02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਸੁਧਾਰ ’ਤੇ ਭਾਰਤ ਦਾ ਸਖ਼ਤ ਸੰਦੇਸ਼

ਅਜੀਤ ਡੈਸਕ 30-07-2026

ਸੰਯੁਕਤ ਰਾਸ਼ਟਰ, 29 ਜੁਲਾਈ (ਪੀ.ਟੀ.ਆਈ)-ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ (ਯੂ. ਐਨ. ਐਸ. ਸੀ) ’ਚ ਸੁਧਾਰ ਦੀ ਹੌਲੀ ਰਫ਼ਤਾਰ ’ਤੇ ਭਾਰਤ ਨੇ ਇਕ ਵਾਰ ਮੁੜ ਨਾਰਾਜ਼ਗੀ ਪ੍ਰਗਟਾਈ ਹੈ। ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਪ੍ਰਤੀਨਿਧ ਰਾਜਦੂਤ ਪਰਵਥਨੇਨੀ ਹਰੀਸ਼ ਨੇ ਕਿਹਾ ਕਿ 17 ਵਾਰ ਗੱਲਬਾਤ ਦੇ ਬਾਅਦ ਵੀ ਕੋਈ ਠੋਸ ਨਤੀਜਾ ਨਹੀਂ ਨਿਕਲਿਆ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਕੌਂਸਲ ’ਚ ਸੁਧਾਰ ਦੀ ਪ੍ਰਕਿਰਿਆ ਕੁਝ ਦੇਸ਼ਾਂ ਦੇ ਵੰਡਪਾਊ ਹਿੱਤਾਂ ਦੀ ਬੰਧਕ ਨਹੀਂ ਬਣ ਸਕਦੀ। ਸੰਯੁਕਤ ਰਾਸ਼ਟਰ ਜਨਰਲ ਇਜਲਾਸ ਨੇ ਸੁਰੱਖਿਆ ਕੌਂਸਲ ’ਚ ਸੁਧਾਰ ਨਾਲ ਸੰਬੰਧਿਤ ਅੰਤਰ-ਸਰਕਾਰੀ ਗੱਲਬਾਤ ਨੂੰ ਅਗਲੇ ਦੌਰ ਤੱਕ ਵਧਾ ਦਿੱਤਾ ਹੈ। ਇਸ ਦੇ ਨਾਲ ਹੀ ਇਹ ਪ੍ਰਕਿਰਿਆ ਹੁਣ 18ਵੇਂ ਸਾਲ ’ਚ ਦਾਖ਼ਲ ਹੋ ਗਈ। ਸਤੰਬਰ ਤੋਂ ਸ਼ੁਰੂ ਹੋਣ ਵਾਲੇ ਸੰਯੁਕਤ ਰਾਸ਼ਟਰ ਜਨਰਲ ਇਜਲਾਸ ਦੇ 81ਵੇਂ ਸੈਸ਼ਨ ’ਚ ਇਸ ’ਤੇ ਮੁੜ ਚਰਚਾ ਹੋਵੇਗੀ।
ਪਿਛਲੀ ਖ਼ਬਰ ਮਕਬੂਜ਼ਾ ਕਸ਼ਮੀਰ ’ਚ ਪ੍ਰਦਰਸ਼ਨਕਾਰੀ ਭਾਰਤ ਵਰਗੇ ਦੁਸ਼ਮਣ-ਖ਼ਵਾਜਾ ਆਸਿਫ਼ ਅਗਲੀ ਖ਼ਬਰ ਸੁਪਰੀਮ ਕੋਰਟ ਵਲੋਂ ਕੋਲਾ ਘੁਟਾਲਾ ਮਾਮਲੇ ’ਚ ਡਾ. ਮਨਮੋਹਨ ਸਿੰਘ ਨੂੰ ਕਲੀਨ ਚਿੱਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।