ਵਾਸ਼ਿੰਗਟਨ, 14 ਨਵੰਬਰ (ਪੀ.ਟੀ.ਆਈ)-ਭਾਰਤੀ ਰਾਜਦੂਤ ਵਿਨੈ ਮੋਹਨ ਕਵਾਤਰਾ ਨੇ ਅਮਰੀਕਾ ਦੀ ਇੱਕ ਸਲਾਹਕਾਰ ਸੰਸਥਾ ਨੂੰ ਕਿਹਾ ਹੈ ਕਿ ਉਹ ਆਪਣੇ ਖੁਦ ਦੇ ਪੱਖਪਾਤਾਂ ’ਤੇ ਆਤਮ-ਚਿੰਤਨ ਕਰੇ ਅਤੇ ਦੂਜਿਆਂ ਨੂੰ ਨਸੀਹਤਾਂ ਦੇਣੀਆਂ ਬੰਦ ਕਰੇ। ਇਹ ਟਿੱਪਣੀ ਉਦੋਂ ਆਈ ਹੈ ਜਦੋਂ ਇਸ ਸੰਸਥਾ ਨੇ ਭਾਰਤ ਵਿਚ ਕਥਿਤ ਤੌਰ ‘ਤੇ ਧਾਰਮਿਕ ਆਧਾਰ ‘ਤੇ ਕੀਤੀਆਂ ਗਈਆਂ ਗ੍ਰਿਫਤਾਰੀਆਂ ‘ਤੇ ਸਵਾਲ ਚੁੱਕੇ ਸਨ। ਸ਼ੁੱਕਰਵਾਰ ਨੂੰ ਕਵਾਤਰਾ ਵੱਲੋਂ ਦਿੱਤਾ ਗਿਆ ਇਹ ਕਰਾਰਾ ਜਵਾਬ ਉਦੋਂ ਸਾਹਮਣੇ ਆਇਆ, ਜਦੋਂ ‘ਯੂ.ਐੱਸ. ਕਮਿਸ਼ਨ ਆਨ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ’ (ਯੂ. ਐਸ. ਸੀ.ਆਈ.ਆਰ.ਐਫ) ਨੇ ‘ਐਕਸ’ ‘ਤੇ ਸ਼ਰਜੀਲ ਇਮਾਮ ਬਾਰੇ ਪੋਸਟ ਪਾਉਂਦੇ ਹੋਏ ਉਸ ਨੂੰ “ਭਾਰਤ ਵਿਚ ਧਾਰਮਿਕ ਆਜ਼ਾਦੀ ਦੀ ਵਕਾਲਤ ਕਰਨ ਕਾਰਨ ਹਿਰਾਸਤ ਵਿਚ ਲਿਆ ਗਿਆ ਇੱਕ ਮੁਸਲਮਾਨ ਵਿਅਕਤੀ” ਦੱਸਿਆ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਇਮਾਮ ਵਿਰੁੱਧ ਯੂ.ਏ.ਪੀ.ਏ. (ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਸ ‘ਤੇ ਫਰਵਰੀ 2020 ਦੇ ਦੰਗਿਆਂ ਦੇ ਮੁੱਖ ਸਾਜ਼ਿਸ਼ਕਰਤਾਵਾਂ ਵਿਚ ਸ਼ਾਮਿਲ ਹੋਣ ਦੇ ਦੋਸ਼ ਹਨ।
‘ਉਪਦੇਸ਼ ਦੇਣੇ ਬੰਦ ਕਰ ਕੇ ਆਤਮ-ਨਿਰੀਖਣ ਕਰੋ’ ਅਮਰੀਕੀ ਕਮਿਸ਼ਨ ਦੀ ਟਿੱਪਣੀ ’ਤੇ ਭਾਰਤ ਦੀ ਤਿੱਖੀ ਪ੍ਰਤੀਕਿਰਿਆ
ਵਾਸ਼ਿੰਗਟਨ, 14 ਨਵੰਬਰ (ਪੀ.ਟੀ.ਆਈ)-ਭਾਰਤੀ ਰਾਜਦੂਤ ਵਿਨੈ ਮੋਹਨ ਕਵਾਤਰਾ ਨੇ ਅਮਰੀਕਾ ਦੀ ਇੱਕ ਸਲਾਹਕਾਰ ਸੰਸਥਾ ਨੂੰ ਕਿਹਾ ਹੈ ਕਿ ਉਹ ਆਪਣੇ ਖੁਦ ਦੇ ਪੱਖਪਾਤਾਂ ’ਤੇ ਆਤਮ-ਚਿੰਤਨ ਕਰੇ ਅਤੇ ਦੂਜਿਆਂ ਨੂੰ ਨਸੀਹਤਾਂ ਦੇਣੀਆਂ ਬੰਦ ਕਰੇ। ਇਹ ਟਿੱਪਣੀ ਉਦੋਂ ਆਈ ਹੈ ਜਦੋਂ ਇਸ ਸੰਸਥਾ ਨੇ ਭਾਰਤ....
ਅਜੀਤ ਡੈਸਕ
15-11-2026