04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਇਹ ਭੁੱਖ ਹੜਤਾਲ ਦਾ ਅੰਤ ਨਹੀਂ, ਜਵਾਬਦੇਹੀ ਦੀ ਸ਼ੁਰੂਆਤ ਹੈ-ਸੋਨਮ ਵਾਂਗਚੁਕ

ਅਜੀਤ ਡੈਸਕ 25-07-2026
ਨਵੀਂ ਦਿੱਲੀ, 24 ਜੁਲਾਈ (ਏਜੰਸੀ)-ਸਮਾਜ ਸੇਵੀ ਤੇ ਸਿੱਖਿਆ ਸੁਧਾਰਾਂ ਦੇ ਹਮਾਇਤੀ ਸੋਨਮ ਵਾਂਗਚੁਕ ਨੇ 26 ਦਿਨਾਂ ਦੀ ਭੁੱਖ ਹੜਤਾਲ ਖ਼ਤਮ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਪ੍ਰੀਖਿਆ ਪ੍ਰਣਾਲੀ ’ਚ ਜਵਾਬਦੇਹੀ, ਕਥਿਤ ਪੇਪਰ ਲੀਕ ਮਾਮਲਿਆਂ ’ਤੇ ਸੰਸਦ ’ਚ ਚਰਚਾ ਕਰਵਾਉਣ ਤੇ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਕਾਰਵਾਈ ਨਾ ਕਰਨ ਦੇ ਭਰੋਸੇ ਤੋਂ ਬਾਅਦ ਉਨ੍ਹਾਂ ਇਹ ਫ਼ੈਸਲਾ ਲਿਆ। ਭੁੱਖ ਹੜਤਾਲ ਖ਼ਤਮ ਕਰਨ ਤੋਂ ਬਾਅਦ ਜਾਰੀ ਆਪਣੇ ਵੀਡੀਓ ਸੰਦੇਸ਼ ’ਚ ਵਾਂਗਚੁਕ ਨੇ ਕਿਹਾ ਕਿ “ਇਹ ਭੁੱਖ ਹੜਤਾਲ ਦਾ ਅੰਤ ਹੈ, ਪਰ ਜਵਾਬਦੇਹੀ ਦੀ ਲੜਾਈ ਦੀ ਸ਼ੁਰੂਆਤ ਹੈ।” ਉਨ੍ਹਾਂ ਕਿਹਾ ਕਿ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਪ੍ਰੀਖਿਆ ਪ੍ਰਣਾਲੀ ਦੀਆਂ ਖਾਮੀਆਂ ਤੇ ਪੇਪਰ ਲੀਕ ਦੇ ਮਾਮਲਿਆਂ ’ਤੇ ਸੰਸਦ ’ਚ ਗੰਭੀਰ ਚਰਚਾ ਹੋਵੇਗੀ ਤੇ ਪ੍ਰਭਾਵਿਤ ਪਰਿਵਾਰਾਂ ਨਾਲ ਇਨਸਾਫ਼ ਕੀਤਾ ਜਾਵੇਗਾ।
ਪਿਛਲੀ ਖ਼ਬਰ ਨਵੀਂ ਦਿੱਲੀ ਮੈਟਰੋ ਰੇਲਵੇ ਸਟੇਸ਼ਨ ਵੀ ਕੀਤਾ ‘ਬੰਦ’ ਅਗਲੀ ਖ਼ਬਰ ਪ੍ਰਧਾਨ ਮੰਤਰੀ ਵਲੋਂ ਦੂਜੀ ਵੀਡੀਓ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।