20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਸਰਕਾਰੀ ਕਾਲਜ ਨੇ ਪੰਜਾਬ ‘ਵਰਸਿਟੀ ਜ਼ੋਨਲ ਤੇ ਇੰਟਰ-ਜ਼ੋਨਲ ਯੁਵਕ ਤੇ ਵਿਰਾਸਤੀ ਮੇਲੇ ’ਚ ਜਿੱਤੀ ਓਵਰਆਲ ਟਰਾਫ਼ੀ

ਹੁਸ਼ਿਆਰਪੁਰ, 19 ਨਵੰਬਰ (ਬਲਜਿੰਦਰਪਾਲ ਸਿੰਘ)-ਸਰਕਾਰੀ ਕਾਲਜ ਹੁਸ਼ਿਆਰਪੁਰ ਨੇ ਪ੍ਰਿੰਸੀਪਲ ਡਾ. ਸਵਿਤਾ ਗੁਪਤਾ ਦੀ ਅਗਵਾਈ ਹੇਠ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਵਿਖੇ ਹੋਏ ਪੰਜਾਬ ਯੂਨੀਵਰਸਿਟੀ ਜ਼ੋਨਲ ਅਤੇ ਇੰਟਰ-ਜ਼ੋਨਲ ਯੁਵਕ ਤੇ ਵਿਰਾਸਤੀ ਮੇਲੇ 2026-27 ‘ਚ ਸ਼ਾਨਦਾਰ ਦੋਹਰੀ ਜਿੱਤ ਦਰਜ ਕੀਤੀ।

ਅਜੀਤ ਡੈਸਕ 20-11-2026
ਹੁਸ਼ਿਆਰਪੁਰ, 19 ਨਵੰਬਰ (ਬਲਜਿੰਦਰਪਾਲ ਸਿੰਘ)-ਸਰਕਾਰੀ ਕਾਲਜ ਹੁਸ਼ਿਆਰਪੁਰ ਨੇ ਪ੍ਰਿੰਸੀਪਲ ਡਾ. ਸਵਿਤਾ ਗੁਪਤਾ ਦੀ ਅਗਵਾਈ ਹੇਠ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਵਿਖੇ ਹੋਏ ਪੰਜਾਬ ਯੂਨੀਵਰਸਿਟੀ ਜ਼ੋਨਲ ਅਤੇ ਇੰਟਰ-ਜ਼ੋਨਲ ਯੁਵਕ ਤੇ ਵਿਰਾਸਤੀ ਮੇਲੇ 2026-27 ‘ਚ ਸ਼ਾਨਦਾਰ ਦੋਹਰੀ ਜਿੱਤ ਦਰਜ ਕੀਤੀ। ਕਾਲਜ ਨੇ ਹੁਸ਼ਿਆਰਪੁਰ ਜ਼ੋਨ-5 ਦੇ ਮੇਲੇ ਵਿਚ ਵੱਕਾਰੀ ਓਵਰਆਲ ਟਰਾਫ਼ੀ ਆਪਣੇ ਨਾਂਅ ਕੀਤੀ। ਇਸ ਤੋਂ ਬਾਅਦ ਜਿੱਤ ਦੀ ਇਸ ਲੈਅ ਨੂੰ ਇੰਟਰ-ਜ਼ੋਨਲ ਪੱਧਰ ਤੱਕ ਬਰਕਰਾਰ ਰੱਖਦਿਆਂ ਦੂਜੀ ਰਨਰ-ਅੱਪ ਟਰਾਫ਼ੀ ਹਾਸਿਲ ਕੀਤੀ ਅਤੇ 212 ਕਾਲਜਾਂ ਦੇ ਵੱਡੇ ਮੁਕਾਬਲੇ ’ਚੋਂ ਸਮੁੱਚੇ ਤੌਰ ’ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਜ਼ੋਨਲ ਮੇਲੇ ਵਿਚ ਕਾਲਜ ਦੇ ਹੋਣਹਾਰ ਕਲਾਕਾਰਾਂ ਨੇ ਸੰਗੀਤ, ਨਾਚ, ਥੀਏਟਰ, ਸਾਹਿੱਤਿਕ, ਲਲਿਤ ਕਲਾਵਾਂ ਅਤੇ ਵਿਰਾਸਤੀ ਮੁਕਾਬਲਿਆਂ ਵਿਚ ਪ੍ਰਭਾਵਸ਼ਾਲੀ ਪੇਸ਼ਕਾਰੀਆਂ ਦੇ ਦਮ ’ਤੇ ਲਗਪਗ 30 ਸੰਸਥਾਵਾਂ ਨੂੰ ਪਛਾੜ ਦਿੱਤਾ। ਕਾਲਜ ਨੇ ਕੁੱਲ 37 ਸਥਾਨ ਹਾਸਿਲ ਕਰਕੇ ਮੇਲੇ ਵਿਚ ਆਪਣਾ ਦਬਦਬਾ ਕਾਇਮ ਰੱਖਿਆ, ਜਿਨ੍ਹਾਂ ਵਿਚ 1 7 ਪਹਿਲੇ, 12 ਦੂਜੇ ਅਤੇ 8 ਤੀਜੇ ਸਥਾਨ ਸ਼ਾਮਿਲ ਹਨ। ਇਸ ਤੋਂ ਇਲਾਵਾ ਕਈ ਵਿਅਕਤੀਗਤ ਇਨਾਮ ਵੀ ਕਾਲਜ ਦੀ ਝੋਲੀ ਪਏ। ਕਾਲਜ ਨੇ ਸ਼ਬਦ, ਰੰਗੋਲੀ ਅਤੇ ਗ਼ਜ਼ਲ ‘ਚ ਪਹਿਲਾ ਸਥਾਨ, ਕੋਲਾਜ ਮੇਕਿੰਗ ਅਤੇ ਇੰਡੀਅਨ ਆਰਕੈਸਟਰਾ ਵਿਚ ਦੂਜਾ ਸਥਾਨ ਅਤੇ ਕਲੇ ਮਾਡਲਿੰਗ, ਤਬਲਾ, ਕਵੀਸ਼ਰੀ, ਵਾਰ ਗਾਇਨ, ਇਕਾਂਗੀ, ਸਕਿੱਟ, ਮਹਿੰਦੀ ਡਿਜ਼ਾਈਨਿੰਗ, ਗਰੁੱਪ ਸਾਂਗ ਅਤੇ ਗਰੁੱਪ ਸਾਂਗ (ਇੰਡੀਅਨ) ‘ਚ ਤੀਜਾ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਡਾ. ਸਵਿਤਾ ਗੁਪਤਾ ਨੇ ਇਨ੍ਹਾਂ ਪ੍ਰਾਪਤੀਆਂ ਨੂੰ ਸੰਸਥਾ ਲਈ ਬੇਹੱਦ ਮਾਣ ਵਾਲਾ ਪਲ ਦੱਸਿਆ। ਉਨ੍ਹਾਂ ਕੰਟੀਜੈਂਟ ਇੰਚਾਰਜ ਸਹਾਇਕ ਪ੍ਰੋਫ਼ੈਸਰ ਪਰਮਿੰਦਰ ਕੌਰ ਦੇ ਪ੍ਰਭਾਵਸ਼ਾਲੀ ਤਾਲਮੇਲ ਅਤੇ ਸਮਰਪਿਤ ਨਿਗਰਾਨੀ ਦੀ ਵਿਸ਼ੇਸ਼ ਸ਼ਲਾਘਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਵਿਦਿਆਰਥੀਆਂ, ਫੈਕਲਟੀ ਮੈਂਟਰਾਂ ਅਤੇ ਈਵੈਂਟ ਇੰਚਾਰਜਾਂ ਨੂੰ ਵੀ ਮੁਬਾਰਕਬਾਦ ਦਿੱਤੀ।
ਪਿਛਲੀ ਖ਼ਬਰ ਸ਼ਹੀਦਾਂ ਦੀ ਯਾਦ ’ਚ ਹਰ ਸਾਲ ਸਮਾਗਮ ਕਰਵਾਇਆ ਜਾਵੇਗਾ-ਬਾਵਾ ਯੂ.ਐਸ.ਏ. ਅਗਲੀ ਖ਼ਬਰ ਏ.ਡੀ.ਸੀ. ਅਮਨਦੀਪ ਕੌਰ ਘੁੰਮਣ ਨੇ ਨਵੇਂ ਏ.ਡੀ.ਸੀ ਦਫ਼ਤਰ ਵਿਖੇ ਸੰਭਾਲਿਆ ਅਹੁਦਾ, ਵਿਧਾਇਕ ਘੁੰਮਣ ਨੇ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।