15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਭਗਵਾਨ ਸ੍ਰੀ ਰਾਮ ਸਮਾਜਿਕ ਬਰਾਬਰੀ ਦੇ ਜਿਉਂਦੇ ਜਾਗਦੇ ਪ੍ਰਤੀਕ ਸਨ– ਐਡ. ਸਿੱਧੂ

ਅਜੀਤ ਡੈਸਕ 27-03-2026
ਰਾਮਗੜ੍ਹ ਸੀਕਰੀ, 26 ਮਾਰਚ (ਕਟੋਚ)-ਰਾਮਨੌਮੀ ਦੇ ਪਵਿੱਤਰ ਦਿਹਾੜੇ 'ਤੇ ਪ੍ਰਸਿੱਧ ਵਕੀਲ ਅਤੇ ਸਮਾਜ ਸੇਵੀ ਐਡ. ਰਾਜਗੁਲਜਿੰਦਰ ਸਿੰਘ ਸਿੱਧੂ ਨੇ ਜਿੱਥੇ ਹਲਕਾ ਨਿਵਾਸੀਆਂ ਨੂੰ ਸ਼ੁੱਭਕਾਮਨਾਵਾਂ ਭੇਟ ਕੀਤੀਆਂ ਹਨ ਉੱਥੇ ਭਗਵਾਨ ਸ੍ਰੀ ਰਾਮ ਨੂੰ ਸਮਾਜਿਕ ਬਰਾਬਰੀ ਦੇ ਜਿਉਂਦੇ ਜਾਗਦੇ ਪ੍ਰਤੀਕ ਦੱਸਿਆ | ਉਨ੍ਹਾਂ ਦੱਸਿਆ ਕਿ ਭਗਵਾਨ ਸ੍ਰੀ ਰਾਮ ਨੇ ਆਪ ਬਨਵਾਸ ਦੇ ਔਖੇ ਸਮੇਂ ਦੌਰਾਨ ਆਪਣੇ ਸਹਿਯੋਗੀ ਜੰਗਲਾਂ ਵਿਚੋਂ ਹੀ ਚੁਣੇ | ਕੇਵਟ, ਨਿਸ਼ਾਦ, ਕੋਲ, ਭੀਲ ਅਤੇ ਵਾਨਰ-ਭਾਲੂ ਸਾਰੇ ਹੀ ਉਨ੍ਹਾਂ ਦੇ ਸਾਥੀ ਬਣੇ | ਜੇਕਰ ਉਹ ਚਾਹੁੰਦੇ ਤਾਂ ਅਯੁੱਧਿਆ ਤੋਂ ਸਹਾਇਤਾ ਲੈ ਸਕਦੇ ਸੀ, ਪਰ ਉਨ੍ਹਾਂ ਨੇ ਸਮਾਜ ਦੇ ਉਨ੍ਹਾਂ ਵਰਗਾਂ ਨੂੰ ਅਪਣਾਇਆ, ਜਿਨ੍ਹਾਂ ਨੂੰ ਅੱਜ ਦਲਿਤ ਆਦਿਵਾਸੀ ਜਾ ਪਛੜਿਆਂ ਕਿਹਾ ਜਾਂਦਾ ਹੈ | ਐਡ. ਸਿੱਧੂ ਨੇ ਭਗਵਾਨ ਸ੍ਰੀ ਰਾਮ ਦੇ ਆਦਰਸ਼ਾਂ ਨੂੰ ਅਪਣਾਉਣ 'ਤੇ ਜ਼ੋਰ ਦਿੱਤਾ |
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਹਿਤਕਾਰੀ ਸਭਾ ਦੀ ਮੀਟਿੰਗ ਹੋਈ ਅਗਲੀ ਖ਼ਬਰ ਹੁਸ਼ਿਆਰਪੁਰ ਨਗਰ ਨਿਗਮ ਦਾ 8961 ਲੱਖ ਰੁਪਏ ਦਾ ਸਾਲਾਨਾ ਬਜਟ ਪਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।