ਦਸੂਹਾ, 26 ਮਾਰਚ (ਭੁੱਲਰ)-ਬਰਾਈਟ ਸਮਾਈਲ ਡੈਂਟਲ ਐਂਡ ਫੇਸ਼ੀਅਲ ਅਸਥੈਟਿਕ ਕਲੀਨਿਕ ਦਸੂਹਾ ਵਿਖੇ ਡਾਕਟਰ ਨਵਤਿੰਦਰਪੀਤ ਕੌਰ ਬੀ.ਡੀ.ਐੱਸ. ਅਤੇ ਡਾਕਟਰ ਅੰਮਿ੍ਤਪਾਲ ਸਿੰਘ ਵਲੋਂ ਸਕਿਨ ਸਬੰਧੀ ਮੁਫ਼ਤ ਕੈਂਪ ਲਗਾਇਆ ਗਿਆ | ਇਸ ਮੌਕੇ ਉਨ੍ਹਾਂ ਵਲੋਂ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਉਨ੍ਹਾਂ ਦਾ ਮੁਫ਼ਤ ਇਲਾਜ ਕੀਤਾ ਗਿਆ | ਇਸ ਮੌਕੇ ਉਨ੍ਹਾਂ ਸਕਿਨ ਦੀਆਂ ਬਿਮਾਰੀਆਂ ਸਬੰਧੀ ਇਲਾਜ ਅਤੇ ਇਲਾਜ ਸਬੰਧੀ ਵਿਸਥਾਰ ਪੂਰਵਕ ਚਾਨਣਾ ਪਾਇਆ | ਉਨ੍ਹਾਂ ਦੱਸਿਆ ਕਿ ਸਕਿਨ ਉੱਪਰ ਧੁੱਪ ਦਾ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ | ਉਨ੍ਹਾਂ ਚਿਹਰੇ ਨੂੰ ਸੁੰਦਰ ਬਣਾਉਣ ਸਬੰਧੀ ਵੀ ਨੁਕਤੇ ਸਾਂਝੇ ਕੀਤੇ ਉਨ੍ਹਾਂ ਦੱਸਿਆ ਕਿ ਬਰਾਈਟ ਸਮਾਈਲ ਡੈਂਟਲ ਐਂਡ ਫੇਸ਼ੀਅਲ ਅਸਥੈਟਿਕ ਕਲੀਨਿਕ ਵੱਲੋਂ 12 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਵੀ ਡੈਂਟਲ ਅਤੇ ਸਕਿਨ ਸਬੰਧੀ ਮੁਫ਼ਤ ਕੈਂਪ ਲਗਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਅਜਿਹੇ ਕੈਂਪ ਅੱਗੋਂ ਵੀ ਜਾਰੀ ਰੱਖੇ ਜਾਣਗੇ | ਇਸ ਮੌਕੇ ਇੰਸਪੈਕਟਰ ਸੋਡੀ ਸਿੰਘ, ਡਾਕਟਰ ਸੁਖਪਾਲ ਵੀਰ ਸਿੰਘ, ਸਤਪਾਲ ਸਿੰਘ, ਸਾਬਕਾ ਡੀ. ਐੱਸ. ਪੀ. ਰਾਮ ਜੀ ਦਾਸ, ਤਰਲੋਕ ਸਿੰਘ, ਰਮਨਦੀਪ ਕੌਰ, ਅਮਨਦੀਪ ਕੌਰ, ਪ੍ਰਭਨੂਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਖ਼ਸੀਅਤਾਂ ਹਾਜ਼ਰ ਸਨ |