12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਮਹਾਰਾਜਾ ਦਲੀਪ ਸਿੰਘ ਦੀ ਯਾਦ 'ਚ ਮੱਲ੍ਹੇ ਤੋਂ ਬੱਸੀਆਂ ਤੱਕ ਸਾਈਕਲ ਰੈਲੀ

ਅਜੀਤ ਡੈਸਕ 01-01-2026
ਹਠੂਰ, 31 ਦਸੰਬਰ (ਜਸਵਿੰਦਰ ਸਿੰਘ ਛਿੰਦਾ)-ਸਿੱਖ ਰਾਜ ਦੇ ਪਹਿਲੇ ਮਹਾਰਾਜਾ ਰਣਜੀਤ ਸਿੰਘ ਦੇ ਸਪੁੱਤਰ ਮਹਾਰਾਜਾ ਦਲੀਪ ਸਿੰਘ ਦੀ ਨਿੱਘੀ ਯਾਦ ਨੂੰ ਸਮਰਪਿਤ ਪਿੰਡ ਮੱਲ੍ਹਾ ਤੋਂ ਵਾਇਆ ਸ੍ਰੀ ਮੈਹਦੇਆਣਾ ਸਾਹਿਬ, ਮਾਣੂੰਕੇ, ਲੰਮਾ-ਜੱਟਪੁਰਾ, ਬੱਸੀਆਂ ਤੱਕ ਪਿ੍ੰ. ਬਲਵੰਤ ਸਿੰਘ ਚਕਰ, ਨੌਜਵਾਨ ਆਗੂ ਕੁਲਦੀਪ ਸਿੰਘ ਗੋਗਾ ਦੀ ਅਗਵਾਈ ਹੇਠ ਸਾਈਕਲ ਰੈਲੀ ਕੱਢੀ ਗਈ | ਜਿਸ ਵਿਚ ਸਪੋਰਟਸ ਅਕੈਡਮੀ ਚਕਰ ਅਤੇ ਪਿੰਡ ਮੱਲ੍ਹਾ ਦੇ ਖਿਡਾਰੀ ਬੱਚਿਆਂ ਅਤੇ ਲੋਕਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ | ਰਵਾਨਗੀ ਸਮੇਂ ਪਿ੍ੰ. ਬਲਵੰਤ ਸਿੰਘ ਚਕਰ, ਸਰਪੰਚ ਗੁਰਮੇਲ ਸਿੰਘ ਮੱਲ੍ਹਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਹਾਰਾਜਾ ਦਲੀਪ ਸਿੰਘ ਦੀ ਯਾਦ ਨੂੰ ਤਾਜ਼ਾ ਕਰਨ ਲਈ ਪਿਛਲੇ ਤਿੰਨ ਸਾਲਾਂ ਤੋਂ ਪਿੰਡ ਮੱਲ੍ਹੇ ਤੋਂ ਬੱਸੀਆਂ ਤੱਕ ਸਾਈਕਲ ਰੈਲੀ ਕਰਕੇ ਲੋਕਾਂ ਵਿਚ ਆਖਰੀ ਮਹਾਰਾਜਾ ਦਲੀਪ ਸਿੰਘ ਦੀ ਯਾਦ ਸਾਂਝੀ ਕਰਨ ਦਾ ਉਪਰਾਲਾ ਕੀਤਾ ਜਾਂਦਾ ਹੈ | ਰਵਾਨਗੀ ਸਮੇਂ ਚਾਹ ਦਾ ਲੰਗਰ ਵਰਤਾਇਆ ਗਿਆ ਅਤੇ ਫਿਰ ਜੈਕਾਰਿਆਂ ਦੀ ਗੂੰਜ਼ ਵਿਚ ਸਾਈਕਲ ਰੈਲੀ ਆਰੰਭ ਹੋਈ | ਇਸ ਸਮੇਂ ਕੁਲਦੀਪ ਸਿੰਘ ਗੋਗਾ ਅਤੇ ਸਾਬਕਾ ਸਰਪੰਚ ਹਰਬੰਸ ਸਿੰਘ ਢਿੱਲੋਂ ਨੇ ਸਮੂਹ ਦਾ ਧੰਨਵਾਦ ਕੀਤਾ | ਇਸ ਮੌਕੇ ਹਰਦੀਪ ਕੌਂਸਲ, ਜਗਜੀਤ ਸਿੰਘ ਨੰਬਰਦਾਰ, ਗੁਰਮੀਤ ਸਿੰਘ, ਪਾਲੀ ਸਿੰਘ, ਕੋਚ ਅਮਿਤ, ਹਰਜਿੰਦਰ ਸਿੰਘ, ਲਖਵੀਰ ਸਿੰਘ, ਗੋਗੀ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਾਲ 2025 ਦੌਰਾਨ ਜ਼ਿਲ੍ਹਾ ਪੁਲਿਸ ਦੀ ਕਾਰਗੁਜ਼ਾਰੀ 'ਤੇ ਇਕ ਪੰਛੀ ਝਾਤ ਅਗਲੀ ਖ਼ਬਰ ਫ਼ਸਲਾਂ ਦੀ ਪੈਦਾਵਾਰ ਘਟਣ ਦੇ ਨਾਲ-ਨਾਲ ਖੇਤਾਂ 'ਚ ਹੋ ਰਹੀਆਂ ਚੋਰੀਆਂ ਨੇ ਤੋੜਿਆ ਕਿਸਾਨੀ ਦਾ ਲੱਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।