05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਜੀਵ ਦਯਾ ਗਊਸ਼ਾਲਾ ਵਿਖੇ ਗਊ ਭਲਾਈ ਕੈਂਪ 'ਚ 18 ਪਸ਼ੂਆਂ ਦਾ ਇਲਾਜ ਕੀਤਾ

ਅਜੀਤ ਡੈਸਕ 21-11-2025
ਸੁਲਤਾਨਪੁਰ ਲੋਧੀ, 20 ਨਵੰਬਰ (ਨਰੇਸ਼ ਹੈਪੀ)-ਗਊ ਸੇਵਾ ਕਮਿਸ਼ਨ ਪੰਜਾਬ ਵਲੋਂ ਪਸ਼ੂ ਪਾਲਣ ਵਿਭਾਗ ਦੇ ਸਹਿਯੋਗ ਨਾਲ ਅੱਜ ਸੁਲਤਾਨਪੁਰ ਲੋਧੀ ਵਿਖੇ ਜੀਵ ਦਯਾ ਗਊਸ਼ਾਲਾ ਵਿਖੇ ਗਊ ਭਲਾਈ ਕੈਂਪ ਦਾ ਆਯੋਜਨ ਕੀਤਾ | ਜਿਸ ਵਿਚ ਵਿਸ਼ੇਸ਼ ਤੋਰ ਤੇ ਡਾ. ਲਖਵਿੰਦਰ ਸਿੰਘ ਡਿਪਟੀ ਡਾਇਰੈਕਟਰ ਕਪੂਰਥਲਾ ਪਸ਼ੂ ਪਾਲਣ ਵਿਭਾਗ, ਡਾ. ਬਲਵਿੰਦਰ ਸਿੰਘ ਸਹਾਇਕ ਡਾਇਰੈਕਟਰ (ਏ ਐਚ), ਡਾ. ਰਾਕੇਸ਼ ਸ਼ਰਮਾ ਵੈਟਰਨਰੀ ਅਫ਼ਸਰ, ਡਾ. ਸੁਮੀਤ ਸਿੰਘ ਵੈਟਰਨਰੀ ਅਫ਼ਸਰ ਅਤੇ ਡਾ. ਗੁਰਕਰਨ ਬੀਰ ਸਿੰਘ ਵੈਟਰਨਰੀ ਅਫ਼ਸਰ ਨੇ ਸ਼ਿਰਕਤ ਕੀਤੀ | ਕੈਂਪ ਦੌਰਾਨ ਪਸ਼ੂਆਂ ਦੀ ਡਾਕਟਰੀ ਜਾਂਚ ਕੀਤੀ ਗਈ ਅਤੇ ਵੱਖ-ਵੱਖ ਬਿਮਾਰੀਆਂ ਤੋਂ ਪੀੜਤ 18 ਪਸ਼ੂਆਂ ਦਾ ਇਲਾਜ ਕੀਤਾ ਗਿਆ | ਡਿਪਟੀ ਡਾਇਰੈਕਟਰ ਡਾ. ਲਖਵਿੰਦਰ ਸਿੰਘ ਨੇ ਗਊਸ਼ਾਲਾ ਦਾ ਨਿਰੀਖਣ ਕੀਤਾ ਅਤੇ ਗਊਸ਼ਾਲਾ ਵਿਚ ਪਸ਼ੂਆਂ ਦੀ ਵਧੀਆ ਤਰ੍ਹਾਂ ਦੇਖਭਾਲ ਦੀ ਸਰਾਹਨਾ ਅਤੇ ਸਫਾਈ ਦੀ ਸ਼ਲਾਘਾ ਕੀਤੀ | ਗਊ ਸੇਵਾ ਕਮਿਸ਼ਨ ਨੇ ਜੀਵ ਦਯਾ ਗਊਸ਼ਾਲਾ ਨੂੰ 25,000 ਰੁਪਏ ਦੀਆਂ ਦਵਾਈਆਂ ਦਿੱਤੀਆਂ | ਕੈਂਪ ਦੌਰਾਨ ਜੀਵ ਦਯਾ ਗਊਸ਼ਾਲਾ ਦੇ ਪ੍ਰਬੰਧਕਾਂ ਵਿੱਚੋਂ ਪ੍ਰਧਾਨ ਰਾਜੇਂਦਰ ਗੁਪਤਾ, ਉਪ ਪ੍ਰਧਾਨ ਕਪਿਲ ਪੁਰੀ, ਸਕੱਤਰ ਤਰੁਣ ਟਕਸਾਲੀ ਅਤੇ ਬਾਬਾ ਕਿਸ਼ਨ ਗਿਰੀ ਵੀ ਮੌਜੂਦ ਸਨ |
ਪਿਛਲੀ ਖ਼ਬਰ ਲੋਕ ਸਹਿਕਾਰੀ ਸਭਾਵਾਂ ਨਾਲ ਜੁੜ ਕੇ ਵੱਖ-ਵੱਖ ਸਹੂਲਤਾਂ ਪ੍ਰਾਪਤ ਕਰਨ-ਗੁਰਯਾਦਵਿੰਦਰ ਸਿੰਘ ਅਗਲੀ ਖ਼ਬਰ ਪਹਿਲੀ ਤੇ ਦੂਸਰੀ ਜਮਾਤ ਦੇ ਅਧਿਆਪਕਾਂ ਲਈ ਐਫ.ਐਲ.ਐਨ. ਤਹਿਤ ਜ਼ਿਲ੍ਹਾ ਰਿਸੋਰਸ ਪਰਸਨ ਦਾ 3 ਰੋਜ਼ਾ ਸੈਮੀਨਾਰ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।