਲਾਕ ਪੱਖੋਵਾਲ ਨੂੰ ਮਰਜ਼ ਕਰਕੇ ਬਣਾਏ ਗਏ ਨਵੇਂ ਬਲਾਕ ਮੁੱਲਾਂਪੁਰ ਲਈ ਤਾਂ ਅਜੇ ਕੋਈ ਨੋਟੀਫਿਕੇਸਨ ਹੀ ਜਾਰੀ ਨਹੀਂ ਹੋਇਆ। ਜਿਸ ਕਾਰਨ ਕਈ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਤੋਂ ਦੁਖੀ ਮੁਲਾਜ਼ਮਾਂ ਵੱਲੋਂ ਸਥਾਨਕ ਕਸਬੇ ਦੇ ਪੰਚਾਇਤ ਸੰਮਤੀ ਦਫ਼ਤਰ ਵਿਖੇ ਕੀਤੀ ਜਾ ਰਹੀ ਕਲਮਛੋੜ ਹੜਤਾਲ ਭਾਵੇਂ ਅੱਜ ਸੱਤਵੇਂ ਦਿਨ ਵਿੱਚ ਦਾਖ਼ਲ ਹੋ ਗਈ ਹੈ ਪਰ ਅਜੇ ਤੱਕ ਪੰਚਾਇਤ ਮੰਤਰੀ ਅਤੇ ਪੰਚਾਇਤੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਮੁਲਾਜ਼ਮਾਂ ਵੱਲੋਂ ਕੀਤੀ ਜਾ ਰਹੀ ਹੜਤਾਲ ਦਾ ਤਾਂ ਕੋਈ ਅਸਰ ਨਹੀਂ ਹੋਇਆ ਪਰ ਪਿੰਡਾਂ ਦੇ ਵਿਕਾਸ ਕੰਮਾਂ ਨੂੰ ਇੱਕ ਵਾਰ ਬਰੇਕਾਂ ਲੱਗ ਗਈਆਂ ਹਨ। ਇਸ ਮੌਕੇ ਮੁਲਾਜ਼ਮ ਆਗੂ ਦਲਵੀਰ ਸਿੰਘ ਸਿੱਧੂ ਪੰਚਾਇਤ ਵਿਕਾਸ ਸਕੱਤਰ ਅਤੇ ਪਰਮਜੀਤ ਸਿੰਘ ਪੰਚਾਇਤ ਵਿਕਾਸ ਅਫ਼ਸਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਸਰਕਾਰ ਕਿਹੋ ਜਿਹੀ ਹੈ।ਜਦੋਂ ਪਹਿਲੀਆਂ ਸਰਕਾਰਾਂ ਵਿੱਚ ਮੁਲਾਜ਼ਮ ਕਿਤੇ ਕਮਲਛੋੜ ਹੜਤਾਲ ਕਰਦੇ ਸਨ ਤਾਂ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਤੁਰੰਤ ਵਿਚਾਰ ਹੋ ਜਾਂਦਾ ਸੀ, ਪਰ ਸਰਕਾਰ ਦੀ ਆਪਣੀ ਗਲਤੀ ਦੇ ਸਦਕਾ ਸੰਬੰਧਿਤ ਸੈਕਟਰੀਆਂ ਨੂੰ ਅਪ੍ਰੈਲ ਮਹੀਨੇ ਤੋਂ ਅਤੇ ਦਫ਼ਤਰੀ ਮੁਲਾਜ਼ਮਾਂ ਨੂੰ ਜੁਲਾਈ ਮਹੀਨੇ ਤੋਂ ਤਨਖਾਹ ਨਾ ਮਿਲਣ ਦੇ ਬਾਵਜੂਦ ਵੀ ਕਿਸੇ ਅਧਿਕਾਰੀ ਨੇ ਹਾਅ ਦਾ ਨਾਅਰਾ ਨਹੀਂ ਮਾਰਿਆ।ਮੁਲਾਜ਼ਮਾਂ ਨੇ ਦੱਸਿਆ ਕਿ ਜਦੋਂ ਤਿੰਨਾਂ ਬਲਾਕਾਂ ਨੂੰ ਮਰਜ਼ ਕਰਕੇ ਨਵਾਂ ਬਲਾਕ ਮੁੱਲਾਪੁਰ ਬਣਾਇਆ ਸੀ ਤਾ ਉਸ ਸਮੇਂ ਵਿਭਾਗ ਨੂੰ ਮੁਲਾਜ਼ਮਾਂ ਦਾ ਡੀ.ਡੀ.ਓ. ਕੋਡ ਵੀ ਜਾਰੀ ਕਰਨਾ ਚਾਹੀਦਾ ਸੀ ਜੋ ਅਜੇ ਤੱਕ ਨਹੀਂ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਜਾਂ ਤਾਂ ਤੁਰੰਤ ਡੀ.ਡੀ.