ਸਰਦੂਲਗੜ੍ਹ (ਮਾਨਸਾ), 5 ਅਕਤੂਬਰ (ਜੀਐਮ ਅਰੋੜਾ)- ਸਥਾਨਕ ਸ਼ਹਿਰ ਦੇ ਨਿਵਾਸੀ ਡਾਕਟਰ ਬਿਕਰਜੀਤ ਸਿੰਘ ਸਾਧੂਵਾਲਾ ਅਤੇ ਵੀਰਪਾਲ ਕੌਰ ਸਾਧੂ ਵਾਲਾ ਦੀ ਲੜਕੀ ਹਰਮਨਪ੍ਰੀਤ ਕੌਰ ਨੇ ਯੂ. ਪੀ. ਐਸ. ਸੀ., ਸੀ. ਏ. ਪੀ. ਐਫ. ਅਸਿਸਟੈਂਟ ਕਮਾਂਡੈਂਟ ਪ੍ਰੀਖਿਆ 2025 ਆਲ ਇੰਡੀਆ ਵਿਚੋਂ 78ਵਾਂ ਰੈਂਕ ਹਾਸਲ ਕਰਕੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ।
ਅੱਜ ਹਰਮਨਪ੍ਰੀਤ ਕੌਰ ਵਲੋਂ 78ਵਾਂ ਰੈਂਕ ਹਾਸਿਲ ਕਰਨ ਤੇ ਉਨ੍ਹਾਂ ਦੇ ਘਰ ਸੈਂਕੜੇ ਸ਼ਹਿਰ ਵਾਸੀਆਂ ਨੇ ਪਹੁੰਚ ਕੇ ਵਧਾਈਆਂ ਦਿੱਤੀਆਂ। ਦੱਸਣ ਯੋਗ ਹੈ ਕਿ ਹਰਮਨਪ੍ਰੀਤ ਕੌਰ ਦੇ ਪਿਤਾ ਅਤੇ ਮਾਤਾ ਸਰਕਾਰੀ ਅਧਿਆਪਕ ਹਨ ਉੱਥੇ ਉਸ ਦੇ ਪਿਤਾ ਸਮਾਜ ਸੇਵੀ ਕੰਮਾਂ ਵਿਚ ਵੀ ਮੋਹਰੀ ਰਹਿੰਦੇ ਹਨ।