02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਅਕਾਲੀ ਸਰਕਾਰਾਂ ਸਮੇਂ ਹੀ ਬੇਟ ਇਲਾਕੇ ਦੇ ਦਰਿਆ ਸਤਲੁਜ ਲਾਗਲੇ ਪਿੰਡਾਂ ਦਾ ਸਰਬਪੱਖੀ ਵਿਕਾਸ ਹੋਇਆ-ਗਿੱਲ/ਸਿੱਧੂ

ਅਜੀਤ ਡੈਸਕ 28-03-2026
ਸਿੱਧਵਾਂ ਬੇਟ, 27 ਮਾਰਚ (ਜਸਵੰਤ ਸਿੰਘ ਸਲੇਮਪੁਰੀ)-ਜਦੋਂ ਵੀ ਸੂਬੇ ਅੰਦਰ ਅਕਾਲੀ-ਭਾਜਪਾ ਸਰਕਾਰ ਬਣੀ ਤਾਂ ਉਸ ਸਮੇਂ ਬੇਟ ਇਲਾਕੇ ਦੇ ਦਰਿਆ ਸਤਲੁਜ ਲਾਗਲੇ ਪਿੰਡਾਂ ਦਾ ਸਰਬਪੰਖੀ ਵਿਕਾਸ ਹੋਇਆ | ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਸਾਬਕਾ ਵਿਧਾਇਕ ਐੱਸ.ਆਰ.ਕਲੇਰ ਦੇ ਨਜ਼ਦੀਕੀ ਸਾਥੀ ਕੁਲਦੀਪ ਸਿੰਘ ਗਿੱਲ ਗਿੱਦੜਵਿੰਡੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਕਲ ਗਿੱਦੜਵਿੰਡੀ ਅਤੇ ਸਾਬਕਾ ਸਰਪੰਚ ਤੇਜਿੰਦਰਪਾਲ ਸਿੰਘ ਸਿੱਧੂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਕਲ ਕੰਨੀਆਂ ਨੇ ਕਰਦੇ ਹੋਏ ਆਖਿਆ ਕਿ ਬੇਟ ਇਲਾਕੇ ਵਿਚ ਅਕਾਲੀ ਸਰਕਾਰਾਂ ਸਮੇਂ ਕੀਤੇ ਵਿਕਾਸ ਅਜੇ ਵੀ ਬੋਲਦੇ ਹਨ | ਉਨ੍ਹਾਂ ਆਖਿਆ ਕਿ ਜਦੋਂ 1997 ਵਿਚ ਮਰਹੂਮ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਦੀ ਅਗਵਾਈ ਹੇਠ ਸਰਕਾਰ ਬਣੀ ਤਾਂ ਉਸ ਸਮੇਂ ਵਿਧਾਇਕ ਭਾਗ ਸਿੰਘ ਮੱਲ੍ਹਾ ਨੇ ਮਰਹੂਮ ਜਥੇਦਾਰ ਗੁਰਦੀਪ ਸਿੰਘ ਗਿੱਦੜਵਿੰਡੀ ਨੂੰ ਨਾਲ ਲੈ ਕੇ ਬੇਟ ਇਲਾਕੇ ਵਿਚ ਵਿਕਾਸ ਕਾਰਜਾਂ ਦੀ ਹਨੇਰੀ ਲਿਆ ਦਿੱਤੀ | ਉਸ ਸਮੇਂ ਦਰਿਆ ਸਤਲੁਜ 'ਤੇ ਪੁਲ ਨਾ ਹੋਣ ਦੀ ਸੂਰਤ ਵਿਚ ਵੀ ਵਿਧਾਇਕ ਭਾਗ ਸਿੰਘ ਮੱਲ੍ਹਾ ਆਪਣੇ ਹਲਕੇ ਦੇ ਦਰਿਆ ਸਤਲੁਜ ਤੋਂ ਪਾਰ ਪੈਂਦੇ ਪਿੰਡ ਮੱਧੇਪੁਰਾ, ਪਰਜੀਆਂ ਕਲਾਂ, ਕੰਨੀਆਂ ਖੁਰਦ, ਹਿਆਤੇਆਲ ਅਤੇ ਬਾਘੀਆਂ ਖੁਰਦ ਵਿੱਚ ਕਿਸ਼ਤੀ ਰਾਹੀਂ ਦਰਿਆ ਸਤਲੁਜ ਪਾਰ ਕਰਕੇ ਵਿਕਾਸ ਕਾਰਜਾਂ ਦੇ ਚੈੱਕ ਦੇਣ ਜਾਂਦੇ ਸਨ | ਇਸ ਦੌਰਾਨ ਉਨ੍ਹਾਂ ਨੇ ਬੇਟ ਇਲਾਕੇ ਦੇ ਪਿੰਡਾਂ ਵਿੱਚ 24 ਘੰਟੇ ਬਿਜਲੀ ਸਪਲਾਈ, ਪਿੰਡਾਂ ਵਿਚ ਆਰ.ਓ. ਸਿਸਟਮ ਵਰਗੀਆਂ ਸਹੂਲਤਾਂ ਲਿਆਂਦੀਆਂ ਅਤੇ ਕਈ ਸਕੂਲਾਂ ਨੂੰ ਅਪਗਰੇਡ ਕਰਵਾਇਆ | ਉਨ੍ਹਾਂ ਨੇ ਆਖਿਆ ਕਿ ਸਾਡੀ ਸਰਕਾਰ ਨੇ ਜਲੰਧਰ-ਜਗਰਾਉਂ ਮਾਰਗ 'ਤੇ ਦਰਿਆ ਸਤਲੁਜ 'ਤੇ ਕਰੀਬ 65 ਕਰੋੜ ਦੀ ਲਾਗਤ ਨਾਲ ਪੁਲ ਬਣਵਾ ਕੇ ਮਾਲਵੇ ਅਤੇ ਦੁਆਬੇ ਦੀਆਂ ਨਵੀਆਂ ਰਿਸ਼ਤੇਦਾਰੀਆਂ ਬਣਾਈਆਂ | ਜਦੋਂ ਮਰਹੂਮ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ 2002 ਵਿਚ ਪੁਲ ਦਾ ਨੀਂਹ ਪੱਥਰ ਰੱਖਣ ਆਏ ਤਾਂ ਉਨ੍ਹਾਂ ਉਸੇ ਵਕਤ ਸਿੱਧਵਾਂ ਬੇਟ ਵਿਖੇ ਸਬ-ਤਹਿਸੀਲ ਬਣਾਉਣ ਦਾ ਐਲਾਨ ਕੀਤਾ | ਜਿਸ ਦਾ ਅੱਜ ਇਲਾਕੇ ਦੇ 65 ਪਿੰਡ ਸੁੱਖ ਭੋਗ ਰਹੇ ਹਨ | ਉਨ੍ਹਾਂ ਆਖਿਆ ਕਿ ਹੁਣ ਸਾਬਕਾ ਵਿਧਾਇਕ ਐਸ.ਆਰ.ਕਲੇਰ ਲਗਾਤਾਰ ਤਿੰਨ ਦਹਾਕਿਆਂ ਤੋਂ ਲੋਕਾਂ ਦੀ ਸੇਵਾ ਕਰ ਰਹੇ ਹਨ | ਉਕਤ ਆਗੂਆਂ ਨੇ ਇਹ ਵੀ ਦਾਅਵਾ ਕੀਤਾ ਕਿ ਸੂਬੇ ਵਿਚ ਕੀਤੇ ਵਿਕਾਸ ਕਾਰਜਾਂ ਦੀ ਬਦੌਲਤ 2027 ਵਿਚ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਨਾਉਣ ਦਾ ਲੋਕਾਂ ਨੇ ਫ਼ੈਸਲਾ ਕਰ ਲਿਆ ਹੈ |
ਪਿਛਲੀ ਖ਼ਬਰ ਇਲਾਕੇ ਦੇ ਲੋਕਾਂ ਨੂੰ ਮਿਲੇਗੀ ਵੱਡੀ ਸਹੂਲਤ- ਡਾ. ਬਾਂਸਲ ਰਾਏਕੋਟ ਦਾ ਬਾਂਸਲ ਹਸਪਤਾਲ ਮੁੱਖ ਮੰਤਰੀ ਸਿਹਤ ਬੀਮਾ ਯੋਜਨ... ਅਗਲੀ ਖ਼ਬਰ ਨੌਜਵਾਨ ਦੀ ਮÏਤ ਬਣੀ ਰਹੱਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।