14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਸੁਨਿਆਰੇ ਦੀ ਦੁਕਾਨ 'ਚੋਂ ਚਾਂਦੀ ਦਾ ਸਾਮਾਨ ਚੋਰੀ

ਅਜੀਤ ਡੈਸਕ 27-03-2026
ਕੋਟਫ਼ਤੂਹੀ, 26 ਮਾਰਚ (ਅਵਤਾਰ ਸਿੰਘ ਅਟਵਾਲ)-ਬੀਤੀ ਰਾਤ ਸਥਾਨਕ ਬਾਜ਼ਾਰ ਦੀ ਇਕ ਸੁਨਿਆਰੇ ਦੀ ਦੁਕਾਨ ਦਾ ਸ਼ਟਰ ਤੋੜ ਕੇ ਚੋਰਾਂ ਅੰਦਰ ਜਾ ਕੇ ਦੁਕਾਨ ਦੇ ਅੰਦਰ ਦੋ ਕਾੳਾੂਟਰਾਂ ਤੇ ਦਰਾਜ਼ਾਂ ਵਿਚੋਂ ਸਾਰੇ ਚਾਂਦੀ ਦੇ ਗਹਿਣੇ ਚੋਰੀ ਕਰ ਕੇ ਲੈ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਕ੍ਰਿਸ਼ਨਾ ਜਿਉੂਲਰ ਦੇ ਮਾਲਕ ਪਵਨ ਕੁਮਾਰ, ਉਨ੍ਹਾਂ ਦੇ ਲੜਕੇ ਅਨਮੋਲ ਤੇ ਸਾਥੀ ਭਾਜਪਾ ਆਗੂ ਸੰਜੀਵ ਕੁਮਾਰ ਪਚਨੰਗਲ, ਪੰਕਜ ਆਦਿ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 5 ਕੁ ਵਜੇ ਦੇ ਕਰੀਬ ਅੱਡੇ ਦੇ ਦੂਸਰੇ ਪਾਸੇ ਦੇ ਚੌਕੀਦਾਰ ਨੇ ਫ਼ੋਨ ਕਰਕੇ ਇਸ ਚੋਰੀ ਸਬੰਧੀ ਜਾਣਕਾਰੀ ਦਿੱਤੀ ਤਾਂ ਮੌਕੇ 'ਤੇ ਆ ਕੇ ਵੇਖਿਆ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਅਨੁਸਾਰ ਪੰਜ ਦੇ ਕਰੀਬ ਚੋਰ ਰਾਤ ਇਕ ਵਜੇ ਦੇ ਕਰੀਬ ਦੁਕਾਨ ਤੇ ਆਏ, ਦੁਕਾਨ ਦੇ ਸ਼ਟਰ ਦੀ ਇਕ ਪਾਸੇ ਦੀ ਪੱਤੀ ਨੂੰ ਤੋੜ ਕੇ ਇੱਕ ਪਾਸੇ ਕਰ ਕੇ ਰਾਤ ਡੇਢ ਕੁ ਵਜੇ ਦੇ ਕਰੀਬ ਦੁਕਾਨ ਦੇ ਅੰਦਰ ਦਾਖ਼ਲ ਹੋ ਗਏ | ਚੋਰ ਚਾਂਦੀ ਦੇ ਗਹਿਣੇ ਤੇ ਥੋੜ੍ਹਾ ਬਹੁਤਾ ਸੋਨੇ ਦਾ ਸਾਮਾਨ ਚੋਰੀ ਕਰਕੇ ਲੈ ਕੇ ਗਏ, ਜਿਸ ਦੇ ਚੱਲਦਿਆਂ ਦੁਕਾਨਦਾਰ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ |
ਪਿਛਲੀ ਖ਼ਬਰ ਪਿੰਡ ਰਾਪੁਰ ਦੀ ਪੰਚਾਇਤ 'ਆਪ' ਵਿਚ ਸ਼ਾਮਿਲ, ਵਿਧਾਇਕ ਰਾਜਾ ਵਲੋਂ ਭਰਵਾਂ ਸਵਾਗਤ ਅਗਲੀ ਖ਼ਬਰ ਬਰਾਈਟ ਸਮਾਈਲ ਡੈਂਟਲ ਐਂਡ ਫੇਸ਼ੀਅਲ ਅਸਥੈਟਿਕ ਕਲੀਨਿਕ ਵਿਖੇ ਸਕਿਨ ਸੰਬੰਧੀ ਮੁਫ਼ਤ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।