20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਲਾਰੈਂਸ ਬਿਸ਼ਨੋਈ ਨੇ ਪੁਰਤਗਾਲ 'ਚ ਆਈ.ਐਸ.ਆਈ. ਏਜੰਟ ਸ਼ਹਿਜ਼ਾਦ ਭੱਟੀ 'ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ

ਅਜੀਤ ਡੈਸਕ 03-02-2026
ਨਵੀਂ ਦਿੱਲੀ, 2 ਫਰਵਰੀ (ਮਿਸਰਦੀਪ ਭਾਟੀਆ)-ਲਾਰੈਂਸ ਬਿਸ਼ਨੋਈ ਸਿੰਡੀਕੇਟ ਨੇ ਪੁਰਤਗਾਲ ਵਿਚ ਕਥਿਤ ਆਈ. ਐਸ. ਆਈ. ਦੇ ਏਜੰਟ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਦੀ ਜ਼ਿੰਮੇਵਾਰੀ ਲਈ ਹੈ | ਗਰੋਹ ਨੇ ਦਾਅਵਾ ਕੀਤਾ ਹੈ ਕਿ ਬਾਈਕ 'ਤੇ ਸਵਾਰ ਨਕਾਬਪੋਸ਼ ਸ਼ੂਟਰਾਂ ਨੇ ਭੱਟੀ ਦੇ ਟਿਕਾਣੇ 'ਤੇ ਹਮਲਾ ਕੀਤਾ ਸੀ | ਅਜੇ ਇਹ ਸਪੱਸ਼ਟ ਨਹੀਂ ਹੈ ਕਿ ਭੱਟੀ ਮਾਰਿਆ ਗਿਆ ਜਾਂ ਨਹੀਂ | ਪੁਰਤਗਾਲ ਵਿਚ ਸਥਾਨਕ ਪੁਲਿਸ ਨੇ ਅਜੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ | ਇਹ ਘਟਨਾ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵਲੋਂ ਭਾਰਤ ਵਿਚ ਭੱਟੀ ਦੇ ਵਧਦੇ ਨੈੱਟਵਰਕ ਪਤਾ ਲਗਾਉਣ ਅਤੇ ਪੰਜਾਬ ਦੇ ਗੁਰਦਾਸਪੁਰ ਵਿਚ ਇਕ ਪੁਲਿਸ ਸਟੇਸ਼ਨ 'ਤੇ ਗ੍ਰਨੇਡ ਹਮਲੇ ਦੇ ਮਾਮਲੇ ਵਿਚ ਉਸਦੇ ਤਿੰਨ ਸਾਥੀਆਂ ਨੂੰ ਗਿ੍ਫ਼ਤਾਰ ਕਰਨ ਤੋਂ ਸਿਰਫ ਦੋ ਮਹੀਨੇ ਬਾਅਦ ਵਾਪਰੀ ਹੈ | ਐਤਵਾਰ ਨੂੰ ਸੋਸ਼ਲ ਮੀਡੀਆ 'ਤੇ ਇਕ ਪੋਸਟ ਵਿਚ ਬਿਸ਼ਨੋਈ ਗੈਂਗ ਨੇ 22 ਜੂਨ ਨੂੰ ਬ੍ਰਾਜ਼ੀਲ ਵਿਚ ਭੱਟੀ ਦੇ ਖ਼ਿਲਾਫ਼ ਇਕ ਪਹਿਲਾਂ ਤੋਂ ਅਣਦੱਸ਼ੀ ਕਾਰਵਾਈ ਦਾ ਖੁਲਾਸਾ ਕੀਤਾ | ਲਾਰੈਂਸ-ਰਣਦੀਪ ਗੈਂਗ ਨੇ ਉਦੋਂ ਵਾਅਦਾ ਕੀਤਾ ਸੀ ਕਿ ਉਨ੍ਹਾਂ ਨੇ ਟੈਗਵਾ ਟਿੰਗਾਂ ਵਿਚ ਇਕ ਸਪੈਸ਼ਲ ਮੈਕਸੀਕਨ ਮਾਫੀਆ ਟੀਮ ਤਾਇਨਾਤ ਕੀਤੀ ਸੀ, ਪਰ ਉਹ ਵਾਲ-ਵਾਲ ਬਚ ਗਏ ਸਨ |

ਪਿਛਲੀ ਖ਼ਬਰ ਬਲੋਚ ਸਿਰਫ਼ ਫ਼ੌਜ ਹੀ ਨਹੀਂ, ਬੀ.ਐਲ. ਅਗਲੀ ਖ਼ਬਰ ਮਮਤਾ ਬੈਨਰਜੀ ਗੁੱਸੇ 'ਚ ਮੀਟਿੰਗ ਛੱਡ ਕੇ ਚਲੇ ਗਏ-ਚੋਣ ਕਮਿਸ਼ਨ ਅਧਿਕਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।