ਝੁਨੀਰ, 17 ਜੁਲਾਈ (ਸੰਜੀਵ ਸਿੰਗਲਾ)-ਸ਼ਿਵਰਾਤਰੀ ਦੇ ਤਿਉਹਾਰ ਦੇ ਮੱਦੇਨਜ਼ਰ ਸ੍ਰੀ ਦੁਰਗਾ ਮੰਦਰ ਝੁਨੀਰ ਤੋਂ ਸ਼ਿਵ ਭਗਤ ਕਾਂਵੜ ਗੰਗਾ ਜਲ ਲੈਣ ਲਈ ਹਰਿਦੁਆਰ ਲਈ ਰਵਾਨਾ ਹੋਏ | ਮੰਦਿਰ ਕਮੇਟੀ ਦੇ ਪ੍ਰਧਾਨ ਪ੍ਰੇਮ ਕੁਮਾਰ ਸਿੰਗਲਾ ਤੇ ਸ੍ਰੀ ਮਹਾਂਦੇਵ ਕਾਂਵੜ ਸੰਘ ਦੇ ਪ੍ਰਧਾਨ ਅਸ਼ੋਕ ਕੁਮਾਰ ਗਰਗ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਸ਼ਿਵਰਾਤਰੀ ਨੂੰ ਲੈ ਕੇ ਭਗਤਾਂ 'ਚ ਉਤਸ਼ਾਹ ਪਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ 23 ਜੁਲਾਈ ਨੂੰ ਜਦੋਂ ਕਾਂਵੜੀਏ ਹਰਿਦੁਆਰ ਤੋਂ ਪਵਿੱਤਰ ਗੰਗਾ ਜਲ ਲੈ ਕੇ ਆਉਣਗੇ, ਦਾ ਕਸਬੇ 'ਚ ਪਹੁੰਚਣ 'ਤੇ ਸਵਾਗਤ ਕੀਤਾ ਜਾਵੇਗਾ | ਇਸ ਮੌਕੇ ਅੰਗਰੇਜ਼ ਚੰਦ ਸਿੰਗਲਾ, ਸੰਜੀਵ ਗਰਗ ਵਿੱਕੀ, ਪ੍ਰੇਮ ਕੁਮਾਰ ਸਿੰਗਲਾ, ਜਸਪਾਲ ਕੁਮਾਰ ਪਾਲਾ, ਨੌਹਰ ਚੰਦ ਤਾਇਲ, ਅਸ਼ੋਕ ਕੁਮਾਰ ਡਬਲੂ, ਮੇਘ ਰਾਜ ਗਰਗ, ਭੂਸ਼ਨ ਗਰਗ, ਦੇਸ ਰਾਜ ਸਿੰਗਲਾ ਆਦਿ ਹਾਜ਼ਰ ਸਨ |