17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਬਿਨਾਂ ਨੰਬਰ ਪਲੇਟਾਂ ਤੋਂ ਸੜਕਾਂ 'ਤੇ ਦੌੜਦੇ ਟਿੱਪਰ/ਟਰਾਲਿਆਂ ਤੋਂ ਲੋਕ ਪਰੇਸ਼ਾਨ

ਅਜੀਤ ਡੈਸਕ 20-07-2025
ਨਡਾਲਾ, 19 ਜੁਲਾਈ (ਰਘਬਿੰਦਰ ਸਿੰਘ)- ਭਾਵੇਂ ਕਿ ਐਸ.ਡੀ.ਐਮ. ਭੁਲੱਥ ਵੱਲੋਂ ਸਬ- ਡਵੀਜ਼ਨ ਭੁਲੱਥ ਦੀਆਂ ਸੜਕਾਂ 'ਤੇ ਨਡਾਲਾ ਚੌਂਕ ਤੋਂ ਬੇਗੋਵਾਲ ਟਾਂਡਾ ਰੋਡ ਤੱਕ ਲਗਾਈ ਭਾਰੀ ਟਿੱਪਰ/ਟਰੱਕ/ਟਰਾਲਿਆਂ ਦੀ ਆਮਦ 'ਤੇ ਸਵੇਰੇ 7 ਵਜੇ ਤੋਂ ਰਾਤ 9 ਵਜੇ ਤੱਕ ਪਾਬੰਦੀ ਲੱਗੀ ਹੋਈ ਹੈ ਪਰ ਇਹ ਪਾਬੰਦੀ ਸਿਰਫ਼ ਕਾਗਜ਼ਾਂ ਤੱਕ ਹੀ ਸੀਮਿਤ ਹੋ ਕਿ ਰਹਿ ਗਈ ਹੈ ਕਿਉਂਕਿ ਪਾਬੰਦੀ ਦੇ ਬਾਵਜੂਦ ਵੀ ਨਡਾਲਾ-ਬੇਗੋਵਾਲ-ਭੁਲੱਥ ਸੜਕ ਤੋਂ ਦਿਨ ਵੇਲੇ ਭਾਰੀ ਟਰੱਕ ਟਰਾਲੇ ਲੰਘ ਰਹੇ ਹਨ | ਹੋਰ ਤਾਂ ਹੋਰ ਇਨ੍ਹਾਂ ਵਿਚ ਬਿਨਾਂ ਨੰਬਰ ਪਲੇਟ ਟਿਪਰ ਵੀ ਸ਼ਾਮਿਲ ਹਨ ਜੋ ਕਿ ਰੇਤਾ/ਕਰੈਸ਼ਰ ਨੂੰ ਬਿਨਾ ਢਕੇ ਹੀ ਐਸ.ਡੀ.ਐਮ. ਦੇ ਹੁਕਮਾਂ ਦੀਆਂ ਧੱਜੀਆਂ ਉਡਾ ਰਹੀਆਂ ਹਨ ਕਿਉਂਕਿ ਨਡਾਲਾ ਤੋਂ ਲੈ ਕੇ ਬੇਗੋਵਾਲ-ਟਾਂਡਾ ਰੋਡ ਤੱਕ ਕੋਈ ਨਾਕਾਬੰਦੀ ਨਹੀਂ | ਕੋਈ ਚੈਕਿੰਗ ਨਹੀਂ, ਕੋਈ ਪੁਲਿਸ ਮੁਲਾਜ਼ਮ ਨਹੀਂ | ਇੱਥੇ ਦੱਸ ਦੇਈਏ ਕਿ ਇਹ ਟਿੱਪਰ ਟਰਾਲੇ ਮਾਲਵਾ ਤੋਂ ਜੰਮੂ ਕਸ਼ਮੀਰ ਵੱਲ ਜਾਣ ਲਈ, ਜਲੰਧਰ ਪਠਾਨਕੋਟ ਮਾਰਗ 'ਤੇ ਲੱਗਦੇ ਭਾਰੀ ਟੋਲ ਟੈਕਸ ਤੋਂ ਬਚਾ ਲਈ ਕਾਫ਼ੀ ਸਮੇਂ ਤੋਂ ਇਸ ਸੜਕ ਦੀ ਵਰਤੋਂ ਕਰ ਰਹੇ ਹਨ | ਪੇਂਡੂ ਸੰਘਣੀ ਆਬਾਦੀ ਵਾਲੇ ਖੇਤਰ 'ਚੋਂ ਲੰਘਦੇ ਇਹਨਾਂ ਤੇਜ਼ ਰਫ਼ਤਾਰ ਟਰਾਲਿਆਂ ਕਾਰਨ ਕਾਫ਼ੀ ਮੌਤਾਂ ਵੀ ਹੋਈਆਂ ਤੇ ਕਈ ਲੋਕ ਜ਼ਖਮੀ ਵੀ ਹੋਏ ਹਨ | ਲੋਕਾਂ ਦੇ ਵਿਰੋਧ ਤੇ ਐਸ.