ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਫੜੇ
ਅਜੀਤ ਡੈਸਕ
18-07-2025
ਨਕਲੀ ਦੁੱਧ ਦੀ ਵਿੱਕਰੀ ਜ਼ੋਰਾਂ 'ਤੇ, ਸਬੰਧਿਤ ਵਿਭਾਗ ਤੁਰੰਤ ਕਾਰਵਾਈ ਕਰੇ
ਝੁਨੀਰ, 17 ਜੁਲਾਈ (ਸਿੰਗਲਾ)-ਸਰਦੂਲਗੜ੍ਹ ਹਲਕੇ 'ਚ ਨਕਲੀ ਦੁੱਧ ਦੀ ਵਿੱਕਰੀ ਪੂਰੇ ਜ਼ੋਰਾਂ 'ਤੇ ਹੈ, ਪਰ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ | ਪਰਿਆਸ ਵੈੱਲਫੇਅਰ ਚੈਰੀਟੇਬਲ ਟਰੱਸਟ ਝੁਨੀਰ ਦੇ ਉਪ ਪ੍ਰਧਾਨ ਗੁਰਪ੍ਰੀਤ ਸਿੰਘ ਭੰਮਾ, ਸ਼ਹੀਦ ਊਧਮ ਸਿੰਘ ਕਲੱਬ ਹੀਰਕੇ ਦੇ ਗੁਰਪ੍ਰੀਤ ਸਿੰਘ ਮਾਨ, ਤੋਤਾ ਸਿੰਘ ਤੇ ਸੰਜੀਵ ਕੁਮਾਰ ਵਿੱਕੀ ਨੇ ਦੱਸਿਆ ਕਿ ਕੁਝ ਵਿਅਕਤੀ ਆਪਣੇ ਮੁਨਾਫ਼ੇ ਲਈ ਹਾਨੀਕਾਰਕ ਕੈਮੀਕਲਾਂ ਦਾ ਪ੍ਰਯੋਗ ਕਰਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ | ਉਨ੍ਹਾਂ ਮੰਗ ਕੀਤੀ ਕਿ ਸਬੰਧਿਤ ਵਿਭਾਗ ਚੈਕਿੰਗਾਂ ਕਰਕੇ ਨਕਲੀ ਦੁੱਧ ਦਾ ਕਾਰੋਬਾਰ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ |