ਵਿਦੇਸ਼ ਭੇਜਣ ਦੇ ਝਾਂਸੇ ਠੱਗੀ ਮਾਰਨ ਦੇ ਦੋਸ਼ ਹੇਠ ਚਾਰ ਵਿਰੁੱਧ ਕੇਸ ਦਰਜ
ਢਿਲਵਾਂ, 4 ਅਕਤੂਬਰ (ਗੋਬਿੰਦ ਸੁਖੀਜਾ)-ਵਿਦੇਸ਼ ਭੇਜਣ ਦੇ ਝਾਂਸੇ ਠੱਗੀ ਮਾਰਨ ਦੇ ਕਥਿਤ ਦੋਸ਼ ਹੇਠ ਥਾਣਾ ਢਿਲਵਾਂ ਪੁਲਿਸ ਨੇ ਚਾਰ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਮੰਜੂ ਪਤਨੀ ਬੂਟਾ ਰਾਮ ਵਾਸੀ ਰਾਏਪੁਰ ਅਰਾਈਆਂ ਨੇ ਦੱਸਿਆ ਕਿ ਉਸਦੇ ਬੇਟੇ ਅਤੇ ਨੂੰ ਹ ਨੂੰ ਇੰਗਲੈਂਡ ਭੇਜਣ ਲਈ ਕਥਿਤ ਦੋਸ਼ੀ ਅਮਨਦੀਪ ਸਭਰਵਾਲ, ਉਸਦੀ ਪਤਨੀ ਰੀਨਾ, ਰੂਬੀ ਵਾਸੀਆਨ ਨੂਰਮਹਿਲ ਤੇ ਮਨੀ ਗਿੱਲ ਵਾਸੀ ਨਕੋਦਰ ਨੇ ਉਨ੍ਹਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ | ਸ਼ਿਕਾਇਤ ਦੀ ਜਾਂਚ ਡੀ. ਐਸ.
ਢਿਲਵਾਂ, 4 ਅਕਤੂਬਰ (ਗੋਬਿੰਦ ਸੁਖੀਜਾ)-ਵਿਦੇਸ਼ ਭੇਜਣ ਦੇ ਝਾਂਸੇ ਠੱਗੀ ਮਾਰਨ ਦੇ ਕਥਿਤ ਦੋਸ਼ ਹੇਠ ਥਾਣਾ ਢਿਲਵਾਂ ਪੁਲਿਸ ਨੇ ਚਾਰ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਮੰਜੂ ਪਤਨੀ ਬੂਟਾ ਰਾਮ ਵਾਸੀ ਰਾਏਪੁਰ ਅਰਾਈਆਂ ਨੇ ਦੱਸਿਆ ਕਿ ਉਸਦੇ ਬੇਟੇ ਅਤੇ ਨੂੰ ਹ ਨੂੰ ਇੰਗਲੈਂਡ ਭੇਜਣ ਲਈ ਕਥਿਤ ਦੋਸ਼ੀ ਅਮਨਦੀਪ ਸਭਰਵਾਲ, ਉਸਦੀ ਪਤਨੀ ਰੀਨਾ, ਰੂਬੀ ਵਾਸੀਆਨ ਨੂਰਮਹਿਲ ਤੇ ਮਨੀ ਗਿੱਲ ਵਾਸੀ ਨਕੋਦਰ ਨੇ ਉਨ੍ਹਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ | ਸ਼ਿਕਾਇਤ ਦੀ ਜਾਂਚ ਡੀ.ਐਸ.ਪੀ. ਪੀ.ਬੀ.ਆਈ. ਵਲੋਂ ਕੀਤੀ ਗਈ ਤੇ ਦੋਸ਼ ਸਹੀ ਪਾਏ ਜਾਣ ‘ਤੇ ਡੀ.ਏ. ਲੀਗਲ ਦੀ ਰਾਏ ਲੈਣ ਉਪਰੰਤ ਉਕਤ ਚਾਰਾਂ ਕਥਿਤ ਦੋਸ਼ੀਆਂ ਵਿਰੁੱਧ ਥਾਣਾ ਢਿਲਵਾਂ ਵਿਖੇ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਸਬ ਇੰਸਪੈਕਟਰ ਕੁਲਦੀਪ ਸਿੰਘ ਵਲੋਂ ਕੀਤੀ ਜਾ ਰਹੀ ਹੈ |