29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਸਿਹਤ ਵਿਭਾਗ ਦੀ ਟੀਮ ਨੇ ਥਾਣਿਆਂ 'ਚ ਕੀਤਾ ਡੇਂਗੂ ਸਰਵੇ <br/>

ਅਜੀਤ ਡੈਸਕ 19-07-2025
ਬਲਾਕ ਸੰਗਤ ਦੇ ਥਾਣੇ ਤੇ ਚੌਕੀਆਂ 'ਚ ਮੁਲਾਜ਼ਮਾਂ ਨੂੰ ਕੀਤਾ ਗਿਆ ਜਾਗਰੂਕ
ਸੰਗਤ ਮੰਡੀ, 18 ਜੁਲਾਈ (ਸੁਖਤੇਜ ਧਾਲੀਵਾਲ)-ਸਿਹਤ ਵਿਭਾਗ ਵਲੋਂ ਚਲਾਈ ਜਾ ਰਹੀ ਡੇਂਗੂ ਵਿਰੋਧੀ ਮੁਹਿੰਮ ਦੇ ਤਹਿਤ ਸ਼ੁੱਕਰਵਾਰ ਨੂੰ ਡਰਾਈ-ਡੇ ਮÏਕੇ ਬਲਾਕ ਸੰਗਤ ਦੇ ਪੁਲਿਸ ਥਾਣੇ ਤੇ ਚੌਕੀਆਂ ਵਿਚ ਡੇਂਗੂ ਸਰਵੇ ਕੀਤਾ ਗਿਆ, ਜਿਸ ਲਈ ਵੱਖ-ਵੱਖ ਸਬ ਸੈਂਟਰਾਂ ਤੋਂ ਸਿਹਤ ਵਰਕਰਾਂ ਨੂੰ ਨਿਯੁਕਤ ਕੀਤਾ ਗਿਆ ਸੀ¢ ਇਸ ਮੌਕੇ ਲਾਰਵੇ ਦੀ ਭਾਲ ਤੋਂ ਇਲਾਵਾ ਪੁਲਿਸ ਕਰਮਚਾਰੀਆਂ ਨੂੰ ਡੇਂਗੂ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ ਗਈ¢ ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਪਮਿਲ ਬਾਂਸਲ ਨੇ ਕਿਹਾ ਕਿ ਡੇਂਗੂ ਬੁਖ਼ਾਰ ਮਾਦਾ ਐਡੀਜ ਅਜੈਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ¢ ਮੱਛਰ ਕੂਲਰਾਂ, ਕੰਟੇਨਰਾਂ, ਫਰਿਜ਼ ਦੇ ਪਿੱਛੇ ਲੱਗੀਆਂ ਟ੍ਰੈਆਂ, ਗਮਲਿਆਂ, ਘਰਾਂ ਦੀਆਂ ਛੱਤਾਂ ਉਪਰ ਪਏ ਕਬਾੜ, ਟਾਇਰ ਆਦਿ ਵਿਚ ਖੜ੍ਹੇ ਸਾਫ਼ ਪਾਣੀ ਵਿਚ ਪੈਦਾ ਹੁੰਦਾ ਹੈ¢ ਬਲਾਕ ਐਜੂਕੇਟਰ ਸਾਹਿਲ ਪੁਰੀ ਨੇ ਦੱਸਿਆ ਕਿ ਇਕ ਹਫ਼ਤੇ ਦੇ ਅੰਦਰ-ਅੰਦਰ ਅੰਡੇ ਤੋਂ ਪੂਰਾ ਅਡੱਲਟ ਮੱਛਰ ਬਣ ਕੇ ਤਿਆਰ ਹੋ ਜਾਂਦਾ ਹੈ¢ ਸਿਹਤ ਸੁਪਰਵਾਈਜ਼ਰ ਦਰਸ਼ਪ੍ਰੀਤ ਸਿੰਘ, ਸੁਖਰਾਜ ਸਿੰਘ ਤੇ ਓਮ ਪ੍ਰਕਾਸ਼ ਨੇ ਦੱਸਿਆ ਕਿ ਤੇਜ਼ ਬੁਖ਼ਾਰ, ਸਿਰ ਦਰਦ, ਮਾਸਪੇਸ਼ੀਆ ਵਿਚ ਦਰਦ, ਚਮੜੀ ਤੇ ਦਾਣੇ, ਅੱਖਾਂ ਦੇ ਪਿਛਲੇ ਹਿੱਸੇ ਵਿਚ ਦਰਦ, ਮਸੂੜਿ੍ਹਆਂ ਤੇ ਨੱਕ ਵਿਚ ਖੂਨ ਵਗਣਾ ਡੇਂਗੂ ਬੁਖ਼ਾਰ ਦੇ ਲਛਣ ਹਨ¢

ਪਿਛਲੀ ਖ਼ਬਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਵਿਰੁੱਧ ਕਾਨੂੰਨ ਬਣਾਉਣਾ 'ਆਪ' ਸਰਕਾਰ ਦੀ ਅਹਿਮ ਪ੍ਰਾਪਤੀ-ਵਿਧਾਇਕ ਸਿੱਧੂ <br/> ਅਗਲੀ ਖ਼ਬਰ ਚਿੱਟੇ ਸਮੇਤ 2 ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।