14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਨਵ-ਨਿਯੁਕਤ ਹਲਕਾ ਇੰਚਾਰਜ ਨੱਥੋਵਾਲ ਹਲਕਾ ਰਾਏਕੋਟ ’ਚ ਸ਼੍ਰੋ.ਅ.ਦਲ (ਬ) ਨੂੰ ਮਜ਼ਬੂਤ ਕਰਨਗੇ-ਗਰੇਵਾਲ ਆਗਾਮੀ ਚੋਣਾਂ ’ਚ ਆਗੂਆਂ/ਵਰਕਰਾਂ ਦੀ ਲਾਮਬੰਦੀ ਲਈ ਸ਼ੁਰੂ ਕਰਾਂਗੇ ਨੁੱਕੜ ਮੀਟਿੰਗਾਂ

ਲੋਹਟਬੱਦੀ, 14 ਨਵੰਬਰ (ਕੁਲਵਿੰਦਰ ਸਿੰਘ ਡਾਂਗੋਂ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵਿਧਾਨ ਸਭਾ ਹਲਕਾ ਰਾਏਕੋਟ ’ਚ ਨਵ-ਨਿਯੁਕਤ ਕੀਤੇ ਹਲਕਾ ਇੰਚਾਰਜ ਪ੍ਰਭਦੀਪ ਸਿੰਘ ਨੱਥੋਵਾਲ (ਸਾਬਕਾ ਡਿਪਟੀ ਡਾਇਰੈਕਟਰ ਲੋਕ ਸੰਪਰਕ ਵਿਭਾਗ) ਦੀ ਅਗਵਾਈ ’ਚ ਸ਼੍ਰੋ. ਅ.

ਅਜੀਤ ਡੈਸਕ 15-11-2026
ਲੋਹਟਬੱਦੀ, 14 ਨਵੰਬਰ (ਕੁਲਵਿੰਦਰ ਸਿੰਘ ਡਾਂਗੋਂ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵਿਧਾਨ ਸਭਾ ਹਲਕਾ ਰਾਏਕੋਟ ’ਚ ਨਵ-ਨਿਯੁਕਤ ਕੀਤੇ ਹਲਕਾ ਇੰਚਾਰਜ ਪ੍ਰਭਦੀਪ ਸਿੰਘ ਨੱਥੋਵਾਲ (ਸਾਬਕਾ ਡਿਪਟੀ ਡਾਇਰੈਕਟਰ ਲੋਕ ਸੰਪਰਕ ਵਿਭਾਗ) ਦੀ ਅਗਵਾਈ ’ਚ ਸ਼੍ਰੋ.ਅ.ਦਲ (ਬ) ਦੀਆਂ ਸਿਆਸੀ ਸਰਗਰਮੀਆਂ ਮੁੜ ਸੁਰਜੀਤ ਹੋ ਕੇ ਸਥਾਨਕ ਆਗੂਆਂ ਅਤੇ ਵਰਕਰਾਂ ਨੂੰ ਅੱਗੇ ਹੋ ਕੇ ਕੰਮ ਕਰਨ ਦੀ ਊਰਜਾ ਨਾਲ ਆਗਾਮੀ ਵਿਧਾਨ ਸਭਾ ਚੋਣਾਂ-2027 ਲਈ ਪਾਰਟੀ ਮੁੜ ਮਜ਼ਬੂਤ ਹੋਵੇਗੀ। ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਰਿਵਾਰ ਦੇ ਨਜ਼ਦੀਕੀ ਮੰਨੇ ਜਾ ਰਹੇ ਸੀਨੀਅਰ ਅਕਾਲੀ ਆਗੂ ਮੈਂਬਰ ਵਰਕਿੰਗ ਕੌਸ਼ਲ ਗੁਰਸ਼ਰਨ ਸਿੰਘ ਗਰੇਵਾਲ ਬੜੂੰਦੀ ਨੇ ਪ੍ਰਭਦੀਪ ਸਿੰਘ ਨੱਥੋਵਾਲ ਨੂੰ ਉਮੀਦਵਾਰ ਐਲਾਨਣ ’ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਵੱਖ-ਵੱਖ ਮੁੱਖ ਮੰਤਰੀਆਂ ਦੇ ਨੇੜੇ ਰਹਿ ਕੇ ਕੰਮ ਕਰਨ ਤੇ ਲੋਕਾਂ ਸਾਹਮਣੇ ਸਰਕਾਰਾਂ ਦੀਆਂ ਵੱਡੀਆਂ ਸਟੇਜਾਂ ਦਾ ਸੰਚਾਲਨ ਕਰਨ ਵਾਲੇ ਪ੍ਰਭਦੀਪ ਸਿੰਘ ਨੱਥੋਵਾਲ ਕੋਲ ਪ੍ਰਸ਼ਾਸਨਿਕ ਤੇ ਸਿਆਸੀ ਤਜਰਬਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਉਨ੍ਹਾਂ ਕੋਲ ਹੋਰਨਾਂ ਰਾਜਸੀ ਧਿਰਾਂ ’ਚ ਜਾਣ ਲਈ ਬਦਲ ਮੌਜੂਦ ਸੀ ਪਰ ਇੱਕ ਪੜ੍ਹੇ-ਲਿਖੇ ਤੇ ਸੂਝਵਾਨ ਅਧਿਕਾਰੀ ਵੱਲੋਂ ਜਿਸ ਭਾਵਨਾ ਨਾਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਚੋਣ ਕੀਤੀ ਗਈ ਹੈ, ਉਹ ਹਲਕਾ ਰਾਏਕੋਟ ਦੇ ਵੋਟਰਾਂ ਲਈ ਮਾਣ ਵਾਲੀ ਗੱਲ ਹੈ। ਦੂਜੇ ਪਾਸੇ ਗੁਰਸ਼ਰਨ ਸਿੰਘ ਗਰੇਵਾਲ ਨੇ ਕਿਹਾ ਕਿ ਕੱਲ੍ਹ ਹਲਕਾ ਰਾਏਕੋਟ ਅੰਦਰ ਆਪਣੇ ਜੱਦੀ ਪਿੰਡ ਨੱਥੋਵਾਲ ’ਚ ਪ੍ਰਭਦੀਪ ਸਿੰਘ ਨੱਥੋਵਾਲ ਵਲੋਂ ਆਪਣੇ ਤਜਰਬੇ ਸਬੰਧੀ ਤੇ ਹੁਣ ਤੱਕ ਸਰਕਾਰਾਂ ਦੇ ਕੰਮ ਕਾਰ ਕਰਨ ਦੇ ਤੌਰ ਤਰੀਕਿਆਂ ਅਤੇ ਪੰਜਾਬ ਦੇ ਗੰਭੀਰ ਹਾਲਾਤ ਬਾਰੇ ਕੀਤੀਆਂ ਟਿੱਪਣੀਆਂ ਉਪਰੰਤ ਪੈਦਾ ਹੋ ਰਹੇ ਸਮੀਕਰਨਾਂ ਨਾਲ ਆਮ ਲੋਕਾਂ ’ਚ ਇਹ ਸੁਨੇਹਾ ਜਾਵੇਗਾ ਕਿ ਸੂਬੇ ਦਾ ਅਸਲ ਵਿਕਾਸ ਸ਼੍ਰੋਮਣੀ ਅਕਾਲੀ ਦਲ (ਬ) ਹੀ ਕਰ ਸਕਦਾ ਹੈ, ਜੋ ਕਿ ਪੰਜਾਬ ਦੀ ਖੇਤਰੀ ਪਾਰਟੀ ਹੈ। ਉਨ੍ਹਾਂ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜਲਦੀ ਹੀ ਪ੍ਰਭਦੀਪ ਸਿੰਘ ਨੱਥੋਵਾਲ ਹਲਕਾ ਇੰਚਾਰਜ ਰਾਏਕੋਟ ਵਲੋਂ ਸਰਕਲ ਪੱਧਰ ’ਤੇ ਅਕਾਲੀ ਵਰਕਰਾਂ ਨਾਲ ਨੁੱਕੜ ਮੀਟਿੰਗਾਂ ਸ਼ੁਰੂ ਕੀਤੀਆਂ ਜਾਣਗੀਆਂ। ਇਸ ਮੌਕੇ ਬਲਕਾਰ ਸਿੰਘ ਜਰਮਨ ਪ੍ਰਧਾਨ ਸਹਿਕਾਰੀ ਸਭਾ, ਰਾਜਿੰਦਰ ਸਿੰਘ ਬਿੰਦਰੀ ਮੀਤ ਪ੍ਰਧਾਨ, ਜਗਤਾਰ ਸਿੰਘ ਭੋਲਾ ਨੰਬਰਦਾਰ, ਨਰਿੰਦਰ ਸਿੰਘ ਵਾਲੀਆ, ਜਸਵੀਰ ਸਿੰਘ ਪੁੰਨੀ, ਪਰਦੀਪ ਸਿੰਘ ਵਾਲੀਆ, ਜਗਰੂਪ ਸਿੰਘ ਭੱਟੀ, ਅਮਰੀਕ ਸਿੰਘ ਮਾਨ, ਜਗਤਾਰ ਸਿੰਘ ਭੋਲਾ ਨੰਬਰਦਾਰ, ਮਹਿਲਾ ਵਿੰਗ ਇਕਾਈ ਪ੍ਰਧਾਨ ਬੀਬੀ ਚਰਨਜੀਤ ਕੌਰ, ਭੂਪ ਸਿੰਘ ਭੱਟੀ, ਹਰਪਾਲ ਸਿੰਘ ਪਾਲੀ ਮਾਨ, ਪਵਨਜੀਤ ਸਿੰਘ ਸੇਖੋਂ, ਰੂਪ ਸਿੰਘ, ਲਾਲ ਸਿੰਘ, ਆਤਮਾ ਸਿੰਘ, ਚਰਨ ਸਿੰਘ, ਤਰਲੋਚਨ ਸਿੰਘ ਭੋਲਾ, ਬਹਾਦਰ ਸਿੰਘ ਸਾਬਕਾ ਪੰਚ, ਕਮਲ ਪੁੰਨੀ, ਬਲਵੰਤ ਸਿੰਘ, ਪਰਮਿੰਦਰ ਸਿੰਘ, ਗੁਰਮੀਤ ਸਿੰਘ ਫੌਜੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਸੂਬਾ ਮੀਤ ਪ੍ਰਧਾਨ ਨਵਤੇਜ ਸਿੰਘ ਵਲੋਂ ਵਰਕਰਾਂ ਨਾਲ ਮੀਟਿੰਗ ਅਗਲੀ ਖ਼ਬਰ ਸ਼ਹੀਦ ਕਰਤਾਰ ਸਿੰਘ ਸਰਾਭਾ ਹਸਪਤਾਲ ‘ਚ ਮੁਫ਼ਤ ਮੈਡੀਕਲ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।