20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਏ.ਡੀ.ਸੀ. ਅਮਨਦੀਪ ਕੌਰ ਘੁੰਮਣ ਨੇ ਨਵੇਂ ਏ.ਡੀ.ਸੀ ਦਫ਼ਤਰ ਵਿਖੇ ਸੰਭਾਲਿਆ ਅਹੁਦਾ, ਵਿਧਾਇਕ ਘੁੰਮਣ ਨੇ ਕੀਤਾ ਸਨਮਾਨਿਤ

ਦਸੂਹਾ, 19 ਨਵੰਬਰ (ਕੌਸ਼ਲ)-ਦਸੂਹਾ ਦੇ ਪ੍ਰਸ਼ਾਸਨਿਕ ਇਤਿਹਾਸ ’ਚ ਅੱਜ ਇੱਕ ਨਵਾਂ ਅਧਿਆਇ ਜੁੜ ਗਿਆ, ਜਦੋਂ ਅਮਨਦੀਪ ਕੌਰ ਘੁੰਮਣ ਨੇ ਦਸੂਹਾ ਦੀ ਪਹਿਲੀ ਏ. ਡੀ.

ਅਜੀਤ ਡੈਸਕ 20-11-2026
ਦਸੂਹਾ, 19 ਨਵੰਬਰ (ਕੌਸ਼ਲ)-ਦਸੂਹਾ ਦੇ ਪ੍ਰਸ਼ਾਸਨਿਕ ਇਤਿਹਾਸ ’ਚ ਅੱਜ ਇੱਕ ਨਵਾਂ ਅਧਿਆਇ ਜੁੜ ਗਿਆ, ਜਦੋਂ ਅਮਨਦੀਪ ਕੌਰ ਘੁੰਮਣ ਨੇ ਦਸੂਹਾ ਦੀ ਪਹਿਲੀ ਏ.ਡੀ.ਸੀ (ਵਧੀਕ ਡਿਪਟੀ ਕਮਿਸ਼ਨਰ) ਵਜੋਂ ਨਵੇਂ ਬਣੇ ਏ.ਡੀ.ਸੀ ਦਫ਼ਤਰ ਵਿਖੇ ਪਹੁੰਚ ਕੇ ਆਪਣਾ ਅਹੁਦਾ ਸੰਭਾਲਿਆ। ਇਸ ਮੌਕੇ ਹਲਕਾ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਅਮਨਦੀਪ ਕੌਰ ਘੁੰਮਣ ਨੂੰ ਨਵੀਂ ਜ਼ਿੰਮੇਵਾਰੀ ਸੰਭਾਲਣ ’ਤੇ ਸ਼ੁੱਭਕਾਮਨਾਵਾਂ ਦਿੱਤੀਆਂ। ਵਿਧਾਇਕ ਵੱਲੋਂ ਦਸੂਹਾ ਦੀ ਪਹਿਲੀ ਏ.ਡੀ.ਸੀ ਬਣਨ ’ਤੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਕਿਹਾ ਕਿ ਦਸੂਹਾ ਲਈ ਇਹ ਬੇਹੱਦ ਮਾਣ ਅਤੇ ਖ਼ੁਸ਼ੀ ਵਾਲੀ ਗੱਲ ਹੈ ਕਿ ਸ਼ਹਿਰ ਨੂੰ ਪਹਿਲੀ ਵਾਰ ਏ.ਡੀ.ਸੀ ਦਾ ਅਹੁਦਾ ਮਿਲਿਆ ਹੈ ਅਤੇ ਇਸ ਦੇ ਨਾਲ ਹੀ ਇੱਥੇ ਨਵਾਂ ਏ.ਡੀ.ਸੀ ਦਫ਼ਤਰ ਵੀ ਸਥਾਪਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਇਲਾਕੇ ਦੇ ਲੋਕਾਂ ਨੂੰ ਆਪਣੇ ਕੰਮਾਂ ਵਾਸਤੇ ਦੂਰ-ਦੁਰਾਡੇ ਜਾਣ ਦੀ ਲੋੜ ਘੱਟ ਪਵੇਗੀ। ਇਸ ਮੌਕੇ ਨਗਰ ਕੌਂਸਲ ਦਸੂਹਾ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਸੋਨੂੰ ਖ਼ਾਲਸਾ, ਸੰਤੋਖ ਕੁਮਾਰ ਤੋਖੀ, ਸੁਖਵਿੰਦਰ ਸਿੰਘ ਇੰਦੂ, ਜੋਗਿੰਦਰ ਪਾਲ ਨਿੱਕੂ, ਬਲਬੀਰ ਗਿੱਲ ਪ੍ਰਧਾਨ ਬਾਰ, ਤਜਿੰਦਰਪਾਲ ਸਿੰਘ ਚੀਮਾ, ਪ੍ਰਦੀਪ ਸਿੰਘ ਢਿੱਲੋਂ, ਸੁਮਨਦੀਪ ਸਿੰਘ, ਹਰਮਨਜੀਤ ਸਿੰਘ, ਅਮਨ ਸਿੱਧੂ, ਐਚ.ਐਸ. ਸੈਣੀ, ਕੁਲਵਿੰਦਰ ਸੈਣੀ, ਪੰਮਾ ਪੇਂਟਰ, ਕਾਲਾ, ਰਾਜੂ ਠੁਕਰਾਲ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ। ਦਸੂਹਾ ਵਿਚ ਏ.ਡੀ.ਸੀ ਦਫ਼ਤਰ ਦੀ ਸਥਾਪਨਾ ਅਤੇ ਪਹਿਲੀ ਏ.ਡੀ.ਸੀ ਵੱਲੋਂ ਅਹੁਦਾ ਸੰਭਾਲਣਾ ਸ਼ਹਿਰ ਅਤੇ ਆਸ-ਪਾਸ ਦੇ ਇਲਾਕੇ ਲਈ ਇੱਕ ਮਹੱਤਵਪੂਰਨ ਪ੍ਰਸ਼ਾਸਨਿਕ ਪ੍ਰਾਪਤੀ ਮੰਨੀ ਜਾ ਰਹੀ ਹੈ। ਇਸ ਨਾਲ ਨਾ ਸਿਰਫ਼ ਪ੍ਰਸ਼ਾਸਨਿ ਕ ਸੇਵਾਵਾਂ ਵਿਚ ਸੁਵਿਧਾ ਵਧੇਗੀ, ਸਗੋਂ ਦਸੂਹਾ ਦੀ ਪ੍ਰਸ਼ਾਸਨਿਕ ਮਹੱਤਤਾ ਵਿਚ ਵੀ ਵਾਧਾ ਹੋਵੇਗਾ।
ਪਿਛਲੀ ਖ਼ਬਰ ਸਰਕਾਰੀ ਕਾਲਜ ਨੇ ਪੰਜਾਬ ‘ਵਰਸਿਟੀ ਜ਼ੋਨਲ ਤੇ ਇੰਟਰ-ਜ਼ੋਨਲ ਯੁਵਕ ਤੇ ਵਿਰਾਸਤੀ ਮੇਲੇ ’ਚ ਜਿੱਤੀ ਓਵਰਆਲ ਟਰਾਫ਼ੀ ਅਗਲੀ ਖ਼ਬਰ ਪੰਜਾਬ ਦੀ ਤਰੱਕੀ ਅਤੇ ਖ਼ੁਸ਼ਹਾਲੀ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣਾ ਬਹੁਤ ਜ਼ਰੂਰੀ-ਰਸੂਲਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।