ਓ. ਕੋਡ ਜਾਰੀ ਕਰਕੇ ਦਿਵਾਲੀ ਤੋਂ ਪਹਿਲਾਂ-ਪਹਿਲਾਂ ਮੁਲਾਜ਼ਮਾਂ ਨੂੰ ਤਨਖਾਹਾਂ ਜਾਰੀ ਕੀਤੀਆਂ ਜਾਣ ਜਾਂ ਫਿਰ ਪੁਰਾਣੇ ਤਿੰਨੇ ਬਲਾਕਾਂ ਸਿੱਧਵਾਂ ਬੇਟ, ਸੁਧਾਰ ਅਤੇ ਪੱਖੋਵਾਲ ਨੂੰ ਮੁੜ ਬਹਾਲ ਕਰਕੇ ਪੁਰਾਣੇ ਡੀ.ਡੀ.ਓ. ਕੋਡ ਰਾਹੀਂ ਜਗਰਾਉਂ ਦੇ ਖਜਾਨਾ ਦਫ਼ਤਰ ਵਿੱਚੋਂ ਤਨਖਾਹਾਂ ਜਾਰੀ ਕੀਤੀਆਂ ਜਾਣ। ਉਨ੍ਹਾਂ ਆਖਿਆ ਕਿ ਅਜੇ ਤੱਕ ਤਾਂ ਨਵੇਂ ਬਣੇ ਬਲਾਕ ਮੁੱਲਾਂਪੁਰ ਦੀ ਨਵੀਂ ਇਮਾਰਤ ਲਈ ਕੋਈ ਥਾਂ ਹੀ ਅਲਾਟ ਨਹੀਂ ਕੀਤੀ ਗਈ ਅਤੇ ਇਮਾਰਤ ਕਦੋਂ ਬਣੇਗੀ। ਮੁਲਾਜ਼ਮਾਂ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਾਡਾ ਸਾਥ ਦੇਣ ਅਤੇ ਤਿੰਨੇ ਬਲਾਕਾਂ ਨੂੰ ਤੁਰੰਤ ਬਹਾਲ ਕਰਵਾਉਣ। ਇਸ ਵਿਚ ਸਾਡੀ ਵੀ ਅਤੇ ਲੋਕਾਂ ਦੀ ਭਲਾਈ ਹੋਵੇਗੀ। ਹੈਰਾਨੀ ਦੀ ਗੱਲ ਹੈ ਕਿ ਸਰਕਾਰ ਨੇ ਮੁਲਾਜ਼ਮਾਂ ਦੀਆਂ ਤਨਖਾਹਾਂ ਵੱਲ ਤਾਂ ਕੋਈ ਧਿਆਨ ਨਹੀਂ ਦਿੱਤਾ ਪਰ ਨਵੇਂ ਬਲਾਕ ਮੁੱਲਾਂਪੁਰ ਦੇ 25 ਪੰਚਾਇਤ ਸੰਮਤੀ ਜ਼ੋਨਾਂ ਅਤੇ 3 ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ ਦੀਆਂ ਚੋਣਾਂ ਕਰਵਾ ਦਿੱਤੀਆਂ। ਪਰ ਨਿਯਮਾਂ ਅਨੁਸਾਰ ਪਹਿਲਾਂ ਨਵੇਂ ਬਲਾਕ ਲਈ ਨੋਟੀਫਿਕੇਸਨ ਜਾਰੀ ਕਰਨਾ ਹੁੰਦਾ ਹੈ। ਇਸ ਨੂੰ ਲੈ ਕੇ ਮਾਨ ਸਰਕਾਰ ਵਿਵਾਦਾਂ ਵਿੱਚ ਘਿਰਦੀ ਵਿਖਾਈ ਦੇ ਰਹੀ ਹੈ। ਇਸ ਮੌਕੇ ਗੁਰਮੀਤ ਸਿੰਘ ਨੂਰਪੁ ਰਾ, ਗੁਰਮੀਤ ਸਿੰਘ ਪੁੜੈਣ, ਦਲਜਿੰਦਰ ਸਿੰਘ, ਉਪਕਾਰ ਸਿੰਘ, ਸੁਖਮਿੰਦਰ ਸਿੰਘ, ਰਾਜੇਸ਼ ਕੁਮਾਰ (ਸਾਰੇ ਪੰਚਾਇਤ ਵਿਕਾਸ ਅਫ਼ਸਰ), ਅਮਨਦੀਪ ਕੌਰ ਸਟੈਨੋ, ਅਮਨਦੀਪ ਲੇਖਾਕਾਰ, ਮੰਗਲ ਸਿੰਘ ਆਦਿ ਕਲਮਛੋੜ ਹੜਤਾਲ ਵਿੱਚ ਹਾਜ਼ਰ ਸਨ।
ਪਿਛਲੀ ਖ਼ਬਰ ਨਸ਼ਿਆਂ ਵਿਰੁੱਧ ਉੱਠ ਰਹੇ ਲੋਕ ਰੋਹ ਤੋਂ ਘਬਰਾਈ ਸਰਕਾਰ ਲੋਕ ਆਗੂਆਂ ਨੂੰ ਥਾਣਿਆਂ ’ਚ ਡੱਕਣ ਲੱਗੀ- ਪੀਟਰ ਅਗਲੀ ਖ਼ਬਰ ਸਟੇਟ ਬੈਂਕ ਆਫ਼ ਇੰਡੀਆ ਵਲੋਂ ਘੁਮਾਣ ’ਚ ਗਾਹਕ ਮਿਲਣੀ ਸਕੀਮਾਂ ਸਮੇਤ ਆਨਲਾਈਨ ਠੱਗੀ ਤੋਂ ਬਚਣ ਦੀ ਦਿੱਤੀ ਜਾਣਕਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।