15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਗੜ੍ਹਸ਼ੰਕਰ-ਨੰਗਲ ਰੋਡ 'ਤੇ ਹਾਦਸਿਆਂ ਨੂੰ ਸੱਦਾ ਦੇ ਰਹੇ ਨੇ ਸੜਕ ਨਾਲ ਲੱਗਦੇ ਡੂੰਘੇ ਬਰਮ

ਅਜੀਤ ਡੈਸਕ 27-03-2026
ਬੀਣੇਵਾਲ, 26 ਮਾਰਚ (ਬੈਜ ਚੌਧਰੀ)-ਗੜ੍ਹਸ਼ੰਕਰ ਨੰਗਲ ਰੋਡ ਵਾਲੇ ਕਰੀਬ 14 ਕਿੱਲੋਮੀਟਰ ਲੰਬੇ ਸੜਕ ਮਾਰਗ 'ਤੇ ਹੁਣ ਤੱਕ ਵੱਖ-ਵੱਖ ਸੜਕ ਹਾਦਸਿਆਂ 'ਚ ਹਿਮਾਚਲ ਪ੍ਰਦੇਸ਼ ਤੋਂ ਖਣਨ ਸਮੱਗਰੀ ਲੈ ਕੇ ਆ ਰਹੇ, ਓਵਰਲੋਡ ਟਿੱਪਰਾਂ ਨੇ ਹੁਣ ਤੱਕ ਕਰੀਬ 23 ਤੋਂ ਵਧ ਲੋਕਾਂ ਦੀ ਜਾਨ ਲੈ ਲਈ ਹੈ ਅਤੇ ਇਸ ਸਾਰੇ ਦੁਖਾਂਤ ਲਈ ਓਵਰਲੋਡ ਟਿੱਪਰਾਂ ਨੂੰ ਹੀ ਮੁੱਖ ਤੌਰ 'ਤੇ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ, ਪਰ ਬੀਤ ਇਲਾਕੇ ਦੇ ਕੁੱਝ ਪ੍ਰਮੁੱਖ ਆਗੂਆਂ ਸਮਾਜ ਸੇਵਕਾਂ ਦਾ ਕਹਿਣਾ ਹੈ ਕਿ ਬਿਨਾਂ ਸ਼ੱਕ ਇਨ੍ਹਾਂ ਮੌਤਾਂ ਲਈ ਓਵਰਲੋਡ ਟਿੱਪਰ ਹੀ ਜ਼ਿੰਮੇਵਾਰ ਹਨ | 'ਅਜੀਤ' ਨਾਲ ਗੱਲ ਕਰਦਿਆਂ ਜੱਟ ਮਹਾਂ ਸਭਾ ਦੇ ਸੂਬਾ ਜਨਰਲ ਸਕੱਤਰ ਅਜਾਇਬ ਸਿੰਘ ਬੋਪਾਰਾਏ, ਭਾਜਪਾ ਬੀਤ ਮੰਡਲ ਦੇ ਪ੍ਰਧਾਨ ਬਿੱਲਾ ਕੰਬਾਲਾ, ਅਮਨਦੀਪ ਚੇਚੀ ਬੀਣੇਵਾਲ, ਕੁਲਭੂਸ਼ਨ ਕੁਮਾਰ ਸਾਬਕਾ ਸਰਪੰਚ, ਸੁਭਾਸ਼ ਕਾਲਸ ਸਰਪੰਚ ਪੰਡੋਰੀ-ਬੀਤ, ਅਕਾਲੀ ਆਗੂ ਤਰਸੇਮ ਕਸਾਣਾਂ ਨੇ ਦੱਸਿਆ ਕਿ ਇਸ 16 ਕਿੱਲੋਮੀਟਰ ਲੰਬੀ ਇਸ ਸੜਕ ਦਾ ਬਹੁਤਾ ਹਿੱਸਾ ਨੀਮ ਪਹਾੜੀ ਹੈ | ਸੜਕ ਦਾ ਨਿਰਮਾਣ ਕਰਨ ਵੇਲੇ ਵਿਭਾਗ ਨੇ ਸਿਰਫ਼ 18 ਫੁੱਟ ਚੌੜੀ ਸੜਕ ਹੀ ਬਣਾਈ ਹੈ, ਜਦ ਕਿ ਸੜਕ ਦੇ ਦੋਨੋ ਪਾਸੇ ਬਰਮ ਨੀਵੇਂ ਹੋਣ ਕਾਰਣ ਸਮੱਸਿਆ ਪੈਦਾ ਹੁੰਦੀ ਹੈ ਲਿਹਾਜ਼ਾ ਜਦ ਸੜਕ 'ਤੇ ਟਿੱਪਰ ਜਾਂ ਹੋਰ ਵੱਡੇ ਓਵਰਲੋਡ ਵਾਹਨ ਲੰਘਦੇ ਹਨ ਤਾਂ ਦੂਸਰੇ ਵਾਹਨ ਨੂੰ ਕਰਾਸਿੰਗ ਵੇਲੇ ਦਿੱਕਤ ਹੁੰਦੀ ਹੈ, ਜਦਕਿ ਸੜਕ ਕੰਢੇ ਬਰਮ ਨੀਵੇਂ ਹੋਣ ਕਾਰਨ ਵਾਹਨ ਚਾਲਕ ਅਕਸਰ ਮੁਸ਼ਕਿਲ 'ਚ ਫਸ ਜਾਂਦੇ ਹਨ ਜੋ ਕਿ ਹਾਦਸੇ ਦਾ ਕਾਰਨ ਵੀ ਬਣ ਜਾਂਦੇ ਹਨ | ਇਸ ਸਬੰਧੀ ਪੀ.ਡਬਲਯੂ.ਡੀ. ਵਿਭਾਗ ਦੇ ਐੱਸ. ਡੀ. ਓ. ਬਲਿੰਦਰ ਕੁਮਾਰ ਦਾ ਕਹਿਣਾ ਹੈ ਕਿ ਇਸ ਸੜਕ ਤੇ ਟਰੈਫ਼ਿਕ ਬਹੁਤ ਜ਼ਿਆਦਾ ਹੈ ਅਤੇ ਸੜਕ 'ਤੇ ਭਾਰੀ ਵਾਹਨ ਚਲਦੇ ਹਨ | ਉਨ੍ਹਾਂ ਕਿਹਾ ਕਿ ਵਿਭਾਗ ਸੜਕ ਨੂੰ ਹੋਰ ਚੌੜਾ ਵੀ ਕਰ ਸਕਦਾ ਹੈ, ਪਰ ਇਸ 'ਚ ਮੁੱਖ ਅੜਿੱਕਾ ਜੰਗਲਾਤ ਵਿਭਾਗ ਦੀਆਂ ਮਨਜ਼ੂਰੀਆਂ ਹਨ ਤੇ ਵਣ ਵਿਭਾਗ ਦੀਆਂ ਕਾਨੂੰਨੀ ਸ਼ਰਤਾਂ ਪੂਰੀਆਂ ਕਰਨ ਨੂੰ ਬਹੁਤ ਸਮਾਂ ਲੱਗਦਾ ਹੈ, ਜਿਸ ਕਾਰਨ ਬਰਮ ਨਹੀਂ ਬਣਾਏ ਜਾ ਰਹੇ |
ਪਿਛਲੀ ਖ਼ਬਰ ਅੱਜ ਵੀ ਪੈਟਰੋਲ ਪੰਪਾਂ 'ਤੇ ਤੇਲ ਲੈਣ ਲਈ ਲੋਕਾਂ ਦੀਆਂ ਲੱਗੀਆਂ ਰਹੀਆਂ ਲੰਬੀਆਂ ਲਾਈਨਾਂ ਅਗਲੀ ਖ਼ਬਰ ਕਿਸਾਨ ਮਜ਼ਦੂਰ ਹਿਤਕਾਰੀ ਸਭਾ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।