ਗੜ੍ਹਸ਼ੰਕਰ, 26 ਮਾਰਚ (ਧਾਲੀਵਾਲ)-ਉਪਕਾਰ ਐਜੂਕੇਸ਼ਨਲ ਐਂਡ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ ਵਲੋਂ ਹਰ ਸਾਲ ਦੀ ਤਰ੍ਹਾਂ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਤੇ ਸ਼ਹੀਦ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਖ਼ੂਨਦਾਨ ਕੈਂਪ ਹੋਟਲ ਯੋਕੋਹਾਮਾ ਵਿਖੇ ਲਗਾਇਆ ਗਿਆ | ਮੋਟੀਵੇਟਰ ਤੇ ਟਰੱਸਟ ਪ੍ਰਬੰਧਕ ਭੁਪਿੰਦਰ ਸਿੰਘ ਰਾਣਾ ਦੀ ਅਗਵਾਈ ਹੇਠ ਬਲੱਡ ਡੋਨਰਜ਼ ਕੌਂਸਲ ਨਵਾਂਸ਼ਹਿਰ ਦੇ ਤਕਨੀਕੀ ਸਹਿਯੋਗ ਨਾਲ ਲਗਾਏ ਗਏ ਖ਼ੂਨਦਾਨ ਕੈਂਪ ਦਾ ਉਦਘਾਟਨ ਸਮਾਜ ਸੇਵੀ ਭਾਈ ਕੁਲਵੰਤ ਸਿੰਘ ਗੁਰੂ ਕੀ ਰਸੋਈ ਖੈਰੜ ਅਛੱਰਵਾਲ ਵਾਲਿਆਂ ਵਲੋਂ ਰੀਬਨ ਕੱਟਕੇ ਕੀਤਾ ਗਿਆ | ਇਸ ਮੌਕੇ ਭਾਈ ਕੁਲਵੰਤ ਸਿੰਘ ਨੇ ਕੈਂਪ ਦੇ ਨੇਕ ਕਾਰਜ ਲਈ ਟਰੱਸਟ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਟਰੱਸਟ ਵਲੋਂ ਗੁਰੂ ਕੀ ਰਸੋਈ ਲਈ 11 ਹਜ਼ਾਰ ਦੀ ਮਾਇਕ ਮਦਦ ਭੇਟ ਕੀਤੀ ਗਈ | ਸ਼ਹੀਦ ਭਗਤ ਸਿੰਘ ਦੀ ਤਸਵੀਰ 'ਤੇ ਫੁੱਲ ਅਰਪਿਤ ਕਰਨ ਉਪਰੰਤ ਸ਼ਹੀਦਾਂ ਦੀ ਯਾਦ 'ਚ ਨਾਅਰੇ ਲਗਾਉਂਦਿਆਂ ਖ਼ੂਨਦਾਨੀਆਂ ਨੇ ਕੈਂਪ ਵਿਚ ਖ਼ੂਨਦਾਨ ਕਰਕੇ ਯੋਗਦਾਨ ਪਾਇਆ | ਕੈਂਪ ਵਿਚ 182 ਖ਼ੂਨਦਾਨੀਆਂ ਨੇ ਸ਼ਹੀਦੀ ਦਿਹਾੜੇ ਨੂੰ ਸਮਰਪਤਿ ਹੁੰਦਿਆ ਖ਼ੂਨਦਾਨ ਕੀਤਾ | ਬੀ.ਡੀ.ਸੀ. ਨਵਾਂਸ਼ਹਿਰ ਵਲੋਂ ਡਾ. ਅਜੇ ਬੱਗਾ ਦੀ ਅਗਵਾਈ ਹੇਠ ਟੀਮ ਨੇ ਕੈਂਪ ਦੇ ਤਕਨੀਕੀ ਪ੍ਰਬੰਧ ਸੰਭਾਲੇ | ਕੈਂਪ ਵਿਚ ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਸਾਬਕਾ ਮੈਂਬਰ ਪਾਰਲੀਮੈਂਟ ਅਵਿਨਾਸ਼ ਰਾਏ ਖੰਨਾ, ਭਾਜਪਾ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ, ਅਮਰਪ੍ਰੀਤ ਸਿੰਘ ਲਾਲੀ, ਦਰਸ਼ਨ ਸਿੰਘ ਮੱਟੂ, ਬਲਦੀਪ ਸਿੰਘ ਸੈਣੀ, ਭੁਪਿੰਦਰ ਸਿੰਘ ਰਾਣਾ ਚੌਹੜਾ, ਯਸ਼ਪਾਲ ਭੱਠਲ, ਦਿਨੇਸ਼ ਸਿੰਘ, ਰਾਕੇਸ਼ ਚੌਹੜਾ, ਸੰਜੀਵ ਬੋੜਾ, ਅਸ਼ਵਨੀ ਰਾਣਾ, ਪਰਵਿੰਦਰ ਸਿੰਘ ਕਿੱਤਣਾ, ਵਿਨੋਦ ਸੈਣੀ, ਡਾ. ਤਰਸੇਮ ਸਿੰਘ, ਉਂਕਾਰ ਸਿੰਘ ਚਾਹਲਪੁਰੀ, ਗੁਰਪ੍ਰੀਤ ਸਿੰਘ ਕਾਲਾ, ਅਮਰੀਕ ਸਿੰਘ ਦਿਆਲ, ਹਰੀਸ਼ ਭੱਲਾ, ਧਰਮਿੰਦਰ ਸਾਬੀ, ਪਿ੍ੰ. ਬਿੱਕਰ ਸਿੰਘ, ਉਂਕਾਰ ਸਿੰਘ ਕੰਵਰ, ਕੁਲਵਿੰਦਰ ਸੰਘਾ, ਡਾ. ਅਜੇ ਬੱਗਾ ਨਾਲ ਰਾਜੀਵ ਭਾਰਦਵਾਜ, ਮਲਕੀਤ ਸਿੰਘ, ਮੈਡਮ ਪਿ੍ਅੰਕਾ, ਜਸਕਰਨ, ਕੁਲਵਿੰਦਰ, ਲਵਪ੍ਰੀਤ ਤੇ ਜਤਿੰਦਰ ਆਦਿ ਹਾਜ਼ਰ ਸਨ |