ਫਗਵਾੜਾ, 19 ਜੁਲਾਈ (ਹਰਜੋਤ ਸਿੰਘ ਚਾਨਾ)- ਇੱਕ ਨਾਬਾਲਗ ਲੜਕੀ ਨੂੰ ਨਾਜਾਇਜ਼ ਤੌਰ 'ਤੇ ਹਿਰਾਸਤ 'ਚ ਰੱਖਣ ਦੇ ਸਬੰਧ 'ਚ ਸਿਟੀ ਪੁਲਿਸ ਨੇ ਇੱਕ ਵਿਅਕਤੀ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸਦੀ ਲੜਕੀ ਜੋ ਕਿ ਨਾਬਾਲਗ ਹੈ ਤੇ ਉਹ ਉਸ ਨੂੰ ਮੁਹੱਲਾ ਬਾਬਾ ਬਾਲਕ ਨਾਥ ਕਟਿਹਰਾ ਚੌਕ ਵਿਖੇ ਛੱਡ ਕੇ ਗਿਆ ਸੀ ਤੇ ਜਦੋਂ ਵਾਪਸ ਲੈਣ ਆਇਆ ਤਾਂ ਉਹ ਉੱਥੇ ਨਹੀਂ ਸੀ ਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਉਸਦੀ ਲੜਕੀ ਨੂੰ ਦਿਨੇਸ਼ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਮੁਹੱਲਾ ਬਾਬਾ ਬਾਲਕ ਨਾਥ ਕਟਿਹਰਾ ਚੌਂਕ ਨੇ ਆਪਣੀ ਹਿਰਾਸਤ 'ਚ ਰੱਖਿਆ ਹੋਇਆ ਹੈ ਜਿਸ ਸਬੰਧ 'ਚ ਪੁਲਿਸ ਨੇ ਕੇਸ ਦਰਜ ਕੀਤਾ ਹੈ |