ਡੀ.ਐਮ. ਭੁਲੱਥ ਨੇ ਇਹਨਾਂ ਦੀ ਆਮਦ 'ਤੇ ਸਵੇਰੇ 7 ਵਜੇ ਤੋਂ ਰਾਤ 9 ਵਜੇ ਤੱਕ ਪਾਬੰਦੀ ਲਾਈ ਹੋਈ ਹੈ ਜਿਸਦੀ ਮਿਆਦ 12 ਅਗਸਤ 2025 ਹੈ ਪਰ ਪੁਲਿਸ ਪ੍ਰਸ਼ਾਸਨ ਵਲੋਂ ਇਨ੍ਹਾਂ 'ਤੇ ਕੋਈ ਰੋਕ ਟੋਕ ਨਹੀਂ | ਪੁਲਿਸ ਦਾ ਵੀ ਆਪਣਾ ਤਰਕ ਹੈ ਕਿ ਚੌਂਕੀ ਥਾਣਿਆਂ ਵਿਚ ਮੁਲਾਜ਼ਮਾਂ ਦੀ ਵੱਡੀ ਘਾਟ ਹੋਣ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਬੰਧੀ ਇਲਾਕਾ ਵਾਸੀ ਹਰਜਿੰਦਰ ਸਿੰਘ ਸਾਹੀ, ਮਨਜਿੰਦਰ ਸਿੰਘ ਲਾਡੀ, ਕੁਲਦੀਪ ਸਿੰਘ ਟਾਂਡੀ, ਜਰਨੈਲ ਸਿੰਘ ਟਾਂਡੀ, ਜੋਗਾ ਸਿੰਘ ਇਬਰਾਹੀਮਵਾਲ, ਜਸਵਿੰਦਰ ਸਿੰਘ ਪੌਂਪੀ ਨੇ ਮੰਗ ਕੀਤੀ ਕਿ ਟਰੱਕ ਟਰਾਲਿਆਂ ਦੀ ਆਮਦ 'ਤੇ ਲੱਗੀ ਪਾਬੰਦੀ ਨੂੰ ਕਾਗਜ਼ਾਂ ਤੱਕ ਹੀ ਸੀਮਿਤ ਨਾ ਰੱਖਿਆ ਜਾਵੇ ਤੇ ਐਸ.ਡੀ.ਐਮ. ਦੇ ਹੁਕਮਾਂ ਨੂੰ ਸਖ਼ਤੀ ਨਾਲ ਲਾਗੂ ਕਰਦਿਆਂ ਸੁਭਾਨਪੁਰ ਤੇ ਬੇਗੋਵਾਲ ਪੱਕੀ ਨਾਕਾਬੰਦੀ ਕਰਦਿਆਂ ਦਿਨ ਵੇਲੇ ਇਨ੍ਹਾਂ ਦੀ ਰੋਕ ਯਕੀਨੀ ਬਣਾਈ ਜਾਵੇ |
ਪਿਛਲੀ ਖ਼ਬਰ ਸੜਕਾਂ ਕਿਨਾਰੇ ਬੂਟੇ ਲਗਾਉਣ ਦੀ ਮੁਹਿੰਮ ਨੂੰ ਮਲੀਆਮੇਟ ਕਰ ਰਹੇ ਗੁੱਜਰਾਂ ਦੇ ਪਸ਼ੂ ਅਗਲੀ ਖ਼ਬਰ -ਆਲ ਇੰਡੀਆ ਸੈਨਿਕ ਸਕੂਲ ਕੌਮੀ ਖੇਡਾਂ 2025 - ਗਰੁੱਪ-ਏ 'ਚ ਬਾਸਕਟਬਾਲ ਦੇ ਮੁਕਾਬਲੇ 'ਚ ਮੇਜ਼ਬਾਨ ਸੈਨਿਕ ਸਕੂਲ ਕਪੂਰਥਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।