04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਸੀਟਾਂ ਦੀ ਵੰਡ ਨਾਲੋਂ ਗਠਜੋੜ ਦੀ ਜਿੱਤ ਵਧੇਰੇ ਅਹਿਮ- ਅਖਿਲੇਸ਼ ਯਾਦਵ

ਲਖਨਊ, 4 ਅਕਤੂਬਰ (ਪੀ.ਟੀ.ਆਈ.)- ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨਾਲ ਸੀਟਾਂ ਦੀ...

ਅਜੀਤ ਡੈਸਕ 04-10-2026

ਲਖਨਊ, 4 ਅਕਤੂਬਰ (ਪੀ.ਟੀ.ਆਈ.)- ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨਾਲ ਸੀਟਾਂ ਦੀ ਵੰਡ ਬਾਰੇ ਗੱਲਬਾਤ ਦੌਰਾਨ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਕਿ ਵੱਖ-ਵੱਖ ਪਾਰਟੀਆਂ ਨੂੰ ਮਿਲਣ ਵਾਲੀਆਂ ਸੀਟਾਂ ਦੀ ਗਿਣਤੀ ਨਾਲੋਂ ਵਿਰੋਧੀ ਗਠਜੋੜ ਦੀ ਜਿੱਤ ਵਧੇਰੇ ਮਹੱਤਵਪੂਰਨ ਹੈ। ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਲੋਕਤੰਤਰ, ਸੰਵਿਧਾਨ ਤੇ ਰਾਖਵੇਂਕਰਨ ਦੀ ਰਾਖੀ ਲਈ ਸਾਂਝੇ ਯਤਨਾਂ ਦੀ ਲੋੜ ਹੈ।

‘ਐਕਸ’ ’ਤੇ ਇਕ ਪੋਸਟ ’ਚ ਯਾਦਵ ਨੇ ਕਿਹਾ ਕਿ ਜਦੋਂ ਮਕਸਦ ਸਪੱਸ਼ਟ ਹੋਵੇ ਤਾਂ ਮਿਲ-ਜੁਲ ਕੇ ਸਹਿਯੋਗ ਹੁੰਦਾ ਹੈ। ਜਦੋਂ ਮੰਜ਼ਿਲ ਸਾਹਮਣੇ ਹੋਵੇ ਤਾਂ ਸਫ਼ਰ ਆਸਾਨ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਹਿਮ ਮੁੱਦਾ ਇਹ ਨਹੀਂ ਹੈ ਕਿ ਗਠਜੋੜ ਦੇ ਹਰੇਕ ਭਾਈਵਾਲ ਨੂੰ ਕਿੰਨੀਆਂ ਸੀਟਾਂ ਮਿਲਦੀਆਂ ਹਨ ਜਾਂ ਕਿਹੜੀ ਸੀਟ ਕਿਸ ਨੂੰ ਮਿਲਦੀ ਹੈ, ਸਗੋਂ ਇਹ ਯਕੀਨੀ ਬਣਾਉਣਾ ਹੈ ਕਿ ਗਠਜੋੜ ਜੇਤੂ ਰਹੇ। ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 2027 ਵਿਚ ਹੋਣੀਆਂ ਤੈਅ ਹਨ। ਫਿਲਹਾਲ, 403 ਮੈਂਬਰੀ ਉੱਤਰ ਪ੍ਰਦੇਸ਼ ਵਿਧਾਨ ਸਭਾ ’ਚ ਕਾਂਗਰਸ ਦੇ 2 ਵਿਧਾਇਕ ਹਨ, ਜਦਕਿ ਸਮਾਜਵਾਦੀ ਪਾਰਟੀ ਦੇ 101 ਵਿਧਾਇਕ ਹਨ।

ਪਿਛਲੀ ਖ਼ਬਰ ਲੋਕਾਂ ’ਚ ਹਿੰਮਤ ਆ ਰਹੀ ਹੈ, ਬਦਲਾਅ ਆਵੇਗਾ- ਫਾਰੂਕ ਅਬਦੁੱਲ੍ਹਾ ਅਗਲੀ ਖ਼ਬਰ ਮੋਹਾਲੀ ਦੇ ਏਅਰਪੋਰਟ ਰੋਡ 'ਤੇ ਮਹਿੰਦਰਾ ਦੀ ਟੀ.ਯੂ.ਵੀ. ਗੱਡੀ ਨੂੰ ਲੱਗੀ ਅੱਗ