17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀ ਗਦਰੀ ਬਾਬਾ ਲਾਇਬ੍ਰੇਰੀ ਪਹੁੰਚੇ

ਅਜੀਤ ਡੈਸਕ 20-07-2025
ਕਾਲਾ ਸੰਘਿਆਂ, 19 ਜੁਲਾਈ (ਬਲਜੀਤ ਸਿੰਘ ਸੰਘਾ)- ਸਥਾਨਕ ਕਸਬੇ 'ਚ ਜਲੰਧਰ ਰੋਡ 'ਤੇ ਫਰਜ਼ ਸੇਵਾ ਸੁਸਾਇਟੀ ਕੰਪਲੈਕਸ ਵਿਖੇ ਸਥਿਤ ਗਦਰੀ ਬਾਬਿਆਂ ਦੀ ਯਾਦ ਵਿਚ ਬਣੀ ਅਮਰ ਪ੍ਰੀਤਮ ਲਾਇਬ੍ਰੇਰੀ ਵਿਖੇ ਲਵਲੀ ਯੂਨੀਵਰਸਿਟੀ ਦੇ ਬੀ.ਬੀ.ਏ. ਦੇ ਵਿਦਿਆਰਥੀਆਂ ਦਾ ਵਫ਼ਦ ਵਿਸ਼ੇਸ਼ ਤੌਰ 'ਤੇ ਪਹੁੰਚਿਆ | ਵਿਦਿਆਰਥੀਆਂ ਵੱਲੋਂ ਲਾਇਬ੍ਰੇਰੀ 'ਚ ਸਮਾਂ ਬਿਤਾਉਣ ਤੇ ਕਿਤਾਬਾਂ ਆਦਿ ਪੜ੍ਹਨ ਉਪਰੰਤ ਫਰਜ਼ ਸੇਵਾ ਸੁਸਾਇਟੀ ਕੰਪਲੈਕਸ ਦੀ ਸਫ਼ਾਈ ਕੀਤੀ ਗਈ ਤੇ ਗਦਰੀ ਬਾਬਾ ਹਰਨਾਮ ਸਿੰਘ ਸਕੂਲ ਸੀਨੀਅਰ ਸੈਕੰਡਰੀ ਸਕੂਲ ਦੀ ਖੇਡ ਗਰਾਊਾਡ ਦੁਆਲੇ ਬੂਟੇ ਲਗਾਏ ਗਏ | ਇਸ ਮੌਕੇ ਲਾਇਬਰੇਰੀ 'ਚ ਪੱਤਰਕਾਰ ਮੰਚ ਦੇ ਪ੍ਰਧਾਨ ਬਲਜੀਤ ਸਿੰਘ ਸੰਘਾ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਿੱਦਿਆ ਮਨੁੱਖ ਦੀ ਜ਼ਿੰਦਗੀ ਦੀ ਅਸਲ ਨੀਂਹ ਹੈ | ਸੇਵਾ-ਮੁਕਤ ਇੰਸਪੈਕਟਰ ਅਤੇ ਸਰਪੰਚ ਕੁਲਵੰਤ ਸਿੰਘ ਮਾਧੋਪੁਰ ਨੇ ਕਿਹਾ ਕਿ ਵਾਤਾਵਰਨ ਦੀ ਸੰਭਾਲ ਤੇ ਚੰਗੇਰੇ ਭਵਿੱਖ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਤੇ ਪਾਲਣੇ ਚਾਹੀਦੇ ਹਨ | ਯੂਨੀਵਰਸਿਟੀ ਤੋਂ ਆਏ ਵਿਦਿਆਰਥੀਆਂ ਵਿਚ ਹਰਿਨੂਰ ਕੌਰ, ਗੁਰਨੂਰ ਸਿੰਘ, ਕੇਤਨ ਰਾਉਤ, ਆਰੀਅਨ ਚੌਧਰੀ, ਸਲੋਨੀ ਕੁਮਾਰੀ, ਹਰਕੰਵਰਜੀਤ ਸਿੰਘ, ਹਰਨੇਕ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸ੍ਰੀ ਦਰਬਾਰ ਸਾਹਿਬ ਨੂੰ ਧਮਕੀਆਂ ਦੇਣ ਵਾਲੇ ਨੂੰ ਜਲਦੀ ਗਿ੍ਫ਼ਤਾਰ ਕੀਤਾ ਜਾਵੇ- ਖ਼ਾਲਸਾ, ਥਿੰਦ, ਠੱਠਾ ਅਗਲੀ ਖ਼ਬਰ ਮਾਡਰਨ ਜੇਲ੍ਹ ਦੇ ਹਵਾਲਾਤੀਆਂ ਪਾਸੋਂ ਨਸ਼ੀਲਾ ਪਦਾਰਥ ਤੇ ਮੋਬਾਈਲ ਫ਼ੋਨ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।