ਕਪੂਰਥਲਾ, 20 ਨਵੰਬਰ (ਵਿ.ਪ੍ਰ.)-ਪੰਜਾਬ ਰਾਜ ਖੋਜ ਪ੍ਰੀਸ਼ਦ ਚੰਡੀਗੜ੍ਹ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਦੀ ਸਹਾਇਤਾ ਨਾਲ ਪਹਿਲੀ ਤੇ ਦੂਸਰੀ ਜਮਾਤ ਦੇ ਅਧਿਆਪਕਾਂ ਨੂੰ ਐਫ.ਐਲ.ਐਨ. ਦੀ ਟਰੇਨਿੰਗ ਸਿਲੇਬਸ ਦੀ ਕਾਰਜਸ਼ੀਲਤਾ ਨੂੰ ਹੋਰ ਵਧੀਆ ਬਣਾਉਣ ਅਤੇ ਬੱਚਿਆਂ ਨੂੰ ਸਮੇਂ ਦੀ ਹਾਣੀ ਬਣਾਉਂਦੇ ਹੋਏ, ਜ਼ਿਲ੍ਹਾ ਸਿੱਖਿਆ ਅਧਿਕਾਰੀ ਮਮਤਾ ਬਜਾਜ, ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾਕਟਰ ਬਲਵਿੰਦਰ ਸਿੰਘ ਬੱਟੂ ਦੀ ਅਗਵਾਈ ਹੇਠ ਤੇ ਜ਼ਿਲ੍ਹਾ ਕੋਆਰਡੀਨੇਟਰ ਹਰਮਿੰਦਰ ਸਿੰਘ ਜੋਸਨ, ਬਲਾਕ ਸਿੱਖਿਆ ਅਧਿਕਾਰੀ ਰਜੇਸ਼ ਕੁਮਾਰ ਦੀ ਦੇਖ ਰੇਖ ਹੇਠ ਸਿੱਖਿਆ ਬਲਾਕ ਦਫ਼ਤਰ ਕਪੂਰਥਲਾ-1 ਵਿਚ ਜ਼ਿਲ੍ਹੇ ਦੇ 9 ਸਿੱਖਿਆ ਬਲਾਕਾਂ ਦੇ ਰਿਸੋਰਸ ਪਰਸਨ ਦਾ ਤਿੰਨ ਰੋਜ਼ਾ ਸੈਮੀਨਾਰ ਸ਼ੁਰੂ ਹੋਇਆ | ਜਿਸ ਵਿਚ ਸਟੇਟ ਤੋਂ ਰਿਸੋਰਸ ਪਰਸਨ ਜਾਮਿਨੀ ਤਿਆਗੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ | ਉਨ੍ਹਾਂ ਵਲੋਂ ਸੈਮੀਨਾਰ ਦੇ ਪਹਿਲੇ ਦਿਨ ਦੀ ਅਬਜ਼ਰਵੇਸ਼ਨ ਕੀਤੀ | ਉੱਥੇ ਹੀ ਇਸ ਸੈਮੀਨਾਰ ਦੌਰਾਨ ਬੀ ਆਰ ਸੀ ਹਰਪ੍ਰੀਤ ਸਿੰਘ ਨਡਾਲਾ, ਬੀ ਆਰ ਸੀ ਤਰਸੇਮ ਸਿੰਘ ਨਡਾਲਾ,ਬੀ ਆਰ ਸੀ ਹਰਪ੍ਰੀਤ ਸਿੰਘ ਭੁਲੱਥ ਨੇ ਬਹੁਤ ਹੀ ਰੌਚਕ ਢੰਗ ਨਾਲ ਐਫ.ਐਲ.ਐਨ. ਤਹਿਤ ਪਹਿਲੀ ਤੇ ਦੂਸਰੀ ਜਮਾਤ ਲਈ ਪੰਜਾਬੀ, ਗਣਿਤ ਤੇ ਅੰਗਰੇਜ਼ੀ ਵਿਸ਼ਿਆਂ ਨਾਲ ਸੰਬੰਧਿਤ ਵੱਖ ਵੱਖ ਗਤੀਵਿਧੀਆਂ, ਟੀਚੇ ਤੇ ਮਨੋਰਥ ਸੰਬੰਧੀ ਜਾਣਕਾਰੀ ਦਿੱਤੀ | ਇਸ ਮੌਕੇ ਤੇ ਪਵਨ ਕੁਮਾਰ ਜੋਸ਼ੀ, ਗੁਰਮੇਜ ਸਿੰਘ ਤਲਵੰਡੀ ਚੌਧਰੀਆਂ, ਡਾਕਟਰ ਪਰਮਜੀਤ ਕੌਰ, ਵੀਨੂੰ ਸੇਖੜੀ, ਕੁਲਦੀਪ ਸਿੰਘ, ਯੋਗੇਸ਼ ਸ਼ੌਰੀ, ਗੁਰਪ੍ਰੀਤ ਸਿੰਘ, ਕੰਵਲਪ੍ਰੀਤ ਸਿੰਘ, ਅੰਮਿ੍ਤਪਾਲ ਸਿੰਘ, ਉਂਕਾਰ ਸਿੰਘ , ਸੁਮਿਤ ਕੁਮਾਰ, ਰੇਸ਼ਮ ਲਾਲ, ਮਹਾਂਵੀਰ, ਜੋਗਿੰਦਰ ਸਿੰਘ, ਪੰਕਜ ਧੀਰ, ਜੋਤੀ ਨਰੂਲਾ , ਸਵਿੰਦਰ ਸਿੰਘ, ਰਛਪਾਲ ਸਿੰਘ, ਮੋਹਿਤ ਕੁਮਾਰ, ਅਕਬਰ ਖਾਨ, ਸੁਰਿੰਦਰ ਕੁਮਾਰ, ਸਤਨਾਮ ਸਿੰਘ, ਮਨਜੀਤ ਲਾਲ, ਜਤਿੰਦਰ ਕੁਮਾਰ, ਬਿਕਰਮਜੀਤ ਸਿੰਘ ਆਦਿ ਰਿਸੋਰਸ ਪਰਸਨ ਹਾਜ਼ਰ ਸਨ |