21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਮੁੱਖ ਮੰਤਰੀ ਦੀ ਫੇਰੀ ਨੇ ਕੰਢੀ ਵਾਸੀਆਂ ਨੂੰ ਕੀਤਾ ਨਿਰਾਸ਼-ਡਾ. ਰਾਏ

ਅਜੀਤ ਡੈਸਕ 19-06-2026
ਹੁਸ਼ਿਆਰਪੁਰ, 18 ਜੂਨ (ਨਰਿੰਦਰ ਸਿੰਘ ਬੱਡਲਾ)-ਮੁੱਖ ਮੰਤਰੀ ਦੀ ਜ਼ਿਲੇ੍ ਦੇ ਵੱਖ-ਵੱਖ ਹਲਕਿਆਂ ‘ਚ ਲਗਾਈ ਫੇਰੀ ਤੇ ਜਗ੍ਹਾ ਜਗ੍ਹਾ ‘ਤੇ ਲੋਕਾਂ ਨੂੰ ਸੰਬੋਧਨ ਕਰਨ ਮੌਕੇ ਇਹ ਆਸ ਸੀ ਕਿ ਮੁੱਖ ਮੰਤਰੀ ਜ਼ਿਲੇ੍ ਤੇ ਖ਼ਾਸ ਕਰਕੇ ਕੰਢੀ ਦੇ ਇਲਾਕੇ ਲਈ ਕੋਈ ਵੱਡਾ ਐਲਾਨ ਕਰਨਗੇ ਪਰ ਇੱਕੋ ਭਾਸ਼ਨ ਨੂੰ ਜਗ੍ਹਾ ਜਗ੍ਹਾ ਦੁਹਰਾਉਣ ਦੇ ਚੱਲਦਿਆਂ ਇਹ ਸਾਬਤ ਹੋਇਆ ਹੈ ਕਿ ਇਹ ਫੇਰੀ ਸਿਰਫ਼ ਲਿਫਾਫੇਬਾਜੀ ਤੇ ਫੋਕੇ ਦਿਖਾਵੇ ਤੋਂ ਬਿਨਾਂ ਕੁੱਝ ਵੀ ਨਹੀਂ ਹੈ। ਇਹ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਕੌਮੀ ਕੌਂਸਲ ਦੇ ਮੈਂਬਰ ਤੇ ਹਲਕਾ ਇੰਚਾਰਜ ਚੱਬੇਵਾਲ ਡਾ. ਦਿਲਬਾਗ ਰਾਏ ਨੇ ਕੀਤਾ। ਉਨ੍ਹਾਂ ਕਿਹਾ ਕਿ ਲੋਕ ਮੁੱਖ ਮੰਤਰੀ ਭਗਵੰਤ ਮਾਨ ਦੀ ਉਡੀਕ ਉਤਸੁਕਤਾ ਨਾਲ ਕਰ ਰਹੇ ਸਨ ਕਿ ਉਹ ਕੰਢੀ ਖੇਤਰ ਲਈ ਕੋਈ ਇੰਡਸਟਰੀ, ਕਾਲਜ ਜਾਂ ਨੌਜਵਾਨਾਂ ਦੇ ਰੁਜ਼ਗਾਰ ਲਈ ਕੋਈ ਵੱਡਾ ਐਲਾਨ ਕਰਨਗੇ ਪਰ ਦੁੱਖ ਦੀ ਗੱਲ ਹੈ ਕਿ ਉਨ੍ਹਾਂ ਸਿਰਫ਼ ਉਹੀ ਗੱਲਾਂ ਦੁਹਰਾਈਆਂ ਜੋ ਲੋਕਾਂ ਨੂੰ ਪਹਿਲਾਂ ਹੀ ਪਤਾ ਹਨ। ਉਨ੍ਹਾਂ ਕਿਹਾ ਕਿ ਜਿੰਨਾ ਸਕੀਮਾਂ ਦਾ ਜ਼ਿਕਰ ਮੁੱਖ ਮੰਤਰੀ ਵਲੋਂ ਕੀਤਾ ਗਿਆ ਉਨ੍ਹਾਂ ਤੋਂ ਤਾਂ ਪਹਿਲਾਂ ਹੀ ਲੋਕ ਜਾਣੂ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸ਼ੁਰੂ ਤੋਂ ਹੀ ਇਹ ਰਵੱਈਆ ਰਿਹਾ ਹੈ ਕਿ ਲੋਕਾਂ ਨੂੰ ਸਿਰਫ਼ ਗੱਲਾਂ ਨਾਲ ਹੀ ਪਰਚਾਉਣਾ ਹੈ ਪਰੰਤੂ ਹੁਣ ਲੋਕ ਇਸ ਸਭ ਤੋਂ ਜਾਣੂ ਹੋ ਚੁੱਕੇ ਹਨ ਅਤੇ ਇਸਦਾ ਜਵਾਬ 2027 ਦੀਆਂ ਚੋਣਾਂ ‘ਚ ਦੇਣਗੇ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਅ) ਵਲੋਂ ਹਰਵਿੰਦਰ ਸਿੰਘ ਹੀਰਾ ਹਲਕਾ ਸ਼ਾਮਚੁਰਾਸੀ ਦੇ ਇੰਚਾਰਜ ਨਿਯੁਕਤ ਅਗਲੀ ਖ਼ਬਰ ਪੰਜਾਬ ’ਚ ਪਹਿਲੀ ਵਾਰ ਹੋਇਆ ਦਿਵਿਆਂਗ ਵਿਅਕਤੀਆਂ ਦਾ ਮੁਸ਼ਹਿਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।