15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਟ ਮਿਆਰੀ ਸਿੱਖਿਆ ਦੇਣ ਲਈ ਵਚਨਬੱਧ- ਡਾ. ਪੂਨੀਆ <br/>

ਅਜੀਤ ਡੈਸਕ 18-07-2025
ਮਾਨਸਾ, 17 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)-ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਟ ਬਠਿੰਡਾ ਮਿਆਰੀ ਸਿੱਖਿਆ ਦੇਣ ਲਈ ਵਚਨਬੱਧ ਹੈ | ਮਾਲਵਾ ਖੇਤਰ ਦੀ ਇਸ ਸੰਸਥਾ ਵਿਚ ਦੇਸ਼ ਭਰ 'ਚੋਂ ਹੀ ਨਹੀਂ ਬਲਕਿ ਵਿਦੇਸ਼ਾਂ ਵਿਚੋਂ ਵੀ ਕਈ ਵਿਦਿਆਰਥੀ ਸਿੱਖਿਆ ਹਾਸਲ ਕਰ ਰਹੇ ਹਨ ਜਦਕਿ ਮਾਲਵਾ ਖੇਤਰ ਦੇ ਇੱਧਰਲੇ ਜ਼ਿਲਿ੍ਹਆਂ ਦੇ ਬੱਚਿਆਂ ਲਈ ਬੇਹੱਦ ਸਹਾਈ ਹੋ ਰਹੀ ਹੈ | ਇਹ ਪ੍ਰਗਟਾਵਾ ਬੀ.ਐਫ.ਜੀ.ਆਈ. ਦੇ ਕੈਂਪਸ ਡਾਇਰੈਕਟਰ ਤੇ ਏ.ਆਈ.ਸੀ.ਟੀ.ਈ. ਦੇ ਸਾਬਕਾ ਉਪ ਚੇਅਰਮੈਨ ਡਾ. ਐਮ.ਪੀ. ਪੂਨੀਆ ਨੇ ਇੱਥੇ ਪ੍ਰੈੱਸ ਕਾਨਫ਼ਰੰਸ ਮੌਕੇ ਕੀਤਾ | ਉਨ੍ਹਾਂ ਦੱਸਿਆ ਕਿ 17 ਜੁਲਾਈ ਨੂੰ ਮਾਨਸਾ ਜ਼ਿਲ੍ਹੇ 'ਚ ਏ.ਕੇ. ਰੈਸਟੋਰੈਂਟ ਬੁਢਲਾਡਾ ਵਿਖੇ 'ਆਨ-ਦ-ਸਪਾਟ ਐਡਮਿਸ਼ਨ-ਕਮ- ਸਕਾਲਰਸ਼ਿਪ ਕਾਰਨੀਵਲ-2025' ਲਗਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇਸ ਸਕਾਲਰਸ਼ਿਪ ਰਾਹੀਂ ਯੋਗ ਵਿਦਿਆਰਥੀਆਂ ਨੂੰ 100 ਪ੍ਰਤੀਸ਼ਤ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੇ ਨਾਲ ਹੀ ਸਹੀ ਅਕਾਦਮਿਕ ਮਾਰਗ ਅਪਣਾਉਣ 'ਚ ਕਾਉਂਸਿਲੰਗ ਕਰਨਾ ਮੁੱਖ ਉਦੇਸ਼ ਹੈ | ਡਾ. ਪੂਨੀਆ ਅਨੁਸਾਰ ਸੰਸਥਾ 'ਚ 60 ਤੋਂ ਵੱਧ ਅੰਡਰ ਗੈ੍ਰਜੂਏਟ ਅਤੇ ਪੋਸਟ ਗੈ੍ਰਜੂਏਟ ਕੋਰਸਾਂ ਲਈ ਮੌਕੇ 'ਤੇ ਦਾਖ਼ਲੇ ਅਤੇ ਸਕਾਲਰਸ਼ਿਪ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ | ਉਨ੍ਹਾਂ ਦਾਅਵਾ ਕੀਤਾ ਕਿ ਸੰਸਥਾ ਵਲੋਂ ਪਲੇਸਮੈਂਟ ਕਰਵਾ ਕੇ ਨੌਜਵਾਨ ਵਿਦਿਆਰਥੀਆਂ ਨੂੰ ਰੁਜ਼ਗਾਰ ਵੀ ਦਿਵਾਇਆ ਜਾ ਰਿਹਾ ਹੈ ਅਤੇ ਸਭ ਤੋਂ ਵੱਧ ਪੈਕੇਜ 72 ਲੱਖ ਰੁਪਏ ਦਾ ਹੈ | ਇਸ ਮੌਕੇ ਇੰਜੀ. ਅਮਨਦੀਪ ਸਿੰਘ ਡੀਨ (ਐਡਮਿਸ਼ਨ) ਨੇ ਕਿਹਾ ਕਿ ਇਹ ਸਿਰਫ਼ ਦਾਖਲਾ ਮੁਹਿੰਮ ਨਹੀਂ ਬਲਕਿ ਨੌਜਵਾਨਾਂ ਦਾ ਭਵਿੱਖ ਬਣਾਉਣ ਲਈ ਲਹਿਰ ਹੈ | ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਸਕਾਲਰਸ਼ਿਪ ਆਧਾਰਿਤ ਸਿੱਖਿਆ, ਮਾਹਿਰ ਕੈਰੀਅਰ ਸਲਾਹ ਅਤੇ ਸੁਰੱਖਿਅਤ ਭਵਿੱਖ ਲਈ ਬੱਚਿਆਂ ਨੂੰ ਬਾਬਾ ਫ਼ਰੀਦ ਇੰਸਟੀਚਿਊਟ ਤੋਂ ਸਿੱਖਿਆ ਦਿਵਾਉਣ | ਇਸ ਮੌਕੇ ਪੀ.ਆਰ.ਓ. ਹਰਵਿੰਦਰ ਸਿੰਘ ਤੇ ਸਾਹਿਲ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਪੰਚਾਇਤੀ ਉਪ ਚੋਣਾਂ ਲਈ ਮਾਨਸਾ ਜ਼ਿਲ੍ਹੇ 'ਚ ਆਖ਼ਰੀ ਦਿਨ 23 ਨਾਮਜ਼ਦਗੀ ਪੱਤਰ ਹੋਏ ਦਾਖ਼ਲ <br/> ਅਗਲੀ ਖ਼ਬਰ ਜਲ ਘਰਾਂ ਤੋਂ ਗੰਧਲਾ ਪਾਣੀ ਆਉਣ 'ਤੇ ਬੋਹਾ ਦੇ ਲੋਕਾਂ 'ਚ ਜਾਗਿਆ ਰੋਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।