19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਮਸੀਹੀ ਭਾਈਚਾਰੇ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ-ਜਤਿੰਦਰ ਗੌਰਵ ਮਸੀਹ

ਅਜੀਤ ਡੈਸਕ 23-11-2025
ਭੁਲੱਥ, 22 ਨਵੰਬਰ (ਮਨਜੀਤ ਸਿੰਘ ਰਤਨ)-ਮਸੀਹੀ ਭਾਈਚਾਰੇ ਅਤੇ ਘੱਟ ਗਿਣਤੀ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ | ਇਹ ਭਰੋਸਾ ਮਨਿਓਰਟੀ ਕਮਿਸ਼ਨ ਚੇਅਰਮੈਨ ਪੰਜਾਬ ਜਤਿੰਦਰ ਮਸੀਹ ਗੌਰਵ ਨੇ ਭੁਲੱਥ ਦੇ ਦੌਰੇ ਦੌਰਾਨ ਕੌਂਸਲਰ ਰਮਨ ਖੋਸਲਾ ਦੇ ਗ੍ਰਹਿ ਵਿਖੇ ਦਿੱਤਾ | ਉਨ੍ਹਾਂ ਨੇ ਇਸ ਮੌਕੇ ਤੇ ਇਲਾਕੇ ਦੇ ਮਸੀਹ ਭਾਈਚਾਰੇ ਅਤੇ ਘੱਟ ਗਿਣਤੀ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ ਅਤੇ ਇਸ ਮੌਕੇ ਤੇ ਹੋਰ ਵਰਗ ਦੇ ਲੋਕਾਂ ਦੀ ਵੀ ਸਹਾਇਤਾ ਕਰਨ ਦਾ ਵਾਅਦਾ ਕੀਤਾ | ਉਨ੍ਹਾਂ ਨੇ ਪਾਦਰੀ ਮਤੀ ਮਸੀਹ ਨੂੰ ਮੈਨੇਜਰ ਰਜਿਸਟਰਾਰ ਕਪੂਰਥਲਾ ਬਣਨ ਦੀ ਮੁਬਾਰਕਬਾਦ ਵੀ ਦਿੱਤੀ | ਇਸ ਮੌਕੇ ਤੇ ਕੌਂਸਲਰ ਰਮਨ ਕੁਮਾਰ ਅਤੇ ਹੋਰ ਮੋਹਤਬਰ ਵਿਅਕਤੀਆਂ ਵੱਲੋਂ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡੈਨੀਅਲ ਮਸੀਹ, ਲਖਵਿੰਦਰ ਪਾਲ ਜੋਰਜ, ਸਟੀਫਨ ਕਾਲਾ, ਪਾਸਟਰ ਰਾਹੁਲ ਮਸੀਹ, ਰਮੇਸ਼ ਲਾਲ, ਸੁਰਿੰਦਰ ਮਸੀਹ, ਸੁਖਮਨ ਘੱਗ, ਮਾਨਿਅਲ ਮਸੀਹ, ਮਨਜ਼ੂਰੀ ਲਾਲ, ਨਵੀਨ ਖੋਸਲਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਅਜੋਕੇ ਯੁੱਗ 'ਚ ਨੌਕਰੀ ਖੋਜਣ ਦੀ ਬਜਾਏ ਨੌਕਰੀ ਦੇਣ ਦੀ ਸੋਚ ਵਿਦਿਆਰਥੀਆਂ ਨੂੰ ਤਰੱਕੀ ਦੇ ਰਾਹ ਦਿਖਾਵੇਗੀ-ਡਾ. ਬਿਕਰਮ ਸ... ਅਗਲੀ ਖ਼ਬਰ ਪਿੰਡ ਭੁੱਲਾਰਾਈ ਤੋਂ 30 ਨੂੰ ਸਜਾਏ ਜਾ ਰਹੇ ਨਗਰ ਕੀਰਤਨ ਦਾ ਹੋਵੇਗਾ ਭਰਵਾਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।