30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਲੋਕ ਮਿਲਣੀ ਦੇ ਚਲਦੇ ਸਮਾਗਮ ਦੌਰਾਨ ਸਟੇਜ ’ਤੇ ਮੰਜੇ ਦੀ ਬਾਹੀ ਟੁੱਟਣ ਕਰਕੇ ਚੇਅਰਮੈਨ ਡਿੱਗਿਆ

ਜਗਰਾਉਂ, 29 ਅਕਤੂਬਰ (ਗਾਲਿਬ, ਵਿਨੋਦ)-ਪਿੰਡ ਕਮਾਲਪੁਰਾ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਲੋਕ ਮਿਲਣੀ ਪ੍ਰੋਗਰਾਮ ਸੱਥ ਵਿਚ ਰੱਖਿਆ ਗਿਆ ਸੀ। ਜਦ ਪੰਜਾਬ ਦੇ ਮੁੱਖ ਮੰਤਰੀ ਮਾਨ ਸੰਬੋਧਨ ਕਰ ਰਹੇ ਸਨ ਤਾਂ ਅਚਾਨਕ ਸਟੇਜ਼ ’ਤੇ ਰੱਖੇ ਤਿੰਨ ਮੰਜਿਆਂ ’ਚੋਂ ਇਕ ਮੰਜੇ ਦੀ ਬਾਹੀ ਟੁੱਟ ਗਈ ਜਿਸ ਨਾਲ ਚੇਅਰਮੈਨ ਸ਼ਰਨਜੀਤ ਸਿੰਘ ਮੱਕੜ ਡਿੱਗ ਪਏ।

ਅਜੀਤ ਡੈਸਕ 30-10-2026
ਜਗਰਾਉਂ, 29 ਅਕਤੂਬਰ (ਗਾਲਿਬ, ਵਿਨੋਦ)-ਪਿੰਡ ਕਮਾਲਪੁਰਾ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਲੋਕ ਮਿਲਣੀ ਪ੍ਰੋਗਰਾਮ ਸੱਥ ਵਿਚ ਰੱਖਿਆ ਗਿਆ ਸੀ। ਜਦ ਪੰਜਾਬ ਦੇ ਮੁੱਖ ਮੰਤਰੀ ਮਾਨ ਸੰਬੋਧਨ ਕਰ ਰਹੇ ਸਨ ਤਾਂ ਅਚਾਨਕ ਸਟੇਜ਼ ’ਤੇ ਰੱਖੇ ਤਿੰਨ ਮੰਜਿਆਂ ’ਚੋਂ ਇਕ ਮੰਜੇ ਦੀ ਬਾਹੀ ਟੁੱਟ ਗਈ ਜਿਸ ਨਾਲ ਚੇਅਰਮੈਨ ਸ਼ਰਨਜੀਤ ਸਿੰਘ ਮੱਕੜ ਡਿੱਗ ਪਏ। ਇਸ ਦੌਰਾਨ ਬੈਠੇ ਲੋਕਾਂ ਦਾ ਧਿਆਨ ਇਕਦਮ ਉਸ ਵੱਲ ਗਿਆ। ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੇ ਘੇਰੇ ’ਚ ਲੈ ਕੇ ਇਸ ਘਟਨਾ ਨੂੰ ਲੋਕਾਂ ਦੀਆਂ ਨਜ਼ਰਾਂ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਦੀਆਂ ਨਜ਼ਰਾਂ ਤੋਂ ਬਚ ਨਾ ਸਕਿਆ। ਇਸ ਦੌਰਾਨ ਕੋਈ ਸੱਟ ਫੇਟ ਤੋਂ ਬਚਾਅ ਹੋ ਗਿਆ। ਚੇਅਰਮੈਨ ਦਾਨਵ ਨੂੰ ਬੀਬੀ ਮਾਣੂੰਕੇ ਨੇ ਲੋਕ ਮਿਲਣੀ ਪ੍ਰੋਗਰਾਮ ਸ਼ਾਮਿਲ ਹੋਣ ਤੋਂ ਰੋਕਿਆ ਇਸ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਹੁੰਚਣ ਤੋਂ ਕੁਝ ਸਮਾਂ ਪਹਿਲਾਂ ਇਕੱਠ ਵਾਲੀ ਜਗ੍ਹਾ ’ਤੇ ਪੁੱਜੇ ਚੇਅਰਮੈਨ ਵਿਜੇ ਦਾਨਵ ਨੂੰ ਲੋਕ ਮਿਲਣੀ ਦੀ ਸੱਥ ’ਚ ਸ਼ਾਮਿਲ ਹੋਣ ਤੋਂ ਹਲਕਾ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਰੋਕਿਆ ਅਤੇ ਉਸਨੂੰ ਵਾਪਿਸ ਜਾਣ ਲਈ ਮਜ਼ਬੂਰ ਕੀਤਾ। ਉਨ੍ਹਾਂ ਕਿਹਾ ਕਿ ਇਹ ਮੇਰਾ ਪ੍ਰੋਗਰਾਮ ਹੈ, ਤੁਹਾਡਾ ਇੱਥੇ ਕੋਈ ਕੰਮ ਨਹੀਂ। ਇੱਥੇ ਦੱਸਣਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਵਿਜੇ ਦਾਨਵ ਜਗਰਾਉਂ ਵਿਧਾਨ ਸਭਾ ਹਲਕੇ ’ਚ ਆਮ ਆਦਮੀ ਪਾਰਟੀ ਵਲੋਂ ਟਿਕਟ ਦੀ ਦਾਅਵੇਦਾਰੀ ਪੇਸ਼ ਕਰ ਰਹੇ ਹਨ ਅਤੇ ਲੋਕਾਂ ਵਿਚ ਵਿਚਰ ਰਹੇ ਹਨ।
ਪਿਛਲੀ ਖ਼ਬਰ ਨਵੀਂ ਕਿਸਾਨ ਨੀਤੀ ਸਹਿਕਾਰੀ ਸਭਾਵਾਂ ਤੇ ਕਿਸਾਨਾਂ ਲਈ ਘਾਤਕ-ਕਮਾਲਪੁਰਾ/ਐਤੀਆਣਾ ਅਗਲੀ ਖ਼ਬਰ ਅਵਤਾਰ ਸਿੰਘ ਰਸੂਲਪੁਰ ਨੂੰ ਹਠੂਰ ਪੁਲਿਸ ਨੇ ਕੀਤਾ ਗ੍ਰਿਫਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।