14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਐੱਸ.ਐੱਮ.ਐੱਲ ਨਰਸਿੰਗ ਕਾਲਜ ਭਨੋਹੜ ਬੀ.ਐੱਸ.ਸੀ ਨਰਸਿੰਗ ਸਮੈਸਟਰ ਤੀਸਰਾ ਦਾ ਨਤੀਜਾ ਸ਼ਾਨਦਾਰ

ਮੁੱਲਾਂਪੁਰ-ਦਾਖਾ, 14 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੁਆਰਾ ਲਈ ਗਈ ਪ੍ਰੀਖਿਆ ਪੋਸਟ ਬੇਸਿਕ ਬੀ. ਐੱਸ.

ਅਜੀਤ ਡੈਸਕ 15-11-2026
ਮੁੱਲਾਂਪੁਰ-ਦਾਖਾ, 14 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੁਆਰਾ ਲਈ ਗਈ ਪ੍ਰੀਖਿਆ ਪੋਸਟ ਬੇਸਿਕ ਬੀ.ਐੱਸ.ਸੀ ਨਰਸਿੰਗ ਸਮੈਸਟਰ ਤੀਸਰਾ ਲਈ ਪੇਂਡੂ-ਸ਼ਹਿਰੀ ਖੇਤਰ ਦੀ ਨਾਮਵਰ ਮੈਡੀਕਲ ਵਿੱਦਿਅਕ ਸੰਸਥਾ ਐੱਸ.ਐੱਮ.ਐੱਲ ਮੈਮੋਰੀਅਲ ਕਾਲਜ ਆਫ ਨਰਸਿੰਗ ਨੈਸ਼ਨਲ ਹਾਈਵੇ ਭਨੋਹੜ ਸਾਹਮਣੇ ਹਵੇਲੀ ਪ੍ਰੀਖਿਆ ਕੇਂਦਰ ਵਿੱਚ ਬੈਠੇ ਸਾਰੇ ਵਿਦਿਆਰਥੀ ਚੰਗੇ ਅੰਕ ਲੈ ਕੇ ਨਰਸਿੰਗ ਕਾਲਜ ਦਾ ਨਾਂਅ ਰੌਸ਼ਨ ਕੀਤਾ। ਪ੍ਰਿੰਸੀਪਲ ਕੁਲਵਿੰਦਰ ਕੌਰ ਅਨੁਸਾਰ 100 ਫ਼ੀਸਦੀ ਨਤੀਜੇ ਸਮੇਂ ਸੁਖਰਾਜ ਸਿੰਘ ਨੇ 8.18 ਸੀ.ਜੀ.ਪੀ.ਏ ਨਾਲ ਪਹਿਲਾ, ਜਸ਼ਨਦੀਪ ਕੌਰ, ਕਮਲਪ੍ਰੀਤ ਕੌਰ, ਹਰਸ਼ ਮੈਸੀ 8.00 ਸੀ.ਜੀ.ਪੀ.ਏ ਨਾਲ ਦੂਸਰਾ ਅਤੇ ਰਵਿੰਦਰ ਕੌਰ ਨੇ 7.82 ਸੀ.ਜੀ.ਪੀ.ਏ ਨਾਲ ਤੀਸਰਾ ਸਥਾਨ ਲਿਆ। ਡਾਕਟਰੀ ਵਿੱਦਿਅਕ ਅਦਾਰੇ ਦੇ ਚੇਅਰਮੈਨ ਡਾ: ਬੀ.ਐੱਲ ਬਾਂਸਲ, ਡਾ: ਵਰੁਣ ਬਾਂਸਲ, ਡਾ: ਗੀਤਿਕਾ ਬਾਂਸਲ ਵੱਲੋਂ ਐੱਸ.ਐੱਮ.ਐੱਲ ਮੈਮੋਰੀਅਲ ਕਾਲਜ ਆਫ ਨਰਸਿੰਗ ਵਿਦਿਆਰਥੀਆਂ ਨੂੰ ਸ਼ਾਨਦਾਰ ਨਤੀਜੇ ਉੱਪਰ ਵਧਾਈ ਦਿੱਤੀ। ਨਰਸਿੰਗ ਸਕੂਲ ਭਨੋਹੜ ਅੰਦਰ ਪੋਸਟ ਬੇਸਿਕ ਬੀ.ਐੱਸ.ਸੀ ਨਰਸਿੰਗ ਦੇ ਨਾਲ ਜ਼ੀ.ਐੱਨ.ਐੱਮ ਸਟਾਫ਼ ਨਰਸ, ਏ.ਐੱਨ.ਐੱਮ, ਪੋਸਟ ਬੇਸਿਕ ਬੀ.ਐੱਸ.ਸੀ ਕੁਝ ਹੋਰ ਡਿਪਲੋਮੇ ਲਈ ਦਾਖ਼ਲਾ ਸ਼ੁਰੂ ਹੈ। ਪ੍ਰਿੰਸੀਪਲ ਕੁਲਵਿੰਦਰ ਕੌਰ ਦੱਸਿਆ ਕਿ ਸਾਡੇ ਕਾਲਜ ਕੈਂਪਸ ਅੰਦਰ ਵਿਦਿਆਰਥੀਆਂ ਨੂੰ ਹਰ ਸਮੈਸਟਰ ਦੀ ਪੜ੍ਹਾਈ ਦੇ ਨਾਲ ਵੱਖਰਾ ਸਮਾਂ ਇੰਗਲਿਸ਼ ਸਪੀਕਿੰਗ, ਕੰਪਿਊਟਰ, ਲੈਬ ਜਾਣਕਾਰੀ ਲਈ ਦਿੱਤਾ ਜਾਂਦਾ ਹੈ।
ਪਿਛਲੀ ਖ਼ਬਰ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਗੁਰਮੀਤ ਸਿੰਘ ਹਾਂਸ ਅਤੇ ਮਨਜਿੰਦਰ ਸਿੰਘ ਬਿੰਦਾ ਬੇਟ ਇਲਾਕੇ ’ਚ ਚਿੱਟੇ ਅਤੇ ਚਿੱਟੇ ਰੇਤ... ਅਗਲੀ ਖ਼ਬਰ ਬੀ.ਬੀ.ਐੱਸ.ਬੀ. ਕਾਨਵੈਂਟ ਸਕੂਲ ਚਕਰ ਵਿਖੇ ਬਾਲ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।