03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਪੇਪਰ ਲੀਕ ਮਾਮਲਿਆਂ ’ਚ ਫਾਸਟ-ਟਰੈਕ ਅਦਾਲਤ ਦੇ ਵਿਸ਼ੇਸ਼ ਜੱਜ ਦਾ ਤਬਾਦਲਾ

ਨਵੀਂ ਦਿੱਲੀ, 2 ਅਗਸਤ (ਪੀ.ਟੀ.ਆਈ.)-ਦਿੱਲੀ ਹਾਈ ਕੋਰਟ ਨੇ ਪੇਪਰ ਲੀਕ ਮਾਮਲਿਆਂ ਨਾਲ ਨਜਿੱਠਣ ਵਾਲੀ ਮਨੋਨੀਤ ਫਾਸਟ-ਟਰੈਕ ਅਦਾਲਤ ਦੇ ਵਿਸ਼ੇਸ਼ ਜੱਜ ਅਨੂ ਗਰੋਵਰ ਬਾਲੀਗਾ ਦਾ 137 ਹੋਰ ਜੱਜਾਂ ਨਾਲ ਤਬਾਦਲਾ ਕਰ ਦਿੱਤਾ ਹੈ । ਵਿਸ਼ੇਸ਼ ਜੱਜ ਬਾਲੀਗਾ ਨੇ 25 ਜੁਲਾਈ ਨੂੰ ਅਹੁਦਾ ਸੰਭਾਲਣ ਤੋਂ

ਅਜੀਤ ਡੈਸਕ 03-08-2026


ਨਵੀਂ ਦਿੱਲੀ, 2 ਅਗਸਤ (ਪੀ.ਟੀ.ਆਈ.)-ਦਿੱਲੀ ਹਾਈ ਕੋਰਟ ਨੇ ਪੇਪਰ ਲੀਕ ਮਾਮਲਿਆਂ ਨਾਲ ਨਜਿੱਠਣ ਵਾਲੀ ਮਨੋਨੀਤ ਫਾਸਟ-ਟਰੈਕ ਅਦਾਲਤ ਦੇ ਵਿਸ਼ੇਸ਼ ਜੱਜ ਅਨੂ ਗਰੋਵਰ ਬਾਲੀਗਾ ਦਾ 137 ਹੋਰ ਜੱਜਾਂ ਨਾਲ ਤਬਾਦਲਾ ਕਰ ਦਿੱਤਾ ਹੈ । ਵਿਸ਼ੇਸ਼ ਜੱਜ ਬਾਲੀਗਾ ਨੇ 25 ਜੁਲਾਈ ਨੂੰ ਅਹੁਦਾ ਸੰਭਾਲਣ ਤੋਂ ਬਾਅਦ ਮਨੋਨੀਤ ਅਦਾਲਤ ਵਿਚ ਸਿਰਫ਼ ਇੱਕ ਹਫ਼ਤਾ ਹੀ ਪੂਰਾ ਕੀਤਾ ਸੀ । ਵਿਸ਼ੇਸ਼ ਜੱਜ ਅਜੇ ਗੁਪਤਾ, ਜੋ ਪਹਿਲਾਂ ਨੀਟ ਮਾਮਲੇ ਸਮੇਤ ਪੇਪਰ ਲੀਕ ਮਾਮਲੇ ਦੀ ਸੁਣਵਾਈ ਕਰ ਰਹੇ ਸਨ, ਜੱਜ ਬਾਲੀਗਾ ਦੀ ਥਾਂ ਲੈਣਗੇ। ਸਨਿਚਰਵਾਰ ਨੂੰ ਜਾਰੀ ਹਾਈ ਕੋਰਟ ਦੇ ਹੁਕਮ ਅਨੁਸਾਰ, ਜੱਜ ਬਾਲੀਗਾ ਨੂੰ ਅੱਤਵਾਦੀ ਮਾਮਲਿਆਂ ਦੀ ਸੁਣਵਾਈ ਲਈ ਰਾਸ਼ਟਰੀ ਜਾਂਚ ਏਜੰਸੀ ਐਕਟ ਅਧੀਨ ਇੱਕ ਵਿਸ਼ੇਸ਼ ਅਦਾਲਤ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਅੱਤਵਾਦ ਦੇ ਮਾਮਲਿਆਂ ਨਾਲ ਨਜਿੱਠਣ ਵਾਲੇ ਹੋਰ ਨਵੇਂ ਐਨ.ਆਈ.ਏ. ਜੱਜ ਵਿਕਾਸ ਢੱਲ, ਪ੍ਰਸ਼ਾਂਤ ਸ਼ਰਮਾ, ਪੁਲਸਤਿਆ ਪ੍ਰਮਾਚਲਾ, ਕਿਰਨ ਬਾਂਸਲ ਅਤੇ ਅਮਿਤ ਬਾਂਸਲ ਹਨ ।

ਪਿਛਲੀ ਖ਼ਬਰ ਅਕਾਲ ਤਖ਼ਤ ਸਾਹਿਬ ਦੀ ਖ਼ੁਦਮੁਖ਼ਤਿਆਰੀ ’ਤੇ ਸਿਆਸੀ ਪ੍ਰਭਾਵ ਬਰਦਾਸ਼ਤ ਨਹੀਂ-ਗੁਰਜੀਤ ਸਿੰਘ ਤਲਵੰਡੀ ਅਗਲੀ ਖ਼ਬਰ ਭਾਰਤੀ ਮੂਲ ਦੇ ਵਕੀਲ ਵਿਰੁੱਧ ਸ਼ਰਨ ਮਾਮਲਿਆਂ ’ਚ ਧੋਖਾਧੜੀ ਦੇ ਦੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।