ਮੱਖੂ, 17 ਜੁਲਾਈ (ਕੁਲਵਿੰਦਰ ਸਿੰਘ ਸੰਧੂ/ਵਰਿੰਦਰ ਮਨਚੰਦਾ)-ਜਲੰਧਰ-ਮੱਖੂ ਰੋਡ 'ਤੇ ਬਲਾਕ ਮੱਖੂ ਦੇ ਪਿੰਡ ਭੂਤੀ ਵਾਲਾ ਦੇ ਕਰੀਬ ਗੁਜਰਾਂ ਦੀਆਂ ਮੱਝਾਂ ਨੂੰ ਟਰੱਕ ਵਲੋਂ ਟੱਕਰ ਮਾਰ ਦਿੱਤੇ ਜਾਣ ਕਾਰਨ ਤਿੰਨ ਮੱਝਾਂ ਮੌਕੇ 'ਤੇ ਮਰ ਗਈਆਂ ਤੇ ਛੇ ਮੱਝਾਂ ਜ਼ਖ਼ਮੀ ਹੋ ਗਈਆਂ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਜਰ ਅÏਰਤ ਕੋਆ ਪਤਨੀ ਗੋਰਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ, ਜਿਸ ਨੂੰ ਇਲਾਜ ਲਈ ਰਾਹਗੀਰਾਂ ਵਲੋਂ ਹਸਪਤਾਲ ਪਹੁੰਚਾ ਦਿੱਤਾ ਗਿਆ | ਉਕਤ ਜ਼ਖ਼ਮੀ ਗੁਜਰ ਅÏਰਤ ਇਹਨਾਂ ਮੱਝਾਂ ਨੂੰ ਜਲੰਧਰ ਵਾਲੇ ਪਾਸੇ ਤੋਂ ਮੱਖੂ ਨੂੰ ਲੈਕੇ ਆ ਰਹੀ ਸੀ ਤੇ ਟਰੱਕ ਵੀ ਮੱਖੂ ਦੀ ਤਰਫ਼ ਆ ਰਿਹਾ ਸੀ | ਰਾਜਸਥਾਨ ਦੇ ਨੰਬਰ ਵਾਲੇ ਟਰੱਕ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ ਤੇ ਮੱਖੂ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |