21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਪੰਜਾਬ ’ਚ ਪਹਿਲੀ ਵਾਰ ਹੋਇਆ ਦਿਵਿਆਂਗ ਵਿਅਕਤੀਆਂ ਦਾ ਮੁਸ਼ਹਿਰਾ

ਅਜੀਤ ਡੈਸਕ 19-06-2026
ਹੁਸ਼ਿਆਰਪੁਰ, 18 ਜੂਨ (ਬਲਜਿੰਦਰਪਾਲ ਸਿੰਘ)-ਡਿਸੇਬਲਡ ਪਰਸਨ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ ਵਲੋਂ ਡਾ. ਬਸ਼ੀਰ ਬਦਰ ਦੀ ਯਾਦ ‘ਚ ਦਿਵਿਆਂਗ ਵਿਅਕਤੀਆਂ ਦਾ ਪ੍ਰੋਗਰਾਮ ਮਹਿਫਲ-ਏ-ਗਜ਼ਲ ਪ੍ਰਧਾਨ ਸੰਦੀਪ ਸ਼ਰਮਾ ਤੇ ਜਨਰਲ ਸਕੱਤਰ ਰਾਜ ਕੁਮਾਰ ਦੀ ਅਗਵਾਈ ‘ਚ ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਇਆ। ਇਸ ਮੌਕੇ ਡੀ. ਏ. ਵੀ. ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ ਮੁੱਖ ਮਹਿਮਾਨ ਤੇ ਮੈਡਮ ਜਸਵੀਰਾ ਮਿਨਹਾਸ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਪ੍ਰੋਗਰਾਮ ਦਾ ਆਗਾਜ਼ ਮੁੱਖ ਮਹਿਮਾਨ ਡਾ. ਅਨੂਪ ਕੁਮਾਰ, ਜਸਵੀਰਾ ਮਿਨਹਾਸ, ਮੈਡਮ ਡੋਲੀ ਚੀਮਾ, ਹਰੀਸ਼ ਸੈਣੀ ਬਿੱਟੂ ਵਲੋਂ ਸ਼ਮਾ ਰੌਸ਼ਨ ਕਰਕੇ ਕੀਤਾ। ਇਸ ਮੌਕੇ ਸੁਸਾਇਟੀ ਦੇ ਆਗੂਆਂ ਨੇ ਦੱਸਿਆ ਕਿ ਇਹ ਪ੍ਰੋਗਰਾਮ ਪੰਜਾਬ ਵਿਚ ਦਿਵਿਆਂਗ ਵਿਅਕਤੀਆਂ ਲਈ ਪਹਿਲੀ ਵਾਰ ਕਰਵਾਇਆ ਗਿਆ ਹੈ। ਪ੍ਰੋਗਰਾਮ ਵਿਚ ਗ਼ਜ਼ਲ ਗਾਇਕ ਇਕਬਾਲ ਸਿੰਘ, ਰਾਜ ਕੁਮਾਰ ਸਹਿਗਲ, ਵਿਜੇ ਕੁਮਾਰ, ਸੋਹਰਾਬ ਸਿੰਘ, ਰੋਮੀ ਕੁਮਾਰ ਮਾਸੂਮ, ਰਵੀ ਖੁਰਾਨਾ ਮਾਨਿਆ ਠੁਕਰਾਲ, ਹਰਮਨਦੀਪ ਸਿੰਘ, ਰਾਜ ਕੁਮਾਰ ਹੁਸ਼ਿਆਰਪੁਰ ਵਲੋਂ ਆਪਣੇ ਫਨ ਦਾ ਮੁਜ਼ਾਰਾ ਕੀਤਾ। ਇਸ ਪ੍ਰੋਗਰਾਮ ਵਿਚ ਮੈਡਮ ਮੀਨਾਕਸ਼ੀ ਮੈਨਨ ਤੇ ਪ੍ਰੋਫੈਸਰ ਅਮਨ ਵਲੋਂ ਆਪਣੀ ਗੈੱਸਟ ਐਟਮ ਵੀ ਪੇਸ਼ ਕੀਤੀ ਗਈ। ਇਸ ਮੌਕੇ ਡਾ. ਜਮੀਲ ਮੁਹੰਮਦ ਬਾਲੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਦਿਵਿਆਂਗ ਲੋਕਾਂ ਲਈ ਬਹੁਤ ਜਰੂਰੀ ਹਨ । ਇਸ ਨਾਲ ਉਨ੍ਹਾਂ ਨੂੰ ਸਮਾਜ ਵਿਚ ਨਵਾਂ ਰੁਤਬਾ ਹਾਸਲ ਹੁੰਦਾ ਹੈ। ਦਿਵਿਆਂਗ ਵਿਅਕਤੀ ਵੀ ਸਮਾਜ ਦਾ ਅਨਿੱਖੜਵਾਂ ਅੰਗ ਹਨ ਅਤੇ ਉਨ੍ਹਾਂ ਨੇ ਸੁਸਾਇਟੀ ਨੂੰ ਮਾਲੀ ਸਹਾਇਤਾ ਦੇਣ ਦੀ ਵੀ ਗੱਲ ਕਹੀ। ਇਸ ਮੌਕੇ ਪ੍ਰੇਮ ਸੈਣੀ, ਮਨੋਹਰ ਸਿੰਘ, ਡਾ. ਹਰਜਿੰਦਰ ਸਿੰਘ ਉਬਰਾਏ, ਮਦਨ ਲਾਲ ਮਹਾਜਨ, ਦੀਪ ਬਾਗਪੁਰੀ, ਹਰਮਿੰਦਰ ਕਲਸੀ, ਹਰਦੀਪ ਸਿੰਘ, ਪ੍ਰਦੀਪ ਸਿੰਘ, ਹਰਬੰਸ ਕਮਲ ਆਦਿ ਹਾਜ਼ਰ ਸਨ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਡਾਕਟਰ ਕੇਵਲ ਕ੍ਰਿਸ਼ਨ ਤੱਖੀ ਵੱਲੋਂ ਨਿਭਾਈ ਗਈ।
ਪਿਛਲੀ ਖ਼ਬਰ ਮੁੱਖ ਮੰਤਰੀ ਦੀ ਫੇਰੀ ਨੇ ਕੰਢੀ ਵਾਸੀਆਂ ਨੂੰ ਕੀਤਾ ਨਿਰਾਸ਼-ਡਾ. ਰਾਏ ਅਗਲੀ ਖ਼ਬਰ ਗੁਰਦੁਆਰਾ ਟਿੱਬਾ ਸਾਹਿਬ ਵਿਖੇ ਸ਼ਹੀਦੀ ਪੁਰਬ ਮੌਕੇ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।