ਮਾਨਸਾ, 17 ਜੁਲਾਈ (ਗੁਰਚੇਤ ਸਿੰਘ ਫੱਤੇਵਾਲੀਆ)-ਜ਼ਿਲ੍ਹੇ 'ਚ ਵੱਖ-ਵੱਖ ਪਿੰਡਾਂ ਦੇ 19 ਵਾਰਡਾਂ ਲਈ ਪੰਚਾਂ ਦੀ 27 ਜੁਲਾਈ ਨੂੰ ਹੋਣ ਵਾਲੀ ਉਪ ਚੋਣ ਲਈ ਨਾਮਜ਼ਦਗੀਆਂ ਭਰਨ ਦੇ ਆਖ਼ਰੀ ਦਿਨ ਕੁੱਲ 23 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ | ਕੁਲਵੰਤ ਸਿੰਘ ਧੂਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮਾਨਸਾ ਨੇ ਦੱਸਿਆ ਕਿ ਬਲਾਕ ਮਾਨਸਾ ਦੇ ਪਿੰਡ ਰਮਦਿੱਤੇਵਾਲਾ ਦੇ ਵਾਰਡ ਨੰਬਰ-9 'ਚ 1 ਨਾਮਜ਼ਦਗੀ ਹੋਈ | ਬਲਾਕ ਬੁਢਲਾਡਾ ਦੇ ਪਿੰਡ ਰਾਮਪੁਰ ਮੰਡੇਰ ਦੇ ਵਾਰਡ ਨੰਬਰ 1 'ਚ 1, ਅਕਬਰਪੁਰ ਖੁਡਾਲ ਦੇ ਵਾਰਡ ਨੰਬਰ 8 ਵਿਚ 2, ਫਰੀਦਕੇ ਦੇ ਵਾਰਡ ਨੰਬਰ 5 'ਚ 1, ਹਸਨਪੁਰ ਦੇ ਵਾਰਡ ਨੰਬਰ 5 ਵਿਚ 2, ਗੋਰਖਨਾਥ ਦੇ ਵਾਰਡ ਨੰਬਰ 6 ਵਿਚ 1 ਅਤੇ ਸਿਰਸੀਵਾਲਾ ਦੇ ਵਾਰਡ ਨੰਬਰ 2 'ਚ 2 ਨਾਮਜ਼ਦਗੀਆਂ ਹੋਈਆਂ | ਇਸ ਤੋਂ ਇਲਾਵਾ ਬਲਾਕ ਝੁਨੀਰ ਦੇ ਪਿੰਡ ਮਾਖੇਵਾਲਾ 'ਚ 3 ਅਤੇ ਰਾਮਾਨੰਦੀ ਵਿਖੇ 1, ਬਲਾਕ ਸਰਦੂਲਗੜ੍ਹ ਦੇ ਪਿੰਡ ਭਗਵਾਨਪੁਰ ਹੀਂਗਣਾ ਦੇ ਵਾਰਡ ਨੰਬਰ 4 ਵਿਚ 1, ਚੂਹੜੀਆਂ ਦੇ ਵਾਰਡ ਨੰਬਰ 4 'ਚ 1, ਝੰਡਾ ਕਲਾਂ ਦੇ ਵਾਰਡ ਨੰਬਰ 3 'ਚ 1 ਅਤੇ ਵਾਰਡ ਨੰਬਰ 7 'ਚ 1, ਕਰੰਡੀ ਦੇ ਵਾਰਡ ਨੰਬਰ 5 'ਚ 1 ਅਤੇ ਵਾਰਡ ਨੰਬਰ 8 'ਚ 1, ਕੋਠੇ ਜਟਾਣਾ ਕਲਾਂ ਦੇ ਵਾਰਡ ਨੰਬਰ 2 'ਚ 1 ਅਤੇ ਪਿੰਡ ਨਾਹਰਾਂ ਦੇ ਵਾਰਡ ਨੰਬਰ 3 'ਚ 2 ਨਾਮਜ਼ਦਗੀਆਂ ਹੋਈਆਂ | ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ 18 ਜੁਲਾਈ ਨੂੰ ਪੜਤਾਲ ਕੀਤੀ ਜਾਵੇਗੀ ਜਦਕਿ 19 ਜੁਲਾਈ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਦੇ ਹਨ | ਉਨ੍ਹਾਂ ਦੱਸਿਆ ਕਿ 27 ਜੁਲਾਈ ਨੂੰ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ ਤੇ ਇਸੇ ਦਿਨ ਨਤੀਜੇ ਐਲਾਨੇ ਜਾਣਗੇ |