ਨਸ਼ਿਆਂ ਵਿਰੁੱਧ ਉੱਠ ਰਹੇ ਲੋਕ ਰੋਹ ਤੋਂ ਘਬਰਾਈ ਸਰਕਾਰ ਲੋਕ ਆਗੂਆਂ ਨੂੰ ਥਾਣਿਆਂ ’ਚ ਡੱਕਣ ਲੱਗੀ- ਪੀਟਰ
ਹਠੂਰ, 29 ਅਕਤੂਬਰ (ਜਸਵਿੰਦਰ ਸਿੰਘ ਛਿੰਦਾ)-ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਅਤੇ ਜ਼ਿਲ੍ਹਾ ਆਗੂ ਸੁਖਦੇਵ ਮਾਣੂੰਕੇ ਨੇ ਹਠੂਰ ਪੁਲਿਸ ਵਲੋਂ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸਾਥੀ ਅਵਤਾਰ ਸਿੰਘ ਰਸੂਲਪੁਰ ਨੂੰ ਗ੍ਰਿਫ਼ਤਾਰ ਕਰਨ ਦੀ ਕਾਰਵਾਈ ਨੂੰ ਬੇਹੱਦ ਨਿੰਦਣਯੋਗ, ਤਾਨਾਸ਼ਾਹੀ ਅਤੇ ਗੈਰ-ਸੰਵਿਧਾਨਕ ਕਰਾਰ ਦਿੱਤਾ ਹੈ। ਯੂਨੀਅਨ ਆਗੂਆਂ ਨੇ ਦੱਸਿਆ ਕਿ ਅੱਜ ਸਵੇਰੇ ਹਠੂਰ ਪੁਲਿਸ ਵਲੋਂ ਸਾਥੀ ਅਵਤਾਰ ਸਿੰਘ ਰਸੂਲਪੁਰ ਨੂੰ ਉਸ ਦੇ ਘਰੋਂ ਉਸ ਸਮੇਂ ਗ੍ਰਿਫ਼ਤਾਰ ਕਰ ਲਿਆ ਗਿਆ, ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿੰਡ ਕਮਾਲਪੁਰਾ ਵਿਖੇ ਇੱਕ ‘ਲੋਕ ਮਿਲਣੀ’ ਕਰਨ ਅਤੇ ਵੋਟਾਂ ਮੰਗਣ ਲਈ ਆਉਣਾ ਸੀ।
ਹਠੂਰ, 29 ਅਕਤੂਬਰ (ਜਸਵਿੰਦਰ ਸਿੰਘ ਛਿੰਦਾ)-ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਅਤੇ ਜ਼ਿਲ੍ਹਾ ਆਗੂ ਸੁਖਦੇਵ ਮਾਣੂੰਕੇ ਨੇ ਹਠੂਰ ਪੁਲਿਸ ਵਲੋਂ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸਾਥੀ ਅਵਤਾਰ ਸਿੰਘ ਰਸੂਲਪੁਰ ਨੂੰ ਗ੍ਰਿਫ਼ਤਾਰ ਕਰਨ ਦੀ ਕਾਰਵਾਈ ਨੂੰ ਬੇਹੱਦ ਨਿੰਦਣਯੋਗ, ਤਾਨਾਸ਼ਾਹੀ ਅਤੇ ਗੈਰ-ਸੰਵਿਧਾਨਕ ਕਰਾਰ ਦਿੱਤਾ ਹੈ। ਯੂਨੀਅਨ ਆਗੂਆਂ ਨੇ ਦੱਸਿਆ ਕਿ ਅੱਜ ਸਵੇਰੇ ਹਠੂਰ ਪੁਲਿਸ ਵਲੋਂ ਸਾਥੀ ਅਵਤਾਰ ਸਿੰਘ ਰਸੂਲਪੁਰ ਨੂੰ ਉਸ ਦੇ ਘਰੋਂ ਉਸ ਸਮੇਂ ਗ੍ਰਿਫ਼ਤਾਰ ਕਰ ਲਿਆ ਗਿਆ, ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿੰਡ ਕਮਾਲਪੁਰਾ ਵਿਖੇ ਇੱਕ ‘ਲੋਕ ਮਿਲਣੀ’ ਕਰਨ ਅਤੇ ਵੋਟਾਂ ਮੰਗਣ ਲਈ ਆਉਣਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨਸ਼ਿਆਂ ’ਤੇ ਕਾਬੂ ਪਾਉਣ ਦੀ ਆਪਣੀ ਨਾ-ਕਾਮਯਾਬੀ ਵਿਰੁੱਧ ਸੂਬੇ ’ਚ ਉੱਠ ਰਹੇ ਭਾਰੀ ਜਨਤਕ ਰੋਹ ਕਾਰਨ ਬੁਖ਼ਲਾਹਟ ’ਚ ਹਨ। ਆਗੂਆਂ ਨੇ ਕਿਹਾ ਕਿ ਮਾਨਸਾ ਵਿਖੇ ਪਰਵਿੰਦਰ ਸਿੰਘ ਝੋਟੇ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਕਰ ਰਹੇ ਅਤੇ ਧਰਨੇ ਵਾਲੀ ਥਾਂ ’ਤੇ ਜਾਣ ਵਾਲੇ ਲੋਕਾਂ ’ਤੇ ਪੁਲਿਸ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਅਤੇ ਗ੍ਰਿਫਤਾਰੀਆਂ ਦਾ ਸਿਲਸਿਲਾ ਚਲਾਇਆ ਜਾ ਰਿਹਾ। ਸਰਕਾਰ ਨੂੰ ਡਰ ਸੀ ਕਿ ਇਸ ਜ਼ੁਲਮ ਖ਼ਿਲਾਫ਼ ਜਗਰਾਉਂ ਫੇਰੀ ਦੌਰਾਨ ਮੁੱਖ ਮੰਤਰੀ ਦਾ ਤਿੱਖਾ ਵਿਰੋਧ ਹੋ ਸਕਦਾ ਹੈ। ਇਸੇ ਡਰ ਕਾਰਨ ਮੁੱਖ ਮੰਤਰੀ ਦੇ ਪਹੁੰਚਣ ਤੋਂ ਪਹਿਲਾਂ ਹੀ ਸਾਥੀ ਅਵਤਾਰ ਸਿੰਘ ਰਸੂਲਪੁਰ ਨੂੰ ਜ਼ਬਰਨ ਹਿਰਾਸਤ ’ਚ ਲੈ ਲਿਆ ਗਿਆ। ਪੇਂਡੂ ਮਜ਼ਦੂਰ ਯੂਨੀਅਨ ਮੰਗ ਕਰਦੀ ਹੈ ਕਿ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਸਾਥੀ ਅਵਤਾਰ ਸਿੰਘ ਰਸੂਲਪੁਰ ਸਮੇਤ ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਅਤੇ ਹੁਣ ਤੱਕ ਗ੍ਰਿਫ਼ਤਾਰ ਕੀਤੇ ਗਏ ਸਮੂਹ ਲੋਕ ਆਗੂਆਂ ਤੇ ਆਮ ਨਾਗਰਿਕਾਂ ਨੂੰ ਫੌਰੀ ਅਤੇ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ।