20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਗੁਆਂਢੀਆਂ ਨਾਲ ਮਾਮੂਲੀ ਤਕਰਾਰ ਤੋਂ ਬਾਅਦ ਘਰ ’ਤੇ ਹਮਲੇ ਤੇ ਕਾਰ ਦੀ ਭੰਨਤੋੜ ਦੇ ਦੋਸ਼

ਫਗਵਾੜਾ, 19 ਸਤੰਬਰ (ਹਰਜੋਤ ਸਿੰਘ ਚਾਨਾ)- ਨਿਊ ਫਰੈਂਡਜ਼ ਕਾਲੋਨੀ ਵਿਖੇ ਗੁਆਂਢੀਆਂ ਨਾਲ ਹੋਏ ਮਾਮੂਲੀ ਤਕਰਾਰ ਤੋਂ ਬਾਅਦ ਘਰ ‘ਤੇ ਨੌਜਵਾਨ ਭੇਜਣ ਤੇ ਉਸ ਦੀ ਕਾਰ ਦੀ ਭੰਨਤੋੜ ਕਰਨ ਦੇ ਮਾਮਲੇ ‘ਚ ਚਾਰ ਦਿਨ ਬੀਤ ਜਾਣ ਤੋਂ ਬਾਅਦ ਸਿਟੀ ਪੁਲਿਸ ਵਲੋਂ ਕੋਈ ਕਾਰਵਾਈ ਨਾ ਹੋਣ ਕਾਰਨ ਪੀੜਤ ਸਖ਼ਤ ਪ੍ਰੇਸ਼ਾਨ ਹੈ ਤੇ ਥਾਣੇ ਦੇ ਚੱਕਰ ਲਗਾਉਣ ਲਈ ਮਜਬੂਰ ਹੈ | ਪੀੜਤ ਅਜੈ ਕੁਮਾਰ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਉਸ ਦੀ ਗੁਆਂਢੀਆਂ ਨਾਲ ਮਾਮੂਲੀ ਗੱਲਬਾਤ ਹੋਈ ਸੀ | ਉਸ ਦੇ ਦੋਸ਼ ਮੁਤਾਬਿਕ ਇਸ ਤੋਂ ਬਾਅਦ ਗੁਆਂਢੀਆਂ ਵੱਲੋਂ ਪਹਿਲਾਂ ਕੁੱਝ ਨੌਜਵਾਨ ਉਸ ਦੇ ਘਰ ਭੇਜੇ ਗਏ | ਉਸ ਨੇ ਦੱਸਿਆ ਕਿ ਇੱਕ ਦਿਨ ਬਾਅਦ ਮੁੜ ਉਸ ਦੀ ਕਾਰ ਦੀ ਭੰਨਤੋੜ ਕਰ ਦਿੱਤੀ ਗਈ | ਪੀੜਤ ਮੁਤਾਬਿਕ ਜਦੋਂ ਪਹਿਲੀ ਵਾਰ ਝਗੜਾ ਹੋਇਆ ਤਾਂ ਕਰੀਬ 15-20 ਨੌਜਵਾਨ ਉੱਥੇ ਪਹੁੰਚੇ ਸਨ, ਜਦਕਿ ਇੱਕ ਦਿਨ ਬਾਅਦ ਰਾਤ ਸਮੇਂ ਉਸਦੀ ਗੱਡੀ ਦੀ ਭੰਨਤੋੜ ਕੀਤੀ ਗਈ | ਉਸਨੇ ਦੋਸ਼ ਲਗਾਇਆ ਕਿ ਉਹ ਸਿਟੀ ਪੁਲਿਸ ਦੇ ਉਹ ਚੱਕਰ ਲੱਗਾ ਕੇ ਥੱਕ ਗਿਆ ਹੈ ਤੇ ਕੋਈ ਕਾਰਵਾਈ ਨਹੀਂ ਹੋ ਰਹੀ | ਉਸਨੇ ਦੱਸਿਆ ਕਿ ਪੁਲਿਸ ਨੂੰ ਘਟਨਾ ਦੀ ਸੀਸੀਟੀਵੀ ਫ਼ੁਟੇਜ ਵੀ ਦੇ ਦਿੱਤੀ ਗਈ ਹੈ | ਅਜੈ ਕੁਮਾਰ ਨੇ ਕਿਹਾ ਕਿ ਇਨ੍ਹਾਂ ਘਟਨਾਵਾਂ ਕਾਰਨ ਪਰਿਵਾਰ ‘ਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਤੇ ਉਹ ਡਰ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ | ਉਸਨੇ ਪ੍ਰਸ਼ਾਸਨ ਤੋਂ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕਰਨ ਤੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ |

ਅਜੀਤ ਡੈਸਕ 20-09-2026

ਪਿਛਲੀ ਖ਼ਬਰ ਵਾਰਡ 33 ਤੋਂ ਭਾਜਪਾ ਨਾਲ ਸੰਬੰਧਿਤ ਵੱਡੀ ਗਿਣਤੀ ਵਿਚ ਪਰਿਵਾਰ ਕਾਂਗਰਸ ’ਚ ਸ਼ਾਮਿਲ ਅਗਲੀ ਖ਼ਬਰ ਪਿੰਡ ਖੈੜਾ ਬੇਟ ਵਿਖੇ ਐਨ.ਆਰ.ਆਈ. ਪਰਿਵਾਰ ਦੇ ਘਰ ਨੂੰ ਅਣਪਛਾਤਿਆਂ ਲਗਾਈ ਅੱਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।