15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਮਾਮਲਾ ਨਾਬਾਲਗ ਬੱਚੀ ਦੇ ਲਾਪਤਾ ਹੋਣ ਦਾ ਮਾਖਾ ਚਹਿਲਾਂ ਦੇ ਵਾਸੀਆਂ ਵਲੋਂ ਥਾਣਾ ਜੋਗਾ ਦਾ ਘਿਰਾਓ <br/>

ਅਜੀਤ ਡੈਸਕ 18-07-2025
ਜੋਗਾ, 17 ਜੁਲਾਈ (ਹਰਜਿੰਦਰ ਸਿੰਘ ਚਹਿਲ)-ਨੇੜਲੇ ਪਿੰਡ ਮਾਖਾ ਚਹਿਲਾਂ ਦੀਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਲਾ ਵਿਖੇ ਪੜ੍ਹਦੀਆਂ ਤਿੰਨ ਵਿਦਿਆਰਥਣਾਂ ਦਾ ਫ਼ਰਾਰ ਹੋ ਜਾਣ ਮਾਮਲਾ ਸਾਹਮਣੇ ਆਇਆ ਹੈ, ਜਿਨ੍ਹਾਂ ਵਿਚੋਂ ਦੋ ਲੜਕੀਆਂ ਦੀ ਘਰ ਵਾਪਸ ਆ ਗਈਆਂ ਹਨ, ਜਦਕਿ ਇਕ ਨਾਬਾਲਗਾ ਲਾਪਤਾ ਹੈ, ਜਿਸ ਨੂੰ ਲੱਭਣ ਵਿਚ ਪਿਛਲੇ ਕਈ ਦਿਨਾਂ ਤੋਂ ਥਾਣਾ ਜੋਗਾ ਦੀ ਪੁਲਿਸ ਨਾ ਕਾਮਯਾਬ ਰਹੀ ਹੈ, ਜਿਸ ਦੇ ਵਿਰੋਧ 'ਚ ਅੱਜ ਪਿੰਡ ਦੇ ਲੋਕਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਸਹਿਯੋਗ ਨਾਲ ਥਾਣਾ ਜੋਗਾ ਦਾ ਘਿਰਾਓ ਕਰਕੇ ਪੁਲਸ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਗਟਾਇਆ ਗਿਆ | ਕਿਸਾਨ ਆਗੂ ਮਹਿੰਦਰ ਸਿੰਘ ਭੈਣੀਬਾਘਾ, ਜੀਤ ਸਿੰਘ ਧਲੇਵਾਂ, ਰਾਜ ਸਿੰਘ ਅਕਲੀਆ, ਸਿੰਦਰਪਾਲ ਕੌਰ, ਕੁਲਵਿੰਦਰ ਕੌਰ ਅਕਲੀਆ, ਜੋਰਾ ਸਿੰਘ ਮਾਖਾ, ਨਾਜਮ ਸਿੰਘ ਖ਼ਾਲਸਾ, ਸਾਬਕਾ ਸਰਪੰਚ ਚਰਨਜੀਤ ਸਿੰਘ ਮਾਖਾ, ਰਘਬੀਰ ਚੰਦ ਸ਼ਰਮਾ, ਗੁਰਵਿੰਦਰ ਸਿੰਘ ਜੋਗਾ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੀਤੀ 11 ਜੁਲਾਈ ਤੋਂ ਨਬਾਲਗ ਬੱਚੀ ਲਾਪਤਾ ਹੈ | ਉਨ੍ਹਾਂ ਦੱਸਿਆ ਕਿ ਪਰਿਵਾਰ ਵਲੋਂ ਪੁਲਿਸ ਦੇ ਉੱਚ ਅਧਿਕਾਰੀਆਂ ਅਤੇ ਥਾਣੇ 'ਚ ਵਾਰ-ਵਾਰ ਗੇੜੇ ਮਾਰਨ ਦੇ ਬਾਵਜੂਦ ਮੁਲਾਜ਼ਮਾਂ ਵਲੋਂ ਪਰਿਵਾਰ ਨਾਲ ਮਾੜਾ ਵਤੀਰਾ ਕੀਤਾ ਗਿਆ ਤੇ ਪਰਿਵਾਰ ਨੂੰ ਬੁਰਾ ਭਲਾ ਵੀ ਕਿਹਾ ਗਿਆ ਪਰ ਬੱਚੀ ਨੂੰ ਲੱਭਣ ਵਿਚ ਪੁਲਿਸ ਨੇ ਬਿਲਕੁਲ ਵੀ ਦਿਲਚਸਪੀ ਨਹੀਂ ਦਿਖਾਈ | ਇਸ ਮਾਮਲੇ ਬਾਰੇ ਜੋਗਾ ਪੁਲਿਸ ਦਾ ਕਹਿਣਾ ਸੀ ਕਿ ਕੁਝ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ ਅਤੇ ਕੁਝ ਗਿ੍ਫ਼ਤਾਰ ਵੀ ਕੀਤੇ ਗਏ ਹਨ | ਮੌਕੇ 'ਤੇ ਪਹੁੰਚੇ ਡੀ. ਐੱਸ. ਪੀ. ਪਿ੍ਤਪਾਲ ਸਿੰਘ ਨੇ ਪੰਜ ਮੈਂਬਰੀ ਕਮੇਟੀ ਨਾਲ ਮੀਟਿੰਗ ਕੀਤੀ ਤੇ 3 ਦਿਨਾਂ ਵਿਚ ਬੱਚੀ ਨੂੰ ਲੱਭਣ ਦਾ ਭਰੋਸਾ ਦੇ ਕੇ ਧਰਨਾ ਸਮਾਪਤ ਕਰਵਾਇਆ ਗਿਆ |

ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਫੜੇ ਅਗਲੀ ਖ਼ਬਰ ਸ਼ਿਵ ਭਗਤ ਗੰਗਾ ਜਲ ਲੈਣ ਲਈ ਹਰਿਦੁਆਰ ਲਈ ਰਵਾਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।