05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਨੰਬਰਦਾਰਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਹੱਕੀ ਮੰਗਾਂ ਤੁਰੰਤ ਪ੍ਰਵਾਨ ਕੀਤੀਆਂ ਜਾਣ-ਜਰਨੈਲ ਸਿੰਘ ਬਾਜਵਾ

ਅਜੀਤ ਡੈਸਕ 21-11-2025
ਕਪੂਰਥਲਾ, 20 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਪੰਜਾਬ ਨੰਬਰਦਾਰ ਐਸੋਸੀਏਸ਼ਨ ਜ਼ਿਲ੍ਹਾ ਕਪੂਰਥਲਾ ਦੇ ਇਕ ਵਫ਼ਦ ਨੇ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਬਾਜਵਾ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਨੂੰ ਮੰਗ ਪੱਤਰ ਦਿੱਤਾ, ਜਿਸ 'ਚ ਮੰਗ ਕੀਤੀ ਗਈ ਕਿ ਕਪੂਰਥਲਾ ਤੇ ਸਬ ਤਹਿਸੀਲ ਢਿਲਵਾਂ ਦੇ ਨੰਬਰਦਾਰਾਂ ਦਾ ਮਾਣ ਭੱਤੇ ਦਾ ਬਕਾਇਆ ਬਿਨਾਂ ਦੇਰੀ ਉਨ੍ਹਾਂ ਦੇ ਖਾਤਿਆਂ ਵਿਚ ਪਾਇਆ ਜਾਵੇ | ਮਾਣ ਭੱਤਾ ਹਰ ਮਹੀਨੇ 5 ਹਜ਼ਾਰ ਰੁਪਏ ਕੀਤਾ ਜਾਵੇ, ਹਰ ਮਾਲ ਸਰਕਲ ਵਿਚ ਪਟਵਾਰੀ ਦੀ ਨਿਯੁਕਤੀ ਕੀਤੀ ਜਾਵੇ, ਸ਼ਿਕਾਇਤ ਨਿਵਾਰਨ ਕਮੇਟੀਆਂ ਵਿਚ ਨੰਬਰਦਾਰਾਂ ਨੂੰ ਨੁਮਾਇੰਦਗੀ ਦਿੱਤੀ ਜਾਵੇ, ਨੰਬਰਦਾਰਾਂ ਦੇ ਬੈਠਣ ਲਈ ਤਹਿਸੀਲ ਤੇ ਕਚਹਿਰੀਆਂ ਵਿਚ ਕਮਰਾ ਅਲਾਟ ਕੀਤਾ ਜਾਵੇ, ਨੰਬਰਦਾਰਾਂ ਨੂੰ ਟੋਲ ਪਲਾਜ਼ਾ ਤੇ ਬੱਸ ਕਿਰਾਇਆ ਫ਼ਰੀ ਕੀਤਾ ਜਾਵੇ | ਮੰਗ ਪੱਤਰ ਪ੍ਰਾਪਤ ਕਰਨ ਉਪਰੰਤ ਡਿਪਟੀ ਕਮਿਸ਼ਨਰ ਨੇ ਐਸੋਸੀਏਸ਼ਨ ਦੀਆਂ ਯੋਗ ਮੰਗਾਂ 'ਤੇ ਕਾਰਵਾਈ ਦਾ ਭਰੋਸਾ ਦਿਵਾਇਆ | ਇਸ ਤੋਂ ਪਹਿਲਾਂ ਐਸੋਸੀਏਸ਼ਨ ਦੀ ਇਕ ਮੀਟਿੰਗ ਹੋਈ, ਜਿਸ ਵਿਚ ਨੰਬਰਦਾਰਾਂ ਦੀਆਂ ਭਖਦੀਆਂ ਮੰਗਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ | ਐਸੋਸੀਏਸ਼ਨ ਦੇ ਪ੍ਰਧਾਨ ਜਰਨੈਲ ਸਿੰਘ ਬਾਜਵਾ ਨੇ ਕਿਹਾ ਕਿ ਨੰਬਰਦਾਰ ਲੰਮੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਹਨ, ਪਰ ਸਰਕਾਰ ਵਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ | ਉਨ੍ਹਾਂ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀਆਂ ਹੱਕੀ ਮੰਗਾਂ ਤੁਰੰਤ ਪ੍ਰਵਾਨ ਕੀਤੀਆਂ ਜਾਣ | ਐਸੋਸੀਏਸ਼ਨ ਦੇ ਪ੍ਰਧਾਨ ਨੇ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਕੋਈ ਵੀ ਰਜਿਸਟਰੀ ਹਲਕੇ ਦੇ ਨੰਬਰਦਾਰ ਕੋਲੋਂ ਹੀ ਤਸਦੀਕ ਕਰਵਾਈ ਜਾਵੇ, ਇਸ ਮੌਕੇ ਸੁਰਿੰਦਰ ਸਿੰਘ ਖਾਲ਼ੂ, ਬਸੰਤ ਸਿੰਘ ਕੋਲੀਆਂਵਾਲ, ਕਮਲਜੀਤ ਸਿੰਘ ਖੈੜਾ, ਤਰਲੋਕ ਸਿੰਘ ਮਜ਼ਾਦਪੁਰ, ਬਲਬੀਰ ਸਿੰਘ ਕੋਟ ਕਰਾਰ ਖਾਂ, ਮੇਜਰ ਸਿੰਘ ਸਾਹੀ ਤਲਵੰਡੀ, ਪ੍ਰੀਤਮ ਸਿੰਘ ਚੱਕੋਕੀ, ਗੁਰਬਖ਼ਸ਼ ਸਿੰਘ, ਪ੍ਰਭਜੋਤ ਕੌਰ ਰੂਪਨ ਨਗਰ, ਊਧਮ ਸਿੰਘ, ਕੇਵਲ ਸਿੰਘ, ਕੁਲਦੀਪ ਸਿੰਘ ਖਾਲ਼ੂ, ਰਣਜੀਤ ਸਿੰਘ, ਸੰਜੀਵ ਕੁਮਾਰ ਹੈਪੀ, ਰੇਸ਼ਮ ਸਿੰਘ, ਸਰਬਜੀਤ ਸਿੰਘ, ਸਰਵਣ ਸਿੰਘ, ਸੁਰਜੀਤ ਸਿੰਘ, ਸਤਨਾਮ ਸਿੰਘ ਸੈਫਲਾਬਾਦ, ਬਲਜਿੰਦਰ ਸਿੰਘ, ਭੁਪਿੰਦਰ ਸਿੰਘ ਵਾਲੀਆ, ਤਲਵਿੰਦਰਜੀਤ ਸਿੰਘ, ਸ਼ਿੰਦਰ ਸਿੰਘ (ਸਾਰੇ ਨੰਬਰਦਾਰ) ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
ਪਿਛਲੀ ਖ਼ਬਰ ਮਾਡਰਨ ਜੇਲ੍ਹ 'ਚ ਤਾਇਨਾਤ ਪੁਲਿਸ ਕਰਮਚਾਰੀ ਪਾਸੋਂ ਨਸ਼ੀਲਾ ਪਦਾਰਥ ਬਰਾਮਦ ਅਗਲੀ ਖ਼ਬਰ ਤੇਜ਼ ਰਫ਼ਤਾਰੀ ਟਰੱਕ ਨੇ ਆਲੂਆਂ ਦੀ ਟਰਾਲੀ ਨੂੰ ਮਾਰੀ ਫ਼ੇਟ, ਨੌਜਵਾਨ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।