03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਪ੍ਰਕਾਸ਼ ਪੁਰਬ ਮੌਕੇ ਡਡਵਿੰਡੀ ਵਿਖੇ ਵਿਸ਼ਾਲ ਲੰਗਰ 5 ਨੂੰ

ਅਜੀਤ ਡੈਸਕ 03-11-2025
ਡਡਵਿੰਡੀ, 2 ਨਵੰਬਰ (ਦਿਲਬਾਗ ਸਿੰਘ ਝੰਡ)-ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਮੌਕੇ ਦਾਣਾ ਮੰਡੀ ਡਡਵਿੰਡੀ ਨੇੜੇ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਡਡਵਿੰਡੀ ਵਿਖੇ 5 ਨਵੰਬਰ ਨੂੰ ਵਿਸ਼ਾਲ ਲੰਗਰ ਲਗਾਇਆ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਸਰਪੰਚ ਜਥੇਦਾਰ ਜਸਬੀਰ ਸਿੰਘ ਡਡਵਿੰਡੀ ਨੇ ਦੱਸਿਆ ਕਿ ਸਮੂਹ ਨਗਰ ਨਿਵਾਸੀਆਂ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ, ਪਰਵਾਸੀ ਭਾਰਤੀਆਂ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ, ਸਭਾ ਸੁਸਾਇਟੀਆਂ, ਖੇਡ ਕਲੱਬਾਂ, ਨੌਜਵਾਨ ਸਭਾਵਾਂ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਡਡਵਿੰਡੀ ਵਿਖੇ ਸੰਗਤਾਂ ਦੇ ਛਕਣ ਲਈ ਮੱਕੀ ਦੀ ਰੋਟੀ ਤੇ ਸਰੋਂ੍ਹ ਦੇ ਸਾਗ ਅਤੇ ਚਾਹ ਪਕੌੜਿਆਂ ਦਾ ਵਿਸ਼ਾਲ ਲੰਗਰ ਲਗਾਇਆ ਜਾਵੇਗਾ |
ਪਿਛਲੀ ਖ਼ਬਰ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅਣਦੇਖਾ ਨਾ ਕਰੇ-ਅਧਿਆਪਕ ਦਲ ਅਗਲੀ ਖ਼ਬਰ ਡੇਰਾ ਸ੍ਰੀ ਹਰਿਗੋਬਿੰਦਗੜ੍ਹ ਸਾਹਿਬ ਭੋਗਪੁਰ ਵਿਖੇ ਧਾਰਮਿਕ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।