ਤਲਵਾੜਾ, 26 ਮਾਰਚ (ਮਹਿਤਾ)-ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਦਸੂਹਾ ਹਲਕੇ ਦਾ ਸਰਵਪੱਖੀ ਵਿਕਾਸ ਕਰਵਾ ਰਹੇ ਹਨ | ਇਹ ਪ੍ਰਗਟਾਵਾ ਸਰਪੰਚ ਦੁਮੋਆਲ ਠਾਕੁਰ ਰਮਨਦੀਪ ਸਿੰਘ ਕੰਵਰ ਸੇਵਾ ਮੁਕਤ ਮੈਨੇਜਰ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਨੇ ਪਿੰਡ ਦੁਮੋਆਲ (ਦਾਤਾਰਪੁਰ) ਵਿਖੇ ਪੱਤਰਕਾਰਾਂ ਨਾਲ ਕੀਤਾ | ਉਨ੍ਹਾਂ ਕਿਹਾ ਕਿ ਦਸੂਹਾ ਹਲਕੇ ਦੇ ਕਿਸੇ ਵੀ ਪਿੰਡ ਵਿਚ ਇਸ ਸਮੇਂ ਝਾਤੀ ਮਾਰ ਲਵੋ, ਕਰੋੜਾਂ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਅਰੰਭ ਕੀਤੇ ਗਏ ਹਨ | ਸ੍ਰੀ ਕੰਵਰ ਨੇ ਕਿਹਾ ਕਿ ਪੰਜਾਬ ਵਿਚ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਅਤੇ ਹਲਕਾ ਦਸੂਹਾ ਤੋਂ ਐਡ. ਕਰਮਵੀਰ ਸਿੰਘ ਘੁੰਮਣ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਕੈਬਨਿਟ ਮੰਤਰੀ ਵਜੋਂ ਪੰਜਾਬ ਦੀ ਸੇਵਾ ਕਰਨਗੇ |