05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਮਾਡਰਨ ਜੇਲ੍ਹ 'ਚ ਤਾਇਨਾਤ ਪੁਲਿਸ ਕਰਮਚਾਰੀ ਪਾਸੋਂ ਨਸ਼ੀਲਾ ਪਦਾਰਥ ਬਰਾਮਦ

ਅਜੀਤ ਡੈਸਕ 21-11-2025
ਕਪੂਰਥਲਾ, 20 ਨਵੰਬਰ (ਸਡਾਨਾ)-ਮਾਡਰਨ ਜੇਲ੍ਹ ਵਿਚ ਤਾਇਨਾਤ ਪੁਲਿਸ ਕਰਮਚਾਰੀ ਪਾਸੋਂ ਨਸ਼ੀਲਾ ਪਦਾਰਥ ਮਿਲਣ ਦੇ ਮਾਮਲੇ ਵਿਚ ਕੋਤਵਾਲੀ ਪੁਲਿਸ ਨੇ ਸੀਨੀਅਰ ਸਿਪਾਹੀ ਵਿਰੁੱਧ ਕੇਸ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ | ਆਪਣੀ ਸ਼ਿਕਾਇਤ ਵਿਚ ਜੇਲ੍ਹ ਦੇ ਸਹਾਇਕ ਸੁਪਰਡੈਂਟ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਜੇਲ੍ਹ ਅੰਦਰ ਸਵੇਰ ਦੇ ਸਮੇਂ ਡਿਊਟੀ 'ਤੇ ਆਏ ਸੀਨੀਅਰ ਸਿਪਾਹੀ ਧਰਮਿੰਦਰ ਸਿੰਘ ਦੀ ਜਦੋਂ ਜੇਲ੍ਹ ਅੰਦਰ ਦਾਖਲ ਹੋਣ ਸਮੇਂ ਡਿਉੜੀ ਵਿਚ ਤਲਾਸ਼ੀ ਲਈ ਗਈ ਤਾਂ ਉਸ ਪਾਸੋਂ 15.20 ਗ੍ਰਾਮ ਕਾਲੇ ਰੰਗ ਦਾ ਨਸ਼ੀਲਾ ਪਦਾਰਥ ਅਤੇ 39.20 ਗ੍ਰਾਮ ਚਿੱਟੇ ਰੰਗ ਦਾ ਨਸ਼ੀਲਾ ਪਦਾਰਥ ਤੇ 70 ਗ੍ਰਾਮ ਤੰਬਾਕੂ ਬਰਾਮਦ ਹੋਇਆ | ਜਿਸ ਤਹਿਤ ਉਕਤ ਕਰਮਚਾਰੀ ਧਰਮਿੰਦਰ ਸਿੰਘ ਵਾਸੀ ਫ਼ਤਿਹਗੜ੍ਹ ਚੂੜੀਆਂ ਵਿਰੁੱਧ ਕੇਸ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਸੜਕ ਹਾਦਸੇ ਸੰਬੰਧੀ ਪੁਲਿਸ ਕਾਰਵਾਈ 'ਚ ਦੇਰੀ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਵਲੋਂ ਰੋਸ ਵਿਖਾਵਾ ਅਗਲੀ ਖ਼ਬਰ ਨੰਬਰਦਾਰਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਹੱਕੀ ਮੰਗਾਂ ਤੁਰੰਤ ਪ੍ਰਵਾਨ ਕੀਤੀਆਂ ਜਾਣ-ਜਰਨੈਲ ਸਿੰਘ ਬਾਜਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।