ਗੜ੍ਹਸ਼ੰਕਰ, 26 ਮਾਰਚ (ਧਾਲੀਵਾਲ)-ਤਹਿਸੀਲ ਕੰਪਲੈਕਸ ਗੜ੍ਹਸ਼ੰਕਰ ਵਿਖੇ ਫੋਟੋਗ੍ਰਾਫ਼ੀ ਅਤੇ ਚਾਹ ਕੰਟੀਨ ਦੀ ਬੋਲੀ ਦੇਣ ਵਾਲੇ ਬੋਲੀਕਾਰਾਂ ਇੰਦਰ ਜਸਵਾਲ, ਰਾਮ ਲੁਭਾਇਆ, ਰਾਜ ਕੁਮਾਰ, ਪਵਨ ਕੁਮਾਰ ਤੇ ਹੋਰਾਂ ਨੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਐੱਸ.ਡੀ.ਐੱਮ. ਗੜ੍ਹਸ਼ੰਕਰ ਰਾਹੀਂ ਭੇਜੀ ਸਾਂਝੀ ਦਰਖਾਸਤ ਰਾਹੀਂ ਕਿਹਾ ਪਹਿਲਾ ਇਹ ਬੋਲੀ 16 ਮਾਰਚ ਨੂੰ ਰੱਖੀ ਗਈ ਸੀ ਜੋ ਕੈਂਸਲ ਕਰਕੇ 24 ਮਾਰਚ ਨੂੰ ਕਰ ਦਿੱਤੀ ਗਈ | ਫਿਰ 24 ਮਾਰਚ ਬੋਲੀ ਕੈਂਸਲ ਕਰਕੇ 27 ਮਾਰਚ ਦੀ ਕਰ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ 27 ਮਾਰਚ ਨੂੰ ਬੋਲੀ ਕਾਰਾਂ ਨੇ ਕਿਸੇ ਹੋਰ ਥਾਂ ਬੋਲੀ ਦੇਣ ਜਾਣਾ ਹੈ, ਇਸ ਲਈ ਇਹ ਬੋਲੀ ਘੱਟੋ ਘੱਟ 6 ਦਿਨਾਂ ਬਾਅਦ ਕੀਤੀ ਜਾਵੇ | ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਬੋਲੀ ਨੂੰ ਕਥਿਤ ਤੌਰ 'ਤੇ ਜਾਣ ਬੁੱਝ ਕੇ ਅੱਗੇ ਪਾਇਆ ਜਾ ਰਿਹਾ ਹੈ ਤੇ ਇਸ ਬਾਰੇ ਕੋਈ ਨਿਲਾਮੀ ਨੋਟਿਸ ਵੀ ਨਹੀਂ ਲਗਾਇਆ ਜਾ ਰਿਹਾ |