15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਕੱਪੜੇ ਦੀ ਦੁਕਾਨ 'ਤੇ ਗੋਲੀ ਚਲਾ ਕੇ ਦਹਿਸ਼ਤ ਪਾਉਣ ਵਾਲਾ ਇਕ ਨਾਮਜ਼ਦ

ਅਜੀਤ ਡੈਸਕ 27-03-2026
ਮਾਹਿਲਪੁਰ, 26 ਮਾਰਚ (ਰਜਿੰਦਰ ਸਿੰਘ)-ਬੀਤੇ ਦਿਨ ਇਕ ਮੋਟਰਸਾਈਕਲ ਸਵਾਰ ਤਿੰਨ ਅਣਪਛਾਤਿਆ ਵਲੋਂ ਮਾਹਿਲਪੁਰ ਸਹੀਦਾਂ ਰੋਡ 'ਤੇ ਪੈਂਦੀ ਕੱਪੜੇ ਦੀ ਦੁਕਾਨ ਤੇ ਗੋਲੀਆ ਚਲਾਉਣ ਵਾਲਿਆਂ 'ਚੋਂ ਥਾਣਾ ਮਾਹਿਲਪੁਰ ਦੀ ਪੁਲਿਸ ਵਲੋਂ ਵੱਡੀ ਕਰਵਾਈ ਕਰਦਿਆਂ ਇਕ ਵਿਅਕਤੀ ਦੀ ਪਹਿਚਾਣ ਕਰਕੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਬੀਤੇ ਗੁਰਦੁਆਰਾ ਸ਼ਹੀਦਾਂ ਰੋਡ ਮਾਹਿਲਪੁਰ ਨਜਦੀਕ ਰੀਲੋਡ ਕੱਪੜੇ ਦੀ ਦੁਕਾਨ ਸਾਹਮਣੇ ਸਪਲੈਡਰ ਮੋਟਰਸਾਇਕਲ ਸਵਾਰ ਦੋ ਮੋਨੇ ਨੌਜਵਾਨਾਂ ਵਲੋ ਆਪਣਾ ਮੋਟਰਸਾਇਕਲ ਰੋਕ ਕੇ ਫਾਇਰਿੰਗ ਕੀਤੀ ਗਈ ਤੇ ਨਾ-ਮਲੂਮ ਮੋਟਰਸਾਇਕਲ ਚਾਲਕ ਵਲੋ ਆਪਣੇ ਪਿਸਟਲ ਨਾਲ ਇਕ ਰੌਦ ਫਾਇਰ ਕੀਤਾ ਗਿਆ ਅਤੇ ਮੋਟਰਸਾਇਕਲ ਦੇ ਪਿੱਛੇ ਬੈਠੇ ਨੌਜਵਾਨ ਨੇ ਫਾਇਰ ਕਰਨ ਦੀ ਕੋਸ਼ਿਸ ਕੀਤੀ ਜੋ ਫਾਇਰ ਨਹੀ ਹੋਇਆ ਜਿਸ' ਤੇ ਕਾਰਵਾਈ ਕਰਦਿਆਂ ਥਾਣਾ ਮਾਹਿਲਪੁਰ ਮੁੱਖੀ ਮਦਨ ਲਾਲ ਦੀ ਅਗਵਾਈ 'ਚ ਥਾਣੇਦਾਰ ਰਸ਼ਪਾਲ ਸਿੰਘ ਸਮੇਤ ਪੁਲਿਸ ਪਾਰਟੀ ਵਲੋਂ ਵੱਡੇ ਪੱਧਰ 'ਤੇ ਕਰਵਾਈ ਕਰਦਿਆਂ ਪਿੱਛੇ ਬੈਠੇ ਨੌਜਵਾਨ ਦਾ ਨਾਮ ਪ੍ਰਭਜੋਤ ਸਿੰਘ ਉਰਵ ਪ੍ਰਭ ਪੁੱਤਰ ਜਤਿੰਦਰ ਸਿੰਘ ਵਾਸੀ ਠੁਆਣਾ ਥਾਣਾ ਮਾਹਿਲਪੁਰ ਹਾਲ ਵਾਸੀ ਬਾਬਾ ਗਧੀਆ ਨਜਦੀਕ ਗੁਰਦੁਆਰਾ ਸਿੰਘ ਸਭਾ ਖਲਵਾੜਾ ਗੇਟ ਫਗਵਾੜਾ ਥਾਣਾ ਸਿਟੀ ਫਗਵਾੜਾ ਮਲੂਮ ਹੋਇਆ ਸਮੇਤ ਦੋ ਨਾ-ਮਾਲੂਮ ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਵਿਧਾਇਕ ਐਡ. ਘੁੰਮਣ ਹਲਕਾ ਦਸੂਹਾ ਦਾ ਸਰਵਪੱਖੀ ਵਿਕਾਸ ਕਰਵਾ ਰਹੇ ਹਨ– ਰਮਨਦੀਪ ਅਗਲੀ ਖ਼ਬਰ ਦੌਲਤਪੁਰ ਚੌਕ-ਕਰਟੋਲੀ ਰੇਲਵੇ ਲਾਈਨ ਦਾ ਆਖ਼ਰੀ ਨਿਰੀਖਣ ਕਰੇਗੀ ਰੇਲਵੇ ਸੁਰੱਖਿਆ ਆਯੋਗ ਦੀ ਟੀਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।