05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਭੁਲੱਥ ਦੇ ਸਰਕਾਰੀ ਖੇਡ ਸਟੇਡੀਅਮ ਦੀ ਹਾਲਤ ਬਣੀ ਤਰਸਯੋਗ

ਭੁਲੱਥ, 4 ਅਕਤੂਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਖੱਸਣ ਰੋਡ ਦੇ ਨਜ਼ਦੀਕ ਬਣਿਆ ਸਰਕਾਰੀ ਖੇਡ ਸਟੇਡੀਅਮ, ਜਿਸ ਦੀ ਹਾਲਤ ਖ਼ਸਤਾ ਤੇ ਤਰਸਯੋਗ ਬਣੀ ਨਜ਼ਰ ਆ ਰਹੀ ਹੈ | ਜ਼ਿਕਰਯੋਗ ਹੈ ਕਿ ਨਗਰ ਪੰਚਾਇਤ ਭੁਲੱਥ ਵੱਲੋਂ ਪਹਿਲੀਆਂ ਸਰਕਾਰਾਂ ਦੇ ਰਾਜਕਾਲ ਦੌਰਾਨ ਇਹ ਖੇਡ ਸਟੇਡੀਅਮ ਹੋਂਦ ਵਿਚ ਲਿਆਂਦਾ ਗਿਆ ਸੀ, ਸਟੇਡੀਅਮ ਅੰਦਰ ਬਣੀਆਂ ਸਟਰੀਟ ‘ਤੇ ਬੈਠਣ ਵਾਸਤੇ ਪੌੜੀਆਂ ਵਗ਼ੈਰਾ ਚੰਗੀ ਹਾਲਤ ਵਿਚ ਤਿਆਰ ਕੀਤੀਆਂ ਗਈਆਂ ਸਨ | ਸਵੇਰੇ ਸ਼ਾਮ ਲੋਕ ਅਕਸਰ ਸਟੇਡੀਅਮ ਅੰਦਰ ਸੈਰ ਕਰਦੇ ਕਸਰਤ ਕਰਦੇ ਨਜ਼ਰ ਆਉਂਦੇ ਸਨ ਤੇ ਇੱਥੇ ਖੇਡ ਪ੍ਰੇਮੀਆਂ ਤੇ ਖਿਡਾਰੀਆਂ ਵੱਲੋਂ ਟੂਰਨਾਮੈਂਟ ਵੀ ਕਰਵਾਏ ਜਾਂਦੇ ਸਨ, ਲੇਕਿਨ ਅਫ਼ਸੋਸ ਕੁੱਝ ਸਾਲਾਂ ਤੋਂ ਇਸ ਸਰਕਾਰੀ ਸਟੇਡੀਅਮ ਦੀ ਕਿਸੇ ਨੇ ਸਾਰ ਨਹੀਂ ਲਈ ਤੇ ਨਾ ਹੀ ਨਗਰ ਪੰਚਾਇਤ ਭੁਲੱਥ ਵੱਲੋਂ ਇਸ ਪਾਸੇ ਧਿਆਨ ਦਿੱਤਾ ਜਾ ਰਿਹਾ ਹੈ ਤੇ ਨਾ ਹੀ ਕਿਸੇ ਖੇਡ ਪ੍ਰੇਮੀ ਜਾਂ ਖੇਡਾਂ ਵਤਨ ਪੰਜਾਬ ਦੀਆਂ ਦਾ ਹੋਕਾ ਦੇਣ ਵਾਲੇ ਇਸ ਸਟੇਡੀਅਮ ਦੀ ਸਾਰ ਲੈਣ ਆਏ ਹਨ | ਗਰਾਊਂਡ ਅੰਦਰ ਘਾਹ ਬੂਟੀ ਵਧ ਕੇ ਸੱਪ ਸਪੋਲੀਆ ਦੀ ਲੁਕਣਗਾਹ ਬਣਦਾ ਜਾ ਰਿਹਾ ਹੈ, ਦੂਜੇ ਪਾਸੇ ਮੇਨ ਸੜਕ ਤੋਂ ਸਾਈਡ ’ਤੇ ਹੋਣ ਕਰਕੇ ਨਸ਼ਾ ਕਰਨ ਵਾਲੇ ਨਸ਼ਈਆਂ ਦਾ ਵੀ ਅੱਡਾ ਬਣ ਚੁੱਕਿਆ ਹੈ | ਸਟੇਡੀਅਮ ਅੰਦਰ ਲੱਗੀਆਂ ਸਟਰੀਟ ਲਾਈਟਾਂ ਖ਼ਰਾਬ ਹੋ ਚੁੱਕੀਆਂ ਹਨ, ਤੇ ਬੈਠਣ ਲਈ ਬਣਾਈਆਂ ਗਈਆਂ ਪੌੜੀਆਂ ਘਾਹ ਬੂਟੀ ਵਿਚ ਦੱਬ ਕੇ ਰਹਿ ਗਈਆਂ ਹਨ | ਮੇਨ ਗੇਟ ਤੇ ਲੱਗਾ ਲੋਹੇ ਦਾ ਬੋਰਡ ਜਿਸ ਤੇ ਕਿਸੇ ਵਕਤ ਭੁਲੱਥ ਦਾ ਖੇਡ ਸਟੇਡੀਅਮ ਉਕਰਿਆ ਹੋਇਆ ਨਜ਼ਰ ਆਉਂਦਾ ਸੀ, ਉਸ ਨੂੰ ਜੰਗਾਲ ਲੱਗ ਕੇ ਸਮਾਪਤ ਹੋ ਚੁੱਕਾ ਹੈ, ਕਿ ਨਗਰ ਪੰਚਾਇਤ ਭੁਲੱਥ ਜਾਂ ਖੇਡ ਪ੍ਰੇਮੀ ਖੇਡ ਜਗਤ ਨਾਲ ਜੁੜੇ ਹੋਏ ਲੋਕ , ਮੌਜੂਦਾ ਸਰਕਾਰ ਇਸ ਪਾਸੇ ਧਿਆਨ ਦੇਵੇਗੀ।

ਅਜੀਤ ਡੈਸਕ 05-10-2026

ਪਿਛਲੀ ਖ਼ਬਰ ਸੜਕ ਦੇ ਮੁੱਦੇ ਨੂੰ ਲੈ ਕੇ ਪੰਜ ਵਿਅਕਤੀਆਂ ਤੇ ਕੀਤੇ ਝੂਠੇ ਪਰਚੇ ਰੱਦ ਕੀਤੇ ਜਾਣ : ਹਰਪਿੰਦਰ ਸਿੰਘ ਭਿੰਦਾ ਅਗਲੀ ਖ਼ਬਰ ਮੋਟਰਸਾਈਕਲ ਚੋਰੀ ਹੋਣ ਸੰਬੰਧੀ